ਮਾਨਸਾ/ਬਰੇਟਾ, 4 ਮਾਰਚ (ਨਛੱਤਰ ਸਿੰਘ ਕਾਹਨਗੜ੍ਹ/ਜੈਲ ਕੌਰ ਖਾਲਸਾ/ਸੁਖਜਿੰਦਰ ਸੰਘਰੇੜੀ) -ਨੇੜੇ ਦੇ ਪਿੰਡ ਚਾਂਦਪੁਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਜੀ ਦੀ ਅਗਵਾਈ ਵਿੱਚ ਪੰਥਕ ਸੇਵਾ ਲਹਿਰ ਦਾਦੂਵਾਲ ਵਲੋਂ ਦਸਵਾਂ ਸਾਲਾਨਾ ਗੁਰਮਤਿ ਸਮਾਗਮ ਕੱਲ ਦੇਰ ਸ਼ਾਂਮ ਛੇ ਵਜੇ ਦੇ ਕਰੀਬ ਸ਼ਰਧਾ ਭਾਵਨਾ ਨਾਲ ਸਮਾਪਤ ਹੋ ਗਿਆ। ਇਹ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 1 ਮਾਰਚ ਤੋਂ 3 ਮਾਰਚ ਤੱਕ ਚੱਲਿਆ ਜਿਸ ਵਿੱਚ ਸਿੰਘ ਸਾਹਿਬ ਬਲਜੀਤ ਸਿੰਘ ਜੀ ਖਾਲਸਾ ਜਥੇਦਾਰ ਤਖਤ ਸ੍ਰੀ ਦਮਦਾ ਸਾਹਿਬ ਜੀ ਮੁੱਖ ਤੌਰ ਤੇ ਪਹੁਚਦੇ ਰਹੇ ਹਨ। ਸਮਾਗਮ ਦੇ ਅਖੀਰਲੇ ਦਿਨ ਸੈਕੜੇ ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗੇ ਹਨ। ਇਸ ਸਮੇਂ ਅਨੇਕਾਂ ਹੀ ਸਿੱਖ ਪ੍ਰਚਾਰਕ ਸੰਤ ਮਹਾਂਪੁਰਸ਼, ਢਾਡੀ, ਕਵੀਸ਼ਰ, ਕਥਾਵਾਚਕਾਂ ਨੇ ਸੰਗਤਾ ਨਾਲ ਗੁਰ ਵਿਚਾਰਾਂ ਅਤੇ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਈ।ਸਿੰਘ ਸਾਹਿਬ ਬਲਜੀਤ ਸਿੰਘ ਜੀ ਖਾਲਸਾ ਜਥੇਦਾਰ ਤਖਤ ਸ੍ਰੀ ਦਮਦਾ ਸਾਹਿਬ ਜੀ ਨੇ ਸੰਗਤਾਂ ਨੂੰ ਸੰਭੋਧਨ ਕਰਦਿਆ ਕਿਹਾ ਕੇ ਕੁਝ ਘਟੀਆ ਰਾਜਨੀਤਕ ਵਿਆਕਤੀਆਂ ਵਲੋਂ ਅਤੇ ਉਨਾਂ ਦੇ ਜੀ ਹਜੂਰੀਆਂ ਵਲੋਂ ਸਿਖੀ ਨੂੰ ਹਰ ਪੱਖ ਤੋਂ ਢਾਹ ਲਾਈ ਜਾ ਰਹੀ ਹੈ। ਜਿਸ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ ਘਟੀਆਂ ਰਾਜਨੀਤਕ ਉਨਾਂ ਦੇ ਜੀ ਹਜੂਰੀਆਂ ਕਰਕੇ ਸਿੱਖ ਗੁਰਧਾਮਾਂ ਤੇ ਇਥੋਂ ਤੱਕ ਭਾਰੂ ਹੋ ਰਹੇ ਹਨ ਕਿ ਜਿਨਾਂ ਗੁਰ ਸਿੱਖਾਂ ਨੇ ਸਿਰਾਂ ਤੇ ਢੋਕਰੀਆਂ ਢੋ ਕੇ ਗੁਰੂ ਘਰਾਂ ਦੀਆਂ ਸਰਾਵਾਂ ਦੀ ਉਸਾਰੀ ਕਰਵਾਈ ਹੈ ਅੱਜ ਇਨਾਂ ਹੀ ਗੁਰ ਸਿੱਖਾਂ ਨੂੰ ਇਨਾਂ ਸਰਾਵਾਂ ਵਿੱਚ ਰਹਿਣ ਲਈ ਕਮਰੇ ਤੱਕ ਨਹੀ ਮਿਲ ਰਹੇ ਪਰ ਉਹ ਦਿਨ ਦੂਰ ਨਹੀ ਜਦੋਂ ਇਹ ਸਿੱਖ ਹੀ ਇਨਾਂ ਤੋਂ ਗੁਰੂ ਘਰਾਂ ਦੀ ਸੇਵਾਂ ਆਪਣੇ ਹੱਥਾਂ ਵਿੱਚ ਲੈ ਕੇ ਇਨਾਂ ਨੂੰ ਮਸੰਦਾਂ ਦੀ ਤਰਾਂ ਡੰਡ ਵੀ ਦੇਣਗੇ। ਉਨਾਂ ਸੰਗਤਾਂ ਨੂੰ ਕਿਹਾ ਕਿ ਉਹ ਬਹਿਮਾਂ, ਭਰਮਾਂ, ਡੇਰੇਦਾਰਾਂ, ਪੁਛਾ ਤਵੀਤਾਂ, ਮੜੀਆਂ, ਮਸਾਣੀਆਂ ਨੂੰ ਛੱਡ ਕੇ ਗੁਰੂ ਗ੍ਰੰਥ ਸਹਿਬ ਜੀ ਜੋ ਜਗਤ ਗੁਰੂ ਹਨ ਦੇ ਚਰਨੀ ਲੱਗ ਕੇ ਇੱਕ ਚੰਗੇ ਸਮਾਜ ਸੇਵੀ ਇਨਸਾਨ ਬਣ ਕੇ ਅਪਣਾ ਜੀਵਨ ਗੁਰਬਾਣੀ ਅਨੂਸਾਰ ਜੀਅ ਕੇ ਅਪਣਾ ਇਨਸਾਨੀਅਤ ਵਾਲਾ ਫਰਜ ਪੂਰਾ ਕਰਦੇ ਜਿੰਦਗੀ ਜਿਉਂਣ ਫਿਰ ਵੇਖਣਾਂ ਆਪਣੇ ਚਾਰ ਚੁਫੇਰੇ ਜਿਸ ਤਰਾਂ ਸੁੱਖ ਹੀ ਸੁੱਖ ਨਜਰ ਆਵਣਗੇ।