Skip to content
Independent perspectives. Global stories.
BREAKING

ਬਿੰਨੀ ਵੱਲੋਂ ਸਰਕਾਰ ਤੋਂ ਸਮਰਥਨ ਵਾਪਿਸ ਲੈਣ ਦਾ ਫੈਸਲਾ

Share this story

image ਨਵੀਂ ਦਿੱਲੀ, 5 ਫਰਵਰੀ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਤੋਂ ਬਰਖਾਸਤ ਵਿਧਾਇਕ ਵਿਨੋਦ ਕੁਮਾਰ ਬਿੰਨੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਸੇ ਭ੍ਰਿਸ਼ਟ ਵਿਅਕਤੀ ਤੋਂ ਵੱਧ ਖ਼ਤਰਨਾਕ ਕਰਾਰ ਦਿੰਦਿਆਂ ਦਿੱਲੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਫੈਸਲਾ ਕੀਤਾ। ਬਿੰਨੀ ਨੇ ਕਿਹਾ ਕਿ ਮੈਂ ਉਪ ਰਾਜਪਾਲ ਨਜੀਬ ਜੰਗ ਨੂੰ ਕੇਜਰੀਵਾਲ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਆਪਣੇ ਫੈਸਲੇ ਦੀ ਜਾਣਕਾਰੀ ਦੇਣ ਲਈ ਪੱਤਰ ਲਿਖ ਰਿਹਾ ਹਾਂ। ਕੇਜਰੀਵਾਲ ਸਿਰਫ਼ ਦਿੱਲੀ ਦੇ ਲੋਕਾਂ ਨੂੰ ਹੀ ਝੂਠ ਬੋਲ ਕੇ ਧੋਖਾ ਨਹੀਂ ਦੇ ਰਹੇ, ਸਗੋਂ ਸਾਰੇ ਦੇਸ਼ ਵਾਸੀਆਂ ਨੂੰ ਝੂਠ ਬੋਲ ਰਹੇ ਹਨ ਅਤੇ ਉਨ੍ਹਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਪਾਲ ਦੇ ਮੁੱਦੇ ’ਤੇ ਉਹ ਸਰਕਾਰ ਦਾ ਸਮਰਥਨ ਕਰਨਗੇ। ਬਿੰਨੀ ਨੇ ਕਿਹਾ ਕਿ ਜੇਕਰ ਸਰਕਾਰ ਵਿਧਾਨ ਸਭਾ ਵਿਚ

ਅੰਨਾ ਹਜ਼ਾਰੇ ਦਾ ਲੋਕਪਾਲ ਬਿਲ ਲਿਆਉਂਦੀ ਹੈ ਤਾਂ ਮੈਂ ਉਸ ਦਾ ਸਮਰਥਨ ਕਰਾਂਗਾ। ਆਪ ਵੱਲੋਂ ਬਰਖਾਸਤ ਕੀਤੇ ਜਾ ਚੁੱਕੇ ਬਿੰਨੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਸਮੇਤ ਕਈ ਮੰਗਾਂ ਦਿੱਲੀ ਸਰਕਾਰ ਦੇ ਸਾਹਮਣੇ ਰੱਖੀਆਂ। ਆਪਣੇ ਨਾਲ ਪੰਜ ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕਰਦੇ ਹੋਏ ਬਿੰਨੀ ਨੇ ਐਤਵਾਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 48 ਘੰਟੇ ਦੇ ਅੰਦਰ ਪੂਰੀਆਂ ਨਹੀਂ ਹੁੰਦੀਆਂ ਹਨ ਤਾਂ ਉਹ ਸਰਕਾਰ ਗਿਰਾ ਦੇਣਗੇ। ਉਨ੍ਹਾਂ ਨੇ ਸਰਕਾਰ ਤੋਂ ਬਿਜਲੀ ਅਤੇ ਪਾਣੀ ਦੇ ਖੇਤਰ ਨਾਲ ਜੁੜੇ ਮੁੱਦਿਆਂ ਦਾ ਹੱਲ ਕਰਨ ਲਈ ਕਿਹਾ ਸੀ। ਉਨ੍ਹਾਂ ਮੰਗ ਕੀਤੀ ਸੀ ਕਿ ਸਰਕਾਰ ਬਿਜਲੀ ਦੇ ਭਾਅ ਵਿਚ ਕੀਤੇ ਗਏ ਅੱਠ ਫੀਸਦੀ ਵਾਧੇ ਉਤੇ ਲੋਕਾਂ ਨੂੰ ਸਬਸਿਡੀ ਪ੍ਰਦਾਨ ਕਰਨ।

WRITTEN BY