Skip to content
Independent perspectives. Global stories.
BREAKING

ਰਾਣੀ ਵਿਕਟੋਰੀਆ ਤੋਂ ਵੀ ਜ਼ਿਆਦਾ ਮਸ਼ਹੂਰ ਹੋ ਗਈਆਂ ਹਨ ਮੇਰੀਆਂ ਮੱਝਾਂ : ਆਜ਼ਮ

Share this story

ਲਖਨਊ, 5 ਫਰਵਰੀ (ਪੀ.ਟੀ.)-ਉੱਤਰ ਪ੍ਰਦੇਸ਼ ਦੇ ਮੰਤਰੀ ਆਜ਼ਮ ਖਾਨ ਨੇ ਆਪਣੀਆਂ ਮੱਝਾਂ ਦੀ ਤੁਲਨਾ ਰਾਣੀ ਵਿਕਟੋਰੀਆ ਨਾਲ ਕੀਤੀ ਹੈ। ਆਜ਼ਮ ਨੇ ਕਿਹਾ ਹੈ ਕਿ ਉਸ ਦੀਆਂ ਮੱਝਾਂ ਰਾਣੀ ਵਿਕਟੋਰੀਆ ਤੋਂ ਵੀ ਜ਼ਿਆਦਾ ਮਸ਼ਹੂਰ ਹੋ ਗਈਆਂ ਹਨ। ਗੌਰਤਲਬ ਹੈ ਕਿ ਆਜ਼ਮ ਖਾਨ ਦੇ ਰਾਮਪੁਰ ਸਥਿਤ ਫਾਰਮ ਹਾਊਸ ਵਿਚੋਂ 7 ਮੱਝਾਂ ਚੋਰੀ ਹੋ ਗਈਆਂ ਸਨ। ਇਸ ਮਾਮਲੇ ‘ਚ 3 ਪੁਲਿਸਕਰਮੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਆਪਣੀਆਂ ਮੱਝਾਂ ਚੋਰੀ ਹੋਣ ਅਤੇ ਉਸ ‘ਤੇ ਲਾਪਰਵਾਹੀ ਦੇ ਮਾਮਲੇ ‘ਚ ਪੁਲਿਸਕਰਮੀਆਂ ਦੇ ਵਿਰੁੱਧ ਕਾਰਵਾਈ ਨੂੰ ਲੈ ਕੇ ਮੀਡੀਆ ‘ਚ ਵਿਆਪਕ ਕਵਰੇਜ ਤੋਂ ਨਾਰਾਜ਼ ਉੱਤਰ ਪ੍ਰਦੇਸ਼ ਦੇ ਨਗਰ ਵਿਕਾਸ ਮੰਤਰੀ ਆਜ਼ਮ ਖਾਨ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਉਹ ਵੀ ਆਪਣੀਆਂ ਮੱਝਾਂ ਜਿਹੀ ਕਿਸਮਤ ਚਾਹੁੰਦੇ ਹਨ ਜੋ ਮਲਿਕਾ ਵਿਕਟੋਰੀਆ ਤੋਂ ਵੀ ਜ਼ਿਆਦਾ ਮਸ਼ਹੂਰ ਹੋ ਗਈਆਂ ਹਨ।

WRITTEN BY