May 26, 2026 3:30 am

ਅਕਾਲੀ ਦਲ ਨੇ 2019 ਦੀਆਂ ਚੋਣਾਂ ਦਾ ਬਿਗੁਲ ਵਜਾਇਆ

ਧਨੌਲਾ, 3 ਮਾਰਚ (ਸਰਾਜ ਘਨੌਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਰਨਾਲਾ ਵਿਚ ਕੁਲਵੰਤ ਸਿੰਘ ਕੀਤੂ ਨੂੰ ਜ਼ਿਲ੍ਹਾ ਪ੍ਰਧਾਨ ਲਾਏ ਜਾਣ ਦੇ ਵਿਰੋਧ ਵਿਚ ਜ਼ਿਲ੍ਹਾ ਭਰ ਵਿਚੋਂ ਸੈਂਕੜੇ ਆਗੂਆਂ ਵਲੋਂ ਦਿੱਤੇ ਅਸਤੀਫ਼ੇ ਨਾ ਮਨਜ਼ੂਰ ਕਰਦਿਆਂ ਦੁਆਰਾ ਅਕਾਲੀ ਦਲ ਵਿਚ ਸ਼ਾਮਲ ਕਰਕੇ ਪਾਰਟੀ ਨੂੰ 2019 ਦੀਆਂ ਚੋਣਾਂ ਲਈ ਤਿਆਰੀ ਦਾ ਬਿਗ਼ਲ ਵਜਾ ਦਿੱਤਾ ਹੈ। ਸ੍ਰ. ਬਾਦਲ ਅੱਜ ਸਮੁੱਚੇ ਆਗੂਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਾਰਟੀ ਅੰਦਰ ਜੋ ਧੜੇਬੰਦੀ ਸੀ, ਉਸ ਤੋਂ ਉਪਰ ਉਠ ਕੇ ਕੰਮ ਕਰਨ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੇ ਭਲੇ ਲਈ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ। ਉਨ੍ਹਾਂ ਜ਼ਿਲ੍ਹੇ ਭਰ ਵਿਚ ਚੰਗਾ ਆਧਾਰ ਰੱਖਣ ਵਾਲੇ ਆਗੂ ਮੱਖਣ ਸਿੰਘ ਧਨੌਲਾ ਸਮੇਤ ਬੀਬੀ ਪਰਮਜੀਤ ਕੌਰ ਕੱਟੂ, ਵੀਰਇੰਦਰਪਾਲ ਸਿੰਘ ਲੱਕੀ, ਪਰਮਜੀਤ ਕੌਰ ਚੀਮਾ, ਮੁਨੀਸ਼ ਕੁਮਾਰ ਐਮ.ਸੀ, ਬੂਟਾ ਖਾਂ ਐਮ.ਸੀ, ਸਰਬਜੀਤ ਸਿੰਘ ਜੋਗਾ, ਰਜਿੰਦਰ ਸਿੰਘ ਮਾਨ ਸਰਪੰਚ, ਬੀਬੀ ਸਿੰਦਰ ਕੌਰ ਸਰਪੰਚ ਕੱਟੂ, ਬੀਬੀ ਤੇਜ ਕੌਰ ਮੈਂਬਰ ਬਲਾਕ ਸੰਮਤੀ ਮੈਂਬਰ, ਰਣਜੋਧ ਸਿੰਘ ਕੁੱਬੇ, ਸਤਨਾਮ ਸਿੰਘ ਐਮ.ਸੀ, ਗੌਰਵ ਕੁਮਾਰ ਬਾਂਸਲ ਤੇ ਸੈਂਕੜੇ ਸਾਥੀਆਂ ਦੇ ਅਸਤੀਫੇ ਨਾ ਮਨਜ਼ੂਰ ਕਰਦਿਆਂ ਦੁਵਾਰਾ ਪਾਰਟੀ ਵਿਚ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ।

Send this to a friend