ਚੰਡੀਗੜ੍ਹ, 3 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਸ਼੍ਰੀ ਕਮਲ ਸ਼ਰਮਾ ਨੇ ਪਾਰਟੀ ਨੂੰ ਪੂਰਬੀ ਰਾਜਾਂ ਵਿਚ ਮਿਲੀ ਸਫਲਤਾ ਨੂੰ ਵਿਕਾਸ ਅਤੇ ਵਿਚਾਰ ਦੀ ਜਿਤ ਦਸਦੇ ਹੋਏ ਇਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ, ਪਾਰਟੀ ਦੇ ਮਿਹਨਤੀ ਕਾਰਜਕਰਤਾਵਾਂ ਅਤੇ ਇਨ੍ਹਾਂ ਰਾਜਾਂ ਦੇ ਲੋਕਾਂ ਦੀ ਜਿਤ ਕਰਾਰ ਦਿਤਾ ਹੈ। ਇਕ ਪ੍ਰੈਸ ਨੋਟ ਵਿਚ ਭਾਜਪਾ ਨੇਤਾ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਅਜੇ ਤਕ ਕਾਂਗਰਸ ਅਤੇ ਖਬੇ ਪਖੀ ਪਾਰਟੀਆਂ ਦੀਆਂ ਸਰਕਾਰਾਂ ਨੇ ਦੇਸ਼ ਦੇ ਇਸ ਇਲਾਕੇ ਨੂੰ ਵਿਕਾਸ ਅਤੇ ਸ਼ਾਂਤੀ ਪਖੋਂ ਵਾਂਝਿਆ ਰਖਿਆ, ਜਿਸਦੇ ਚਲਦਿਆਂ ਕੁਦਰਤੀ ਵਸੀਲਿਆਂ ਪਖੋਂ ਅਮੀਰ ਇਲਾਕੇ ਹੁੰਦੇ ਹੋਏ ਵੀ ਦੇਸ਼ ਦਾ ਇਹ ਹਿਸਾ ਵਿਕਾਸ ਦੀ ਦੌੜ ਵਿਚ ਪਛੜ ਗਿਆ। ਰਹੀ ਸਹੀ ਕਸਰ ਖਬੇ ਪਖੀ ਦਲਾਂ ਦੀ ਹਿੰਸਾ ਅਤੇ ਦਮਨ ਦੀ ਨੀਤੀਆਂ ਨੇ ਪੂਰੀ ਕਰ ਦਿਤੀ ਜਿਸਦੇ ਚਲਦਿਆਂ ਇਸ ਖੇਤਰ ਵਿਚ ਵਖਵਾਦ ਫੈਲਿਆ, ਪਰੰਤੂ ਹੁਨ ਇਸ ਇਲਾਕੇ ਵਿਚ ਭਾਜਪਾ ਦਾ ਜਿਤਨਾ ਨਾ ਕੇਵਲ ਇਸ ਇਲਾਕੇ ਲਈ ਬਲਕਿ ਪੂਰੇ ਦੇਸ਼ ਲਈ ਸ਼ੁਭ ਸੁਨੇਹਾ ਹੈ।ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੂਰੇ ਦੇਸ਼ ਵਿਚ ‘ਸਬਕਾ ਸਾਥ ਸਬਕਾ ਵਿਕਾਸ‘ ਦੇ ਨਾਰ੍ਹੇ ਅਧੀਨ ਬਿਨਾ ਪਖਪਾਤ ਦੇ ਸਾਰੇ ਵਰਗਾਂ ਦੀ ਤਰਕੀ ਲਈ ਕੰਮ ਕੀਤਾ ਜਾ ਰਿਹਾ ਹੈ, ਪੂਰਬੀ ਰਾਜਾਂ ਵਿਚ ਹਿੰਸਾ ਨੂੰ ਰੋਕਨ ਲਈ ਕੇਂਦਰ ਸਰਕਾਰ ਨੇ ਉਪਰਾਲੇ ਕੀਤੇ ਹਨ ਅਤੇ ਪੂਰੀ ਦੁਨੀਆ ਵਿਚ ਭਾਰਤ ਦੀ ਧਾਕ ਜਮੀ ਹੈ ਉਸ ਨਾਲ ਦੇਸ਼ਵਾਸੀਆਂ ਵਿਚ ਭਾਜਪਾ ਪ੍ਰਤੀ ਵਿਸ਼ਵਾਸ ਦੀ ਭਾਵਨਾ ਹੋਰ ਵੀ ਮਜਬੂਤ ਹੋਈ ਹੈ। ਦੇਸ਼ਵਾਸੀਆਂ ਦੇ ਇਸ ਵਿਸ਼ਵਾਸ ਨੇ ਹੀ ਭਾਜਪਾ ਨੂੰ ਪੂਰਬੀ ਰਾਜਾਂ ਵਿਚ ਜਿਤ ਦਿਲਵਾਈ ਹੈ ਅਤੇ ਛੇਤੀ ਹੀ ਦੇਸ਼ ਦੇ ਹੋਰ ਰਾਜਾਂ ਮਧ ਪ੍ਰਦੇਸ਼, ਰਾਜਸਥਾਨ, ਕਰਨਾਟਕ, ਛਤੀਸਗੜ੍ਹ, ਉੜੀਸਾ ਅਤੇ ਸਾਲ 2019 ਵਿਚ ਹੋਨ ਵਾਲੀ ਲੋਕਸਭਾ ਚੋਣਾਂ ਵਿਚ ਪਾਰਟੀ ਦੀ ਜਿਤ ਦਾ ਰਾਹ ਪਧਰ ਕੀਤਾ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਨਕਾਰਾਤਮਕ ਰਵਈਆ ਛਡਣ ਅਤੇ ਖਬੇ ਪਖੀ ਪਾਰਟੀਆਂ ਨੂੰ ਹਿੰਸਾ ਦਾ ਰਾਹ ਤਿਆਗਨ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਜੇਕਰ ਵਿਰੋਧੀ ਧਿਰ ਨੇ ਆਪਣੇ ਵਿਓਵਹਾਰ ਵਿਚ ਸੁਧਾਰ ਨਹੀਂ ਕੀਤਾ ਤਾਂ ਛੇਤੀ ਹੀ ਇਹ ਪਾਰਟੀਆਂ ਆਪਣਾ ਵਜੂਦ ਗਵਾ ਦੇਣਗੀਆਂ।