ਚੰਡੀਗੜ੍ਹ, 3 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਆਮ ਆਦਮੀ ਪਾਰਟੀ ਪੰਜਾਬ ਦੇ ਆਗੂਸੁਖਪਾਲ ਖਹਿਰਾ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਪੰਜਾਬ ਦੇ ਨੁਮਾਇੰਦੇ ਰਾਣਾ ਗੁਰਜੀਤ ਸਿੰਘ ਨੂੰ ਆਪਣੀ ਨਿਸ਼ਾਨੇ ‘ਤੇ ਲੈ ਲਿਆ ਹੈ। ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਖ਼ਿਲਾਫ਼ ਆਪਣੀ ਭੜਾਸ ਕਢਦਿਆਂ ਇਥੋਂ ਤਕ ਕਹਿਤਾ ਕਿ ਰਾਣਾ ਗੁਰਜੀਤ ਤਾਂ ਪੰਜਾਬ ਦਾ ਹੈ ਹੀ ਨਹੀਂ। ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ‘ਤੇ ਬਾਹਰੀ ਹੋਣ ਦਾ ਠਪਾ ਲਗਾ ਦਿਤਾ ਹੈ। ਪੰਜਾਬ ਦੇ ਸਾਬਕਾ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਨੂੰ ਇਕ ਜ਼ਮੀਨੀ ਵਿਵਾਦ ‘ਚ ਪੁਲਿਸ ਨੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਦੇ ਰਿਵਾਇਤੀ ਵਿਰੋਧੀ ਸੁਖਪਾਲ ਖਹਿਰਾ ਨੇ ਮੁੜ ਮੋਰਚਾ ਖੋਲ੍ਹ ਦਿਤਾ ਹੈ। ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਯੂ.ਪੀ. ਦਾ ਚੋਰ ਹੈ, ਜੋ ਪੰਜਾਬ ਨੂੰ ਲੁਟਣ ਆਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਮੁਦੇ ਨੂੰ ਵਿਧਾਨ ਸਭਾ ‘ਚ ਵੀ ਚੁਕਣਗੇ। ਸੁਖਪਾਲ ਖਹਿਰਾ ਨੇ ਇਹ ਵੀ ਕਿਹਾ ਕਿ ਰਾਣਾ ਗੁਰਜੀਤ ਦਾ ਉਸਦੇ ਭਰਾ ਰਾਣਾ ਮਹਿੰਦਰਜੀਤ ਸਿੰਘ ਤੇ ਉਸ ਦੇ ਪੁਤਰਾਂ ਨਾਲ ਸਾਂਝਾ ਕਾਰੋਬਾਰ ਹੈ ਅਤੇ ਉਨ੍ਹਾਂ ਨੇ ਮਿਲੀਭੁਗਤ ਕਰ ਕੇ ਪੰਜਾਬ ਨੂੰ ਲੁਟਣ ਦੇ ਕੰਮਾਂ ਨੂੰ ਅੰਜਾਮ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ‘ਚ ਮੰਤਰੀ ਹੁੰਦਿਆਂ ਰਾਣਾ ਗੁਰਜੀਤ ਨੇ ਆਪਣੇ ਰਿਸ਼ਤੇਦਾਰਾਂ ਦੀ ਖ਼ੂਬ ਮਦਦ ਵੀ ਕੀਤੀ ਹੈ ਅਤੇ ਉਸ ਦੇ ਦਬਾਅ ਹੇਠ ਹੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਢਿਲ ਵਰਤੀ ਹੈ।ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਹਰ ਸੰਭਵ ਮਦਦ ਦਿਤੀ ਜਾਵੇਗੀ। ਮੁਲਾਂਪੁਰ ਪੁਲਿਸ ਨੇ ਪੰਜਾਬ ਦੇ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਰਾਣਾ ਹਰਦੀਪ ਸਿੰਘ ਨੂੰ 2 ਕਰੋੜ ਦੇ ਜ਼ਮੀਨ ਘੁਟਾਲੇ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਹਰਦੀਪ ਸਿੰਘ ਨੂੰ ਦੋ ਦਿਨਾਂ ਰਿਮਾਂਡ ‘ਤੇ ਲਿਆ ਹੈ।ਸਾਬਕਾ ਬਿਜਲੀ ਮੰਤਰੀ ਦੇ ਭਤੀਜੇ ਰਾਣਾ ਹਰਦੀਪ ਸਿੰਘ ਖਿਲਾਫ ਦੋ ਕਰੋੜ 25 ਲਖ ਰੁਪਏ ਹੜਪਣ ਦੇ ਇਲਜ਼ਾਮ ‘ਚ ਥਾਣਾ ਮੁਲਾਂਪੁਰ ਵਿਚ ਕੇਸ ਦਰਜ ਕੀਤਾ ਗਿਆ ਹੈ। ਪਿੰਡ ਮਿਲਖ ਦੇ ਰਹਿਣ ਵਾਲੇ ਗੁਰਚਰਨ ਸਿੰਘ ਨੇ ਰਾਣਾ ਹਰਦੀਪ ਸਿੰਘ ਤੇ ਉਸ ਦੇ ਭਰਾ ਰਾਣਾ ਪ੍ਰਭਦੀਪ ਸਿੰਘ ਤੇ ਦੋ ਪ੍ਰਾਪਰਟੀ ਡੀਲਰਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।ਇਸ ਮਾਮਲੇ ‘ਚ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਦੋਸ਼ੀਆਂ ਨੇ ਉਸ ਨਾਲ ਵਿਸ਼ਵਾਤਘਾਤ ਕਰ ਕੇ ਜ਼ਮੀਨ ਹੜਪਣ ਦੇ ਇਲਜ਼ਾਮ ਹੇਠ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਪੜਤਾਲ ਕਰਨ ਤੋਂ ਬਾਅਦ ਮੁਲਜਮਾਂ ਖਿਲਾਫ ਧਾਰਾ 420,465,467,468,471,120 ਬੀ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ, ਰਾਣਾ ਹਰਦੀਪ ਸਿੰਘ ਸਾਬਾਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਰਾ ਰਾਣਾ ਮਹਿੰਦਰਜੀਤ ਸਿੰਘ ਦਾ ਪੁਤਰ ਹੈ ਅਤੇ ਫਤਿਹਰੁਪ ਸਥਿਤ ਫੈਕਟਰੀ ਦਾ ਡਾਇਰੈਕਟਰ ਹੈ। ਮੁਲਾਂਰਪੁਰ ਪੁਲਿਸ ਨੇ ਰਾਣਾ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਦੋ ਦਿਨਾ ਪੁਲਿਸ ਰਿਮਾਂਡ ਕੇ ਲਿਆ ਹੈ