ਅਮਲੋਹ, 3 ਮਾਰਚ (ਰਣਜੀਤ ਸਿੰਘ ਘੁੰਮਣ)-ਆਪਣੇ ਵਾਅਦਿਆ ਤੋਂ ਭੱਜੀ ਕੈਪਟਨ ਸਰਕਾਰ ਹੁਣ ਅਧਿਆਪਕਾ ਤੇ ਹੋਰ ਮੁਲਾਜਮਾਂ ਤੇ ਸਿਕੰਜਾ ਕੱਸਣ ਲੱਗੀ ਹੈ, ਜਿਸ ਤਹਿਤ ਸਰਵ ਸਿੱਖਿਆ ਅਭਿਆਨ ਤੇ ਰਮਸਾ ਅਧੀਨ ਭਰਤੀ ਅਧਿਆਪਕਾ ਤੇ ਨਾਨ ਟੀਚਿੰਗ ਸਟਾਫ਼ ਦੀਆਂ ਤਨਖਾਹਾ ਵਿੱਚ ਵੱਡੀ ਕਟੌਤੀ ਕਰਕੇ 75 ਪ੍ਰਤੀਸ਼ਤ ਤਨਖਾਹਾ ਸਰਕਾਰ ਖਜ਼ਾਨੇ ਵਿੱਚ ਜਮ੍ਹਾ ਕਰਨ ਜਾ ਰਹੀ ਹੈ ਜਿਹੜਾ ਕਿ ਇਨ੍ਹਾ ਮੁਲਾਜਮਾ ਨਾਲ ਕਾਂਗਰਸ ਸਰਕਾਰ ਦਾ ਵੱਡਾ ਧੋਖਾ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਲਾ ਨੇ ਅੱਜ ਅਕਾਲੀ ਭਾਜਪਾ ਅਮਲੋਹ ਸ਼ਹਿਰੀ ਦੀ ਮੀਟਿਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿੱਥੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਇਨ੍ਹਾਂ ਮੁਲਾਜਮਾਂ ਦੀ ਫੁੱਲ ਤਨਖਾਹ ਦਾ ਨੋਟੀਫਿਕੈਸ਼ਨ ਕੀਤਾ ਗਿਆ ਸੀ। ਉਥੇ ਕੈਪਟਨ ਸਰਕਾਰ ਵੱਲੋਂ ਤਨਖਾਹਾ ਤੇ ਵੱਡਾ ਆਰਾ ਚਲਾਕੇ ਖਜ਼ਾਨਾ ਭਰਨ ਦੀ ਗੱਲ ਕੀਤੀ ਜਾ ਰਹੀ ਹੈ। ਜੋ ਸਰਵ ਸਿੱਖਿਆ ਅਭਿਆਨ ਤੇ ਰਮਸਾ ਅਧੀਨ ਲੱਗੇ ਅਧਿਆਪਕ ਤੇ ਇਸ ਕਾਗਰਸ ਸਰਕਾਰ ਦਾ ਵੱਡਾ ਜੁਲਮ ਹੋਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਮੁਲਾਜਮਾਂ ਦੀ ਤਨਖਾਹਾ ਵਿੱਚ ਵਾਧਾ ਨਹੀ ਕਰ ਸਕਦੀ ਤਾਂ ਉਸਨੂੰ ਮੁਲਾਜਮਾਂ ਦੀਆਂ ਤਨਖਾਹਾ ਵਿੱਚ ਕੋਈ ਕਟੌਤੀ ਕਰਨ ਦਾ ਹੱਕ ਨਹੀ। ਖੰਨਾ ਨੇ ਕਿਹਾ ਜੇਕਰ ਮੁਲਾਜਮਾਂ ਦੀ ਤਨਖਾਹ ਵਿੱਚ ਕਟੌਦੀ ਦੀ ਗੱਲ ਕੀਤੀ ਜਾਵੇ ਤਾਂ 60 ਹਜ਼ਾਰ ਲੈਣ ਵਾਲੇ ਲੈਕਚਰਾਰ ਨੂੰ ਹੁਣ 17 ਹਜ਼ਾਰ, 42800 ਲੈਣ ਵਾਲੇ ਅਧਿਆਪਕ ਨੂੰ 10800, 32000 ਲੈਣ ਵਾਲੇ ਕਲਰਕ ਨੂੰ ਹੁਣ 10800 ਤੇ 15 ਹਜ਼ਾਰ ਤੋ 18 ਹਜ਼ਾਰ ਲੈਣ ਵਾਲੇ ਪੀਅਨ ਨੂੰ ਹੁਣ 8000 ਰੁਪਏ ਵਿੱਚ ਹੀ ਗੁਜਾਰਾ ਕਰਨਾ ਪਵੇਗਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਇਨ੍ਹਾਂ ਦੀ ਗਿਣਤੀ 17 ਹਜ਼ਾਰ ਦੇ ਲੱਗਭਗ ਹੈ ਜਿਨ੍ਹਾਂ ਨੂੰ ਕੈਪਟਨ ਸਰਕਾਰ ਦੀ ਇਹ ਮਾਰ ਝੱਲਣੀ ਪਵੇਗੀ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਗਰਗ ਵੱਲੋ ਕੌਸ਼ਲਰ ਬੀਬੀ ਪੂਨਮ ਜਿੰਦਲ ਨੂੰ ਨਗਰ ਕੌਸਲ ਅਮਲੋਹ ਦੀ ਵਿਰੋਧੀ ਧਿਰ ਦੀ ਆਗੂ ਵੀ ਨਿਯੁੱਕਤ ਕੀਤਾ ਗਿਆ।
ਇਸ ਮੌਕੇ ਤੇ ਸੀਨੀਅਰ ਆਗੂ ਡਾ ਰਘੁਬੀਰ ਸਿੰਘ ਸੁਕਲਾ, ਜੱਥੇ ਮਾਨ ਸਿੰਘ ਬੈਣਾ, ਬੀਬੀ ਜਸਵਿੰਦਰ ਕੌਰ, ਜਰਨੈਲ ਸਿੰਘ ਜੈਲਾ, ਪਰਮਿੰਦਰ ਸਿੰਘ ਨੀਟਾ ਸੰਧੂ, ਚਰਨਜੀਤ ਸਿੰਘ ਗੋਲਡੀ, ਮਿੱਟੂ ਅਰੋੜਾ, ਹਰਵਿੰਦਰ ਸਿੰਘ ਬਿੱਲਾ, ਬੀਬੀ ਸੰਯੋਗਤਾ ਰਾਣੀ, ਬੀਬੀ ਰਵਿੰਦਰਾ ਰਾਣੀ, ਬਿੱਟੂ ਕੈਂਥ, ਲੱਖੀ ਔਜਲਾ, ਪੀ.ਏ ਧਰਮਪਾਲ ਭੜੀ ਹਾਜ਼ਰ ਸਨ।