May 2, 2026 1:46 am

ਬੱਸ ਹਾਦਸੇ ’ਚ 10 ਮੌਤਾਂ, 35 ਜ਼ਖਮੀ

ਮੁੰਬਈ, 4 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਗੁਜਰਾਤ ਤੋਂ ਮੁੰਬਈ ਜਾ ਰਹੀ ਇਕ ਬੱਸ ਦੇ ਐਕਸੀਡੈਂਟ ਹੋਣ ਨਾਲ 10 ਲੋਕਾਂ ਦੀ ਮੌਤ ਅਤੇ 35 ਹੋਰ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਖਸਬਟਕੀ ਘਾਟ ਨੇੜੇ ਹਾਈਵੇ ’ਤੇ ਜਾ ਰਹੀ ਸੀ ਕਿ ਅਚਾਨਕ ਪੁਲ ਡਿੱਗ ਗਿਆ। ਇਹ ਬੱਸ 20 ਫੁੱਟ ਡੂੰਘੀ ਖਾਈ ਵਿਚ ਡਿੱਗ ਗਈ। ਬੱਸ ਵਿਚ ਸਵਾਰ ਸਾਰੇ ਯਾਤਰੀ ਗੁਜਰਾਤ ਦੇ ਪੋਰਬੰਦਰ ਦੇ ਰਹਿਣ ਵਾਲੇ ਸਨ। ਉਹ 25 ਦਿਨਾਂ ਦੀ ਯਾਤਰਾ ਲਈ ਨਿਕਲੇ ਸਨ। ਇਹ ਘਟਨਾ ਬੀਤੇ ਸੋਮਵਾਰ ਦੇਰ ਰਾਤ ਹੋਈ। ਇਸ ਘਟਨਾ ਵਿਚ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿਚ ਸੱਤ ਔਰਤਾਂ ਅਤੇ ਤਿੰਨ ਪੁਰਸ ਸ਼ਾਮਲ ਹਨ। ਹਾਦਸੇ ਦੌਰਾਨ ਜਦੋਂ ਇਕ ਗੱਡੀ ਬਚਾਓ ਕਾਰਜ ਲਈ ਰੁਕੀ ਤਾਂ ਇਕ ਕੰਟੇਨਰ ਨੇ ਪਿਛੇ ਤੋਂ ਉਸੇ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਈ ਗੱਡੀਆਂ

ਆਪਸ ਵਿਚ ਭਿੜ ਗਈਆਂ। ਇੰਨਾ ਹੀ ਨਹੀਂ, ਇਕ ਰਿਕਸ਼ਾ ਡਰਾਈਵਰ ਨੂੰ ਵੀ ਇਕ ਗੱਡੀ ਘੜੀਸਦੀ ਹੋਈ 100 ਮੀਟਰ ਤੱਕ ਲੈ ਗਈ, ਜਿਸ ਨਾਲ ਰਿਕਸ਼ਾ ਡਰਾਈਵਰ ਦੀ ਮੌਤ ਹੋ ਗਈ।

Send this to a friend