May 2, 2026 1:46 am

ਮੁਸ਼ੱਰਫ ਨੂੰ ਹਸਪਤਾਲ ’ਚ ਸੌਂਪਿਆ ਗ੍ਰਿਫਤਾਰੀ ਵਾਰੰਟ

ਇਸਲਾਮਾਬਾਦ, 4 ਫਰਵਰੀ (ਵਿਸ਼ਵ ਵਾਰਤਾ)-ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੂੰ ਇਥੇ ਇਕ ਫੌਜੀ ਹਸਪਤਾਲ ਵਿਚ ਦਾਖਲ ਪੁਲਿਸ ਨੇ ਗ੍ਰਿਫਤਾਰੀ ਵਾਰੰਟ ਸੌਂਪ ਦਿੱਤਾ ਹੈ। ਸਾਲ 2007 ਵਿਚ ਐਮਰਜੈਂਸੀ ਲਾਉਣ ਨੂੰ ਲੈ ਕੇ ਮੁਸ਼ੱਰਫ ਖਿਲਾਫ਼ ਦੇਸ਼ ਧਰੋਹ ਦੇ ਦੋਸ਼ਾਂ ਦੀ ਸੁਣਵਾਈ ਕਰਨ ਲਈ ਗਠਿਤ ਇਕ ਖਾਸ ਅਦਾਲਤ ਨੇ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ 25 ਲੱਖ ਰੁਪਏ ਦੀ ਜ਼ਮਾਨਤ ਵਾਲਾ ਇਕ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਇਸਲਾਮਾਬਾਦ ਪੁਲਿਸ ਨੂੰ ਹੁਕਮ ਦਿੱਤਾ ਸੀ ਕਿ ਉਹ ਉਸ ਦੀ ਰਿਪੋਰਟ ਅਦਾਲਤ ਨੂੰ ਸੱਤ ਫਰਵਰੀ ਨੂੰ ਸੌਂਪੇ। ਖ਼ਬਰਾਂ ਅਨੁਸਾਰ ਪੁਲਿਸ ਨੇ ਢਾਈ ਘੰਟਿਆਂ ਤੱਕ ਹਸਪਤਾਲ ਦੇ ਇਕ ਕਮਰੇ ਵਿਚ ਉਡੀਕ ਕਰਨ ਤੋਂ ਬਾਅਦ ਮੁਸ਼ੱਰਫ ਨੂੰ ਇਹ ਵਾਰੰਟ ਸੌਂਪਿਆ। ਹਸਪਤਾਲ ਵਿਚ ਮੌਜੂਦ ਮੁਸ਼ੱਰਫ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 25 ਲੱਖ ਰੁਪਏ ਦੀ ਜ਼ਮਾਨਤ ਦੇ ਤੌਰ ’ਤੇ ਅਦਾਲਤ ਨੂੰ ਦਿੱਤੇ ਸਨ। ਮੁਸ਼ੱਰਫ ਆਪਣੇ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਸ਼ੁਰੂ ਹੋਣ ਤੋਂ ਬਾਅਦ ਵੀ ਅਦਾਲਤ ਵਿਚ ਪੇਸ਼ ਨਹੀਂ ਹੋਏ।

Send this to a friend