Skip to content
Independent perspectives. Global stories.
BREAKING

ਜਥੇਦਾਰ ਅਕਾਲ ਤਖਤ ਸਾਹਿਬ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰਨ ਰੂਪ ’ਚ ਬਿਕਰਮੀ ਕੈਲੰਡਰ ਦੇ ਪ੍ਰਭਾਵ ਤੋਂ ਮੁਕਤ ਕਰਕੇ ਨਿਰੋਲ ਸਿੱਖ ਕੈਲੰਡਰ ਦੇ ਰੂਪ ਵਿਚ ਲਾਗੂ ਕਰਨ : ਦਲ ਖਾਲਸਾ

Share this story

image ਅੰਮ੍ਰਿਤਸਰ, 5 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰਨ ਰੂਪ ਵਿਚ ਬਿਕਰਮੀ ਕੈਲੰਡਰ ਦੇ ਪ੍ਰਭਾਵ ਤੋਂ ਮੁਕਤ ਕਰਕੇ ਨਿਰੋਲ ਸਿੱਖ ਕੈਲੰਡਰ ਦੇ ਰੂਪ ਵਿਚ ਲਾਗੂ ਕਰਨ। ਜਥੇਬੰਦੀ ਨੇ ਨਾਲ ਇਹ ਵੀ ਸਪਸ਼ਟ ਕੀਤਾ ਕਿ ਇਸ ਮਸਲੇ ਉਤੇ ਪੰਥਕ ਧਿਰਾਂ ਵਿਚਾਲੇ ਪਹਿਲਾਂ ਸਹਿਮਤੀ ਬਣਾਈ ਜਾਵੇ ਅਤੇ ਅਜਿਹੇ ਮਸਲਿਆਂ ਦੇ ਹੱਲ ਕੱਢਣ ਮੌਕੇ ਸਿੱਖੀ ਸਿਧਾਂਤ ਨੂੰ ਹੀ ਆਧਾਰ ਬਣਾਇਆ ਜਾਵੇ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖੇ ਖੱਤ ਵਿੱਚ ਕੰਵਰਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਅਕਾਲ ਤਖਤ ਸਹਿਬ ਦਾ ਫੈਸਲਾ ਠਸਿੱਖ ਇੱਕ ਵੱਖਰੀ ਕੌਮ ਹੈ, ਇੱਕ ਵੱਖਰਾ ਧਰਮ ਹੈ, ਇਹ ਹਿੰਦੂ ਧਰਮ ਦਾ ਅੰਗ ਨਹੀਂ ਹੈਠ ਦੇ ਸਿਧਾਂਤ ਦੀ

ਰੌਸ਼ਨੀ ਵਿੱਚ ਹੋਣਾ ਚਾਹੀਦਾ ਹੈ। ਇਸ ਖੱਤ ਦੀ ਕਾਪੀ ਅੱਜ ਜਥੇਦਾਰ ਸਾਹਿਬ ਨੂੰ ਅਕਾਲ ਤਖਤ ਸਕਤਰੇਤ ਵਿੱਚ ਜਥੇਬੰਦੀ ਦੇ ਸਕੱਤਰ ਸਰਬਜੀਤ ਸਿੰਘ ਘੁਮਾਣ ਅਤੇ ਰਣਬੀਰ ਸਿੰਘ ਨੇ ਸੌਂਪੀ।ਖੱਤ ਵਿੱਚ ਲਿਖਿਆ ਹੈ ਕਿ ਦਲ ਖਾਲਸਾ ਪੰਥਕ ਏਕਤਾ ਦਾ ਹਾਮੀ ਹਾਂ। ਉਹਨਾਂ ਕਿਹਾ ਸਿੱਖ ਸੰਸਥਾਵਾਂ ਵਿਚਾਲੇ ਆਪਸੀ ਟਕਰਾਉ ਪੰਥ ਲਈ ਘਾਤਕ ਹੈ, ਇਸ ਲਈ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਿੱਖ ਹਿੰਦੁਸਤਾਨ ਦੀ ਸੰਵਿਧਾਨਕ ਗੁਲਾਮੀ ਵਿਰੁੱਧ ਪਿਛਲ਼ੇ 4 ਦਹਾਕਿਆਂ ਤੋਂ ਲੜ ਰਹੇ ਹਨ, ਇਸ ਲਈ ਉਹ ਆਪਣੀਆਂ ਹੀ ਪ੍ਰਮੱੁਖ ਸੰਸਥਾਵਾਂ ਵਲੋਂ ਕੀਤੇ ਕਿਸੇ ਵੀ ਗੈਰ-ਸਿਧਾਂਤਕ ਫੈਸਲੇ, ਜਿਸ ਨਾਲ ਸਿੱਖ ਪਛਾਣ ਦੀ ਲੜਾਈ ਧੁੰਦਲੀ ਪੈਂਦੀ ਹੋਵੇ, ਵਿਰੁੱਧ ਚੁੱਪ ਨਹੀ ਰਹਿਣਗੇ।
ਉਹਨਾਂ ਸਪਸ਼ਟ ਕੀਤਾ ਕਿ ਕੌਮ ਦੀ ਅੱਡਰੀ ਪਛਾਣ ਦੀ ਲੜਾਈ ਵਿਚੋਂ ਹੀ ਕੌਮ ਦੀ ਅਜ਼ਾਦੀ ਦੀ ਲੜਾਈ ਨਿਕਲੀ ਹੈ।ਉਹਨਾਂ ਕਿਹਾ ਕਿ 2003 ਵਿੱਚ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਅੱਡਰੀ ਪਛਾਣ ਦੇ ਪ੍ਰਤੀਕ ਵਜੋਂ ਹੋਂਦ ਵਿੱਚ ਲਿਆਂਦਾ ਗਿਆ ਸੀ। ਉਹਨਾਂ ਕਿਹਾ 2010 ਵਿੱਚ ਅਕਾਲੀਆਂ ਨੇ ਸ਼ਰੋਮਣੀ ਕਮੇਟੀ ਕੋਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਆਪਣੀ ਮਰਜ਼ੀ ਦੀਆਂ ਸੋਧਾਂ ਕਰਵਾਈਆਂ ਜਿਸ ਤੋਂ ਬਾਅਦ ਇਹ ਕੈਲੰਡਰ ਨਾਨਕਸ਼ਾਹੀ ਅਤੇ ਬਿਕਰਮੀ ਦਾ ਮਿਲਗੋਭਾ ਬਣ ਗਿਆ।
ਉਹਨਾਂ ਮੰਨਿਆ ਕਿ ਕੈਲੰਡਰ ਵਿੱਚ ਸੋਧਾਂ ਦੇ ਹੱਕ ਅਤੇ ਵਿਰੋਧ ਕਰਨ ਵਾਲੀਆਂ ਧਿਰਾਂ ਦਾ ਟਕਰਾ ਹੋਇਆ ਜਿਸਨੇ ਕੌਮੀ ਸ਼ਕਤੀ ਦਾ ਨੁਕਸਾਨ ਕੀਤਾ ਅਤੇ ਸਿੱਖ-ਵਿਰੋਧੀ ਧਿਰਾਂ ਦੇ ਘਰ ਦੀਵੇ ਬਾਲੇ। ਉਨ੍ਹਾਂ ਕਿਹਾ ਕਿ ਮੁੜ ਇਕ ਵਾਰ ਫਿਰ ਕੌਮ ਨੂੰ ਹੋਰ ਦੁਫੇੜ ਅਤੇ ਪਾਟੋਧਾੜ ਵੱਲ ਲੈ ਕੇ ਜਾਣ ਦੀ ਤਿਆਰੀਆਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸਿੱਖਾਂ ਨੂੰ ਬਹੁ-ਗਿਣਤੀ ਧਰਮ ਦਾ ਗਲਬਾ ਪ੍ਰਵਾਨ ਨਹੀ। ਉਹਨਾਂ ਕਿਹਾ ਕਿ ਸਿੱਖ ਦੀ ਵਫਾਦਾਰੀ ਅਤੇ ਆਸਥਾ ਅਕਾਲ ਤਖਤ ਸਾਹਿਬ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਹੈ। ਉਹਨਾਂ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਉਹ ਸਿੱਖਾਂ ਦੀ ਅੱਡਰੀ ਪਛਾਣ ਦੀ ਚੱਲ ਰਹੀ ਲੜਾਈ ਨੂੰ ਕਮਜ਼ੋਰ ਤੇ ਧੁੰਦਲਾ ਨਾ ਪੈਣ ਦੇਣ। ਉਨ੍ਹਾਂ ਇਸ ਖੱਤ ਦਾ ਉਤਾਰਾ ਜਥੇਦਾਰ ਤਖਤ ਦਮਦਮਾ ਸਾਹਿਬ, ਜਥੇਦਾਰ ਤਖਤ ਕੇਸਗੜ੍ਹ ਸਾਹਿਬ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਭੇਜਿਆ।

WRITTEN BY