ਕਾਹਨੂੰਵਾਨ, 1 ਮਾਰਚ (ਡਾ.ਜਸਪਾਲ ਸਿੰਘ ਭਿਟੇਵਡ)-ਐਸ ਐਸ ਏ ਤੇ ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਗੁਰਦਾਸਪੁਰ ਦੀ ਇਕ ਬਹੁਤ ਹੀ ਅਹਿਮ ਮੀਟਿੰਗ ਸੂਬਾ ਐਕਸ਼ਨ ਕਮੇਟੀ ਮੈਂਬਰ ਰਮਿੰਦਰ ਸਿੰਘ ਕਾਹਨੂੰਵਾਨ ਅਤੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਅਲੀਵਾਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਐਸ ਐਸ ਏ ਰਮਸਾ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਵਲੋਂ 15600 ਐਸ ਐਸ ਏ ਰਮਸਾ ਅਧਿਆਪਕਾਂ ਦੀ ਤਨਖਾਹ ਵਿਚ 4 ਗੁਣਾਂ ਕਟੌਤੀ ਕੀਤੇ ਜਾਣ ਦੀ ਤਿਆਰੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਪਿਛਲੇ ਦਿਨੀਂ ਸਿਖਿਆ ਮੰਤਰੀ ਪੰਜਾਬ ਦੇ ਅੰਗਰੇਜ਼ੀ ਦੇ ਅਖਬਾਰ ਵਿਚ ਲਗੇ ਉਸ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਜਿਸ ਵਿਚ ਸਿਖਿਆ ਮੰਤਰੀ ਵਲੋਂ ਐਸ ਐਸ ਏ ਰਮਸਾ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਕਟੌਤੀ ਕਰਕੇ ਅਗਲੇ ਤਿੰਨ ਸਾਲ ਲਈ ਬੇਸਿਕ ਤਨਖ਼ਾਹ 10300 ਕੀਤੇ ਜਾਣ ਦਾ ਤਰਕਹੀਣ ਅਤੇ ਬੇਤੁਕਾ ਬਿਆਨ ਦਿਤਾ ਗਿਆ ਹੈ। ਜਦੋਂ ਕਿ ਇਹ ਅਧਿਆਪਕ ਪਿਛਲੇ 9 ਸਾਲਾਂ ਤੋਂ ਸੰਘਰਸ਼ ਕਰਕੇ ਮੁਢਲੀ ਤਨਖਾਹ ਤੋਂ 42800 ਤੇ ਪਹੰਚੇ ਸਨ। ਸਿਖਿਆ ਵਿਭਾਗ ਪੰਜਾਬ ਵਿਚ 3 ਸਾਲ ਬਾਅਦ ਕਚੇ ਅਧਿਆਪਕਾਂ ਨੂੰ ਪਕਾ ਕੀਤੇ ਜਾਣ ਦੀ ਪਾਲਿਸੀ ਹੋਣ ਦੇ ਬਾਵਜੂਦ ਵੀ ਇਹਨਾਂ ਅਧਿਆਪਕਾਂ ਨੂੰ ਅਜੇ ਤਕ ਵੀ ਸਿਖਿਆ ਵਿਭਾਗ ਪੰਜਾਬ ਵਿਚ ਰੈਗੂਲਰ ਨਹੀਂ ਕੀਤਾ ਗਿਆ। ਅਧਿਆਪਕ ਆਗੂਆਂ ਨੇ ਦਸਿਆ ਕਿ ਮਨੁਖੀ ਵਿਕਾਸ ਤੇ ਸ੍ਰੋਤ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਐਸ ਐਸ ਏ ਰਮਸਾ ਅਧਿਆਪਕਾਂ ਦੀ ਨਿਯੁਕਤੀ ਪਹਿਲੇ ਦਿਨ ਤੋਂ ਹੀ ਸਿਖਿਆ ਵਿਭਾਗ ਪੰਜਾਬ ਵਿਚ ਰੈਗੂਲਰ ਤੌਰ ਤੇ ਪੂਰੀ ਤਨਖਾਹ ਅਤੇ ਭਤਿਆਂ ਸਮੇਤ ਕੀਤੀ ਜਾਣੀ ਸੀ। ਅਧਿਆਪਕ ਆਗੂਆਂ ਨੇ ਕਿਹਾ ਕਿ ਮੌਜੂਦਾ ਸਿਖਿਆ ਮੰਤਰੀ ਅਗਰ ਸਿਖਿਆ ਵਿਭਾਗ ਪੰਜਾਬ ਦੀ ਬਿਹਤਰੀ ਲਈ ਕੌਮ ਦੇ ਨਿਰਮਾਤਾ ਅਧਿਆਪਕਾਂ ਦੇ ਹਿਤਾਂ ਦੀ ਰਖਿਆ ਲਈ ਸਮੂਹ ਐਸ ਐਸ ਏ ਰਮਸਾ ਅਧਿਆਪਕਾਂ ਦੀਆਂ ਸੇਵਾਵਾਂ ਸਿਖਿਆ ਵਿਭਾਗ ਪੰਜਾਬ ਵਿਚ ਪੂਰੀ ਤਨਖਾਹ ਤੇ ਭਤਿਆਂ ਸਮੇਤ ਰੈਗੂਲਰ ਕਰਵਾਉਣ ਲਈ ਮੁਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਚ 10 ਮਾਰਚ ਨੂੰ ਸੂਬਾ ਪਧਰੀ ਰੋਸ਼ ਕੀਤੀ ਜਾਵੇਗੀ।