May 2, 2026 1:46 am

ਤਿੰਨ ਸਿਲੰਡਰਾਂ ਦੇ ਸਹਾਰੇ ਰਾਹੁਲ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ : ਵਿਸ਼ਵਦੀਪ ਸਿੱਧੂ

image ਤਲਵੰਡੀ ਸਾਬੋ, 4 ਫਰਵਰੀ (ਰਣਜੀਤ ਸਿੰਘ ਰਾਜੂ)-ਆਪਣੇ ਆਪ ਨੂੰ ਗਰੀਬਾਂ ਦੀ ਹਮਦਰਦ ਅਖਵਾਉਣ ਵਾਲੀ ਕੇਂਦਰ ਦੀ ਯੂ. ਪੀ. ਏ. ਸਰਕਾਰ ਦੇ ਆਗੂ ਇਹ ਦਸਣ ਕਿ ਉਨ੍ਹਾਂ ਨੇ ਅੱਜ ਤੋਂ ਪਹਿਲਾਂ ਰਸੋਈ ਗੈਸ ਸਿਲੰਡਰਾਂ ਦੀ ਗਿਣਤੀ 9 ਤੋਂ ਵਧਾ ਕੇ 12 ਕਰਨ ਦੀ ਕੋਸ਼ਿਸ ਕਿਉਂ ਨਹੀ ਕੀਤੀ? ਹੁਣ ਜਦੋਂ ਲੋਕ ਸਭਾ ਚੋਣਾਂ ਸਿਰ ਤੇ ਹਨ ਤਾਂ ਉਦੋਂ ਹੀ ਕਾਂਗਰਸੀਆਂ ਨੂੰ ਸਿਲੰਡਰਾਂ ਦੀ ਗਿਣਤੀ ਵਧਾਉਣ ਦਾ ਚੇਤਾ ਕਿਵੇਂ ਆ ਗਿਆ? ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਕਾਕਾ ਵਿਸ਼ਵਦੀਪ ਸਿੰਘ ਸਿੱਧੂ ਨੇ ਇੱਥੋਂ ਜਾਰੀ ਪ੍ਰੈ¤ਸ ਬਿਆਨ ਰਾਂਹੀ ਕੀਤਾ।ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਕਾਂਗਰਸੀਆਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਗਰੀਬਾਂ ਦੀ ਹਮਦਰਦ

ਹੋਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਪਾਰਟੀ ਅਸਲ ਵਿੱਚ ਗਰੀਬਾਂ ਦੀ ਸਭ ਤੋਂ ਵੱਡੀ ਦੁਸ਼ਮਨ ਹੈ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਕੀਤੇ ਜਾਣ ਵਾਲੇ ਐਲਾਨਾਂ ਤੋਂ ਲੋਕ ਪ੍ਰਭਾਵਿਤ ਨਹੀ ਹੋਣਗੇ ਸਗੋਂ ਲੋਕ ਯੂ.ਪੀ.ਏ ਸਰਕਾਰ ਦਾ ਪਿਛਲੇ 10 ਸਾਲਾਂ ਦਾ ਲੇਖਾ ਜੋਖਾ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਦੇਸ਼ ਦੀ ਸੱਤਾ ਵਿੱਚ ਬਦਲਾਅ ਦਾ ਮਨ ਬਣਾ ਚੁੱਕੇ ਹਨ ਅਤੇ ਭਾਂਵੇ ਰਾਹੁਲ ਗਾਂਧੀ ਦੀ ਸਿਫਾਰਿਸ਼ ਤੇ ਯੂ.ਪੀ.ਏ ਸਰਕਾਰ ਨੇ ਚੋਣਾਂ ਵਿੱਚ ਯੂ.ਪੀ.ਏ. ਨੂੰ ਫਾਇਦਾ ਦੁਆਉਣ ਅਤੇ ਰਾਹੁਲ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸੁਪਨੇ ਤਹਿਤ ਸਿਲੰਡਰਾਂ ਦੀ ਗਿਣਤੀ 9 ਤੋਂ 12 ਕਰ ਦਿੱਤੀ ਹੈ ਪ੍ਰੰਤੂ ਤਿੰਨ ਸਿਲੰਡਰ ਰਾਹੁਲ ਨੂੰ ਪ੍ਰਧਾਨ ਮੰਤਰੀ ਨਹੀ ਬਣਾ ਸਕਣਗੇ।

Send this to a friend