May 25, 2026 9:32 pm

ਐਮ.ਜੀ.ਐਨ. ਕਾਲਜ ਆਫ਼ ਐਜੂਕੇਸ਼ਨ ਜਲੰਧਰ ਦਾ 58ਵਾਂ ਸਾਲਾਨਾ ਖੇਡ ਸਮਾਰੋਹ

ਜਲੰਧਰ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ. ਕਾਲਜ ਆਫ ਐਜੂਕੇਸ਼ਨ, ਜਲੰਧਰ ਵਿਖੇ 58ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ.ਜਰਨੈਲ ਸਿੰਘ ਪਸਰੀਚਾ, ਸੈਕਟਰੀ, ਐਮ.ਜੀ.ਐਨ. ਐਜੂਕੇਸ਼ਨਲ ਟਰੱਸਟ ਮੁੱਖ ਮਹਿਮਾਨ ਰਹੇ। ਦੋ ਦਿਨ ਚਲੇ ਇਹਨਾਂ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਇਨਾਮ ਤਕਸੀਮ ਕੀਤੇ ਅਤੇ ਅਜਿਹੇ ਮੁਕਾਬਲੇ ਭਾਵੀ ਅਧਿਆਪਕਾਂ ਲਈ ਜ਼ਰੂਰੀ ਮਹਿਸੂਸ ਕੀਤੇ। ਉਹਨਾਂ ਕਿਹਾ ਕਿ ਸਖਸ਼ੀਅਤ ਦੇ ਨਿਖਾਰ ਲਈ ਅਜਿਹੇ ਮੁਕਾਬਲੇ ਫਾਇਦੇਮੰਦ ਹੁੰਦੇ ਹਨ ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਵਿਦਿਆਰਥੀ ਰਮਨਦੀਪ ਸਿੰਘ ਨੂੰ ਸਰਵੋਤਮ ਖਿਡਾਰੀ ਅਤੇ ਵਿਦਿਆਰਥਣ ਤੰਨੂ ਰਾਣਾ ਨੂੰ ਸਰਵੋਤਮ ਖਿਡਾਰਣ ਐਲਾਨਿਆ ਗਿਆ। ਸ੍ਰੀਮਤੀ ਨੀਲੂ ਝਾਂਜੀ, ਪ੍ਰਿੰਸੀਪਲ, ਐਮ.ਜੀ.ਐਨ ਕਾਲਜ ਆਫ ਐਜੂਕੇਸ਼ਨ, ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਕਾਲਜ ਦੀਆਂ ਪ੍ਰਾਪਤੀਆਂ ਦਾ ਵੇਰਵਾ ਆਪਣੇ ਸਲਾਨਾ ਰਿਪੋਰਟ ਭਾਸ਼ਣ ਵਿਚ ਦਿਤਾ। ਸ੍ਰ.ਗੁਰਪ੍ਰੀਤ ਸਿੰਘ, ਟਰੱਸਟੀ, ਸ਼੍ਰੀਮਤੀ ਗੁਨਮੀਤ ਕੌਰ, ਪ੍ਰਿੰਸੀਪਲ, ਐਮ.ਜੀ.ਐਨ ਪਬਲਿਕ ਸਕੂਲ, ਆਦਰਸ਼ ਨਗਰ, ਸ੍ਰੀ ਜਸਦੀਪ ਮੋਹਨ, ਪ੍ਰਿੰਸੀਪਲ ਲਾਇਲਪੁਰ ਖਾਲਸਾ ਸੀ.ਸੈ. ਸਕੂਲ, ਸ਼੍ਰੀ ਸੁਧੀਰ, ਸ੍ਰੀਮਤੀ ਗੁਰਵਿੰਦਰਜੀਤ ਕੌਰ, ਪਿੰਸੀਪਲ, ਐਮ.ਜੀ.ਐਨ. ਖਾਲਸਾ ਹਾਈ ਸਕੂਲ, ਸ੍ਰੀਮਤੀ ਉਰਮਿੰਦਰ ਕੌਰ, ਪ੍ਰਿੰਸੀਪਲ, ਐਮ.ਜੀ.ਐਨ.ਸੀ.ਸੈ ਸਕੂਲ (ਲੜਕੀਆਂ), ਪ੍ਰਿੰਸੀਪਲ ਅਰਜਿੰਦਰ ਸਿੰਘ, ਇਨੋਸੈਂਟ ਹਾਰਟ ਕਾਲਜ ਆਫ ਐਜੂਕੇਸ਼ਨ ਅਤੇ ਸ੍ਰ. ਕਾਲਾ ਸਿੰਘ, ਸਾਬਕਾ ਡੀ.ਈ.ਓ., ਸ੍ਰੀ ਨਰਿੰਦਰ ਸ਼ਰਮਾ, ਪ੍ਰਿੰਸੀਪਲ, ਸਾਈਂ ਦਾਸ ਐਸ.ਡੀ. ਸੀ.ਸੈ. ਸਕੂਲ,ਮਨਦੀਪ ਕੌਰ ਅਤੇ ਸ਼ਰਨਦੀਪ ਕੌਰ ਸਟਾਫ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਅਦਰਸ਼ ਨਗਰ, ਸ੍ਰੀਮਤੀ ਵੀਨਾ ਜੌਸ਼ੀ,ਅਲੂਮਿਨੀ ਕਾਰਜਕਾਰੀ, ਸ੍ਰੀ ਠਾਕੁਰ, ਸ਼੍ਰੀ ਸਾਗਰ, ਸ੍ਰੀ ਬ੍ਰਜੇਸ਼ ਪੱਤਰਕਾਰ ਹਾਜ਼ਰ ਸਨ। ਇਸ ਮੌਕੇ ਰੰਗਾਰੰਗ ਸਭਿਆਚਾਰਕ ਪੇਸ਼ ਕੀਤਾ ਗਿਆ ਅਤੇ ਫੈਂਸੀ ਡ੍ਰੈਸ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿਚ ਕਦਰਾਂ ਕੀਮਤਾਂ ਕਾਇਮ ਰੱਖਣਾ, ਫੌਜੀ ਜਵਾਨਾਂ ਦੀ ਕੁਰਬਾਨੀ, ਸਵੈ ਕੇਂਦਰਿਤ ਮਨੁੱਖ, ਵਾਤਾਵਰਣ ਦਾ ਰੱਖ-ਰਖਾਓ, ਰੀ-ਸਾਈਕਲ ਪੇਪਰ, ਸੋਸ਼ਲ ਮੀਡੀਆ ਆਪਣਿਆਂ ਤੋਂ ਦੂਰ, ਭਾਈਚਾਰਾ, ਪੰਜਾਬੀ ਸਭਿਆਚਾਰ ਆਦਿ ਥੀਮ ਪੇਸ਼ ਕੀਤੇ ਗਏ। ਕਮੈਂਟਰੀ ਮਿਸ ਗੁਰਪ੍ਰੀਤ ਕੌਰ ਤੇ ਸ੍ਰੀਮਤੀ ਪੂਜਾ ਭਾਰਦਵਾਜ ਨੇ ਨਾਲ ਨਾਲ ਕੀਤੀ।

Send this to a friend