ਜਲੰਧਰ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਬੁਰਾ ਨਾ ਮਨਾਓ ਹੋਲੀ ਹੈ, ਇਸ ਮੰਤਵ ਦੇ ਨਾਲ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਧੂਮ-ਧਾਮ ਨਾਲ ਹੋਲੀ ਮਨਾਈ। ਸੀਟੀ ਗਰੁੱਪ ਦੇ ਅੰਤਰਰਾਸ਼ਟਰੀ ਵਿਦਿਆਰਥੀ ਗੋਡਫਰੇ ਨੇ ਕਿਹਾ ਕਿ ਉਸ ਨੂੰ ਭਾਰਤ ਦਾ ਸਭਿਆਚਾਰ ਬਹੁਤ ਪਸੰਦ ਹੈ ਅਤੇ ਕਿਹਾ ਕਿ ਇੱਕ ਦੂਜੇ ਦੇ ਤਿਉਹਾਰ ਮਨਾਉਣ ਨਾਲ ਇੱਕ ਦੂਜੇ ਦੇ ਸਭਿਆਚਾਰ ਦਾ ਪੱਤਾ ਚਲਦਾ ਹੈ। ਸੀਟੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰੰਗਾ ਨੂੰ ਤਿਆਗ ਕੇ ਫੁੱਲਾਂ ਨਾਲ ਹੋਲੀ ਖੇਡੀ। ਇਸ ਸਮਾਗਮ ਦੀ ਮੁੱਖ ਮਹਿਮਾਨ ਸੀਟੀ ਗਰੁੱਪ ਦੀ ਕੋ-ਚੇਅਰਪਰਸਨ ਸ਼੍ਰੀਮਤੀ ਪਰਮਿੰਦਰ ਕੌਰ ਚੰਨੀ ਸਨ। ੋਸੀਟੀ ਗਰੁੱਪ ਦੀ ਕੋ-ਚੇਅਰਪਰਸਨ ਸ਼੍ਰੀਮਤੀ ਪਰਮਿੰਦਰ ਕੌਰ ਚੰਨੀ ਨੇ ਵਿਦਿਆਰਥੀਆਂ ਨੂੰ ਹੋਲੀ ਦੀ ਵਧਾਈ ਦਿੱਤੀ।