ਖ਼ਾਲਸਾ ਕਾਲਜ ਪਟਿਆਲਾ ਵਿਖੇ ਵਣਜੀ ਬਸੰਤ ਮੇਲੇ ਦਾ ਆਯੋਜਨ

ਪਟਿਆਲਾ, 1 ਮਾਰਚ-ਖ਼ਾਲਸਾ ਕਾਲਜ ਪਟਿਆਲਾ ਦੇ ਕਾਮਰਸ ਐਂਡ ਮੈਨੇਜਮੈਂਟ ਵਿਭਾਗ ਵਲੋਂ ਬਸੰਤ ਮੇਲਾ (ਸਪਰਿੰਗ ਸਪ੍ਰੀ) ਦਾ ਆਯੋਜਨ ਕੀਤਾ ਗਿਆ ਜਿਸ ਵਿਚ ਡਾ. ਗੁਰਦੀਪ ਸਿੰਘ ਬਤਰਾ ਡੀਨ ਅਕਾਦਮਿਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਨ੍ਹਾਂ ਨੇ ਇਸ ਮੇਲੇ ਦੇ ਉਦਘਾਟਨ ਵਿਚ ਬੋਲਦਿਆਂ ਹੋਇਆਂ ਕਿਹਾ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਹੋ ਕੇ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰ ਸਕਦੇ ਹਨ। ਸਮੇਂ ਦੀ ਲੋੜ ਅਨੁਸਾਰ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਦਾ ਹਿਸਾ ਬਣਨਾ ਚਾਹੀਦਾ ਹੈ ਤਾਂ ਜੋ ਉਹ ਭਵਿਖ ਵਿਚ ਆਪਣੇ ਹੁਨਰ ਨੂੰ ਪਛਾਣ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਮਨੁਖ ਦੇ ਵਿਚ ਰੀੜ ਦੀ ਹਡੀ ਦੀ ਮਹਤਤਾ ਹੈ ਉਸੇ ਤਰ੍ਹਾਂ ਹੀ ਵਿਦਿਆਰਥੀ ਜੀਵਨ ਵਿਚ ਅਜਿਹੀਆਂ ਗਤੀਵਿਧੀਆਂ ਦੀ ਬਹੁਤ ਜਿਆਦਾ ਮਹਤਤਾ ਹੈ ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਜੀ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ ਨੂੰ‘ ਕਹਿੰਦੇ ਹੋਏ ਕਿਹਾ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਅਕਾਦਮਿਕ ਖੇਤਰ ਅਤੇ ਹੋਰ ਗਤੀਵਿਧੀਆਂ ਵਿਚ ਪੁਲ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਤਰ੍ਹਾਂ ਦੇ ਮੇਲਿਆਂ ਦਾ ਹਿਸਾ ਬਣ ਕੇ ਜਿਥੇ ਆਪਣੀ ਪ੍ਰਤਿਭਾ ਨੂੰ ਨਿਖਾਰਦੇ ਹਨ ਉਥੇ ਉਹ ਭਵਿਖ ਵਿਚ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਯੋਗ ਵੀ ਬਣਦੇ ਹਨ ਅਤੇ ਵਿਦਿਆਰਥੀਆਂ ਨੂੰ ਇਸ ਮੇਲੇ ਵਿਚ ਭਰਵੀਂ ਸ਼ਮੂਲੀਅਤ ਲਈ ਵਧਾਈ ਦਿੰਦੇ ਹੋਏ ਤਾਰੀਫ ਵੀ ਕੀਤੀ ।ਵਿਸ਼ੇਸ਼ ਜ਼ਿਕਰਯੋਗ ਹੈ ਕੇ ਇਹ ਮੇਲਾ ਲਗਾਤਾਰ ਚਾਰ ਦਿਨ ਤੋਂ ਚਲ ਰਿਹਾ ਹੈ ਤੇ ਅਜ ਅਖੀਰਲੇ ਦਿਨ ਇਸ ਵਿਚ ਦਸ ਪ੍ਰਤੀਯੋਗਤਾਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਜਿਸ ਵਿਚ ਸੇਲ ਪਰਸਨ ਆਫ਼ ਦਾ ਈਅਰ, ਟ੍ਰੇਜਰ ਹੰਟ, ਬੁਕ ਮਾਰਕ ਮੇਕਿੰਗ, ਕਾਰਡ ਮੇਕਿੰਗ ਪ੍ਰਤੀਯੋਗਤਾ, ਕ੍ਰਿਏਟੀਵਿਟੀ ਕ੍ਰਿਏਟ ਕਰੈਕਟਰ, ਮੂਵੀ ਮੇਕਿੰਗ ਸ਼ੋਅ, ਆਰ.ਜੇ. ਹੰਟ, ਸਕੈਚ ਮੇਕਿੰਗ, ਵੇਸਟ ਮੈਨੇਜਮੈਂਟ ਸ਼ੋਅ ਅਤੇ ਲਕੀ ਡਰਾਅ ਹਨ। ਇਸ ਤੋਂ ਇਲਾਵਾ ਦੋ ਵਿਸ਼ੇਸ਼ ਇਨਾਮ ਬੈਸਟ ਮੈਨੇਜਡ ਗੇਮ ਸਟਾਲ ਅਤੇ ਬੈਸਟ ਮੈਨੇਜਡ ਈਟੇਬਲ ਸਟਾਲ ਲਈ ਵੀ ਦਿਤੇ ਗਏ ।ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਡਾ. ਜਸਲੀਨ ਕੌਰ, ਡਿਪਟੀ ਪ੍ਰਿੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਕਿਹਾ ਇਹ ਸਾਰੇ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਦੀ ਸਾਂਝੀ ਪ੍ਰਾਪਤੀ ਹੈ ਅਜਿਹੇ ਮੇਲੇ ਕਰਵਾਉਣ ਦਾ ਮਕਸਦ ਸਿਰਫ਼ ਇਹ ਹੈ ਕਿ ਵਿਦਿਆਰਥੀਆਂ ਨੂੰ ਇਕ ਅਜਿਹਾ ਮਾਹੌਲ ਪ੍ਰਦਾਨ ਕਰਵਾਇਆ ਜਾਵੇ ਜਿਸ ਵਿਚ ਵਿਦਿਆਰਥੀ ਆਪਣੀਆਂ ਆਉਣ ਵਾਲੀਆਂ ਭਵਿਖ ਮੁਖੀ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਬਿਹਤਰ ਰੁਜ਼ਗਾਰ ਪ੍ਰਾਪਤ ਕਰ ਸਕਣ ।ਇਸ ਮੌਕੇ ਕਾਲਜ ਦੇ ਵਖ ਵਖ ਵਿਭਾਗਾਂ ਤੋਂ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ ।

Send this to a friend