May 2, 2026 1:46 am

ਸਚਿਨ ਤੇਂਦੂਲਕਰ ਤੇ ਪ੍ਰੋ. ਰਾਓ ਨੂੰ ਮਿਲਿਆ ਭਾਰਤ ਰਤਨ ਸਨਮਾਨ

image ਨਵੀਂ ਦਿੱਲੀ, 4 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਕ੍ਰਿਕਟ ਰਾਹੀਂ ਦੁਨੀਆ ਭਰ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਸਚਿਨ ਤੇਂਦੂਲਕਰ ਨੂੰ ਅੱਜ ਭਾਰਤ ਰਤਨ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਪ੍ਰਸਿੱਧ ਵਿਗਿਆਨੀ ਪ੍ਰੋ. ਸੀ.ਐ¤ਨ.ਆਰ. ਰਾਓ ਨੂੰ ਵੀ ਦੇਸ਼ ਦਾ ਇਹ ਸਰਵਉਚ ਨਾਗਰਿਕ ਸਨਮਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪ੍ਰਦਾਨ ਕੀਤਾ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਚ ਹੋਏ ਇਕ ਸਮਾਗਮ ਦੌਰਾਨ ਇਨ੍ਹਾਂ ਮਹਾਨ ਸਖਸ਼ੀਅਤਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਈ ਕੇਂਦਰੀ ਮੰਤਰੀ, ਸਚਿਨ ਦਾ ਪਰਿਵਾਰ ਅਤੇ ਹੋਰ ਕਈ ਉਘੀਆਂ ਹਸਤੀਆਂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਕ੍ਰਿਕਟ ਵਿਚ ਅਣਗਿਣਤ

ਰਿਕਾਰਡ ਕਾਇਮ ਕਰ ਚੁੱਕੇ ਸਚਿਨ ਤੇਂਦੂਲਕਰ ਨੇ ਪਿਛਲੇ ਸਾਲ 16 ਨਵੰਬਰ ਨੂੰ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਸੀ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਚਿਨ ਤੇਂਦੂਲਕਰ (40) ਅਤੇ ਪ੍ਰੋ. ਰਾਓ (79) ਨੂੰ ਦੇਸ਼ ਦਾ ਦੂਸਰਾ ਸਰਵਉਚ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਵੀ ਮਿਲ ਚੁੱਕਾ ਹੈ। ਇਸ ਤਰ੍ਹਾਂ ਉਹ ਭਾਰਤ ਰਤਨ ਨਾਲ ਸਨਮਾਨਿਤ 14 ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ ਹੋ ਗਏ ਹਨ, ਜਿਨ੍ਹਾਂ ਨੂੰ ਸਾਲ 1954 ਤੋਂ ਸ਼ੁਰੂ ਕੀਤੇ ਗਏ ਇਸ ਸਨਮਾਨ ਨਾਲ ਨਵਾਜਿਆ ਗਿਆ ਹੈ।
ਦੂਸਰੇ ਪਾਸੇ ਵਿਗਿਆਨ ਖੇਤਰ ਵਿਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਪ੍ਰੋ. ਰਾਓ ਅਜਿਹੇ ਤੀਸਰੇ ਵਿਗਿਆਨੀ ਹਨ, ਜਿਨ੍ਹਾਂ ਨੂੰ ਸੀ.ਵੀ. ਰਮਨ ਤੇ ਸਾਬਕਾ ਰਾਸ਼ਟਰਪਤੀ ਤੇ ਵਿਗਿਆਨੀ ਏ.ਪੀ.ਜੇ ਅਬਦੁਲ ਕਲਾਮ ਤੋਂ ਬਾਅਦ ਭਾਰਤ ਰਤਨ ਸਨਮਾਨ ਹਾਸਿਲ ਹੋਇਆ ਹੈ। 30 ਜੂਨ 1934 ਨੂੰ ਬੰਗਲੌਰ ਵਿਖੇ ਜਨਮੇ ਪ੍ਰੋ. ਰਾਓ ਨੇ ਆਪਣੀ ਪੜ੍ਹਾਈ ਬੰਗਲੌਰ ਵਿਖੇ ਪੂਰੀ ਕੀਤੀ। ਉਨ੍ਹਾਂ ਨੇ ਡੀ ਸਾਇੰਸ ਦੀ ਪੜ੍ਹਾਈ ਮੈਸੂਰ ਯੂਨੀਵਰਸਿਟੀ ਤੋਂ ਕੀਤੀ। ਪ੍ਰੋ. ਰਾਓ ਦੀ ਪਹਿਚਾਣ ਠੋਸ ਪਦਾਰਥ ਤੇ ਪਦਾਰਥ ਰਸਾਇਣ ਵਿਚ ਇਕ ਮਾਹਿਰ ਦੇ ਰੂਪ ਵਿਚ ਕੀਤੀ ਜਾਂਦੀ ਹੈ। ਪ੍ਰੋ. ਸੀ.ਐਨ.ਆਰ. ਰਾਓ ਦੇ ਕੌਮਾਂਤਰੀ ਪੱਧਰ ’ਤੇ 1400 ਰਿਸਰਚ ਪੇਪਰ ਤੇ 45 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

Send this to a friend