May 2, 2026 1:46 am

ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪਾਲਕੀ ਨੂੰ ਅੱਗ, ਤਿੰਨ ਗੁਟਕਾ ਸਾਹਿਬ ਜਲੇ

image ਮਾਛੀਵਾੜਾ ਸਾਹਿਬ 4 ਜਨਵਰੀ-ਕਰਮਜੀਤ ਸਿੰਘ ਆਜ਼ਾਦ-ਇੱਥੋਂ 7 ਕਿਲੋਮੀਟਰ ਦੂਰ ਪਿੰਡ ਜੋਧਵਾਲ ਵਿਖੇ ਬੜੀ ਹੀ ਮੰਦਭਾਗੀ ਘਟਨਾਂ ਵਾਪਰੀ ਜਿਸ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਿੰਡ ਦੇ ਗੁਰਦੁਆਰਾ ਸ੍ਰੀ ਨਰ ਸਿੰਘ ਗੜ੍ਹ ਸਾਹਿਬ ਦੀ ਚੰਦੋਆ ਅਤੇ ਪਾਲਕੀ ਸਾਹਿਬ ਨੂੰ ਅੱਗ ਲਗਾ ਦਿੱਤੀ। ਇਸ ਅੱਗ ਵਿੱਚ ਗੁਰਬਾਣੀ ਦੇ ਤਿੰਨ ਗੁਟਕਾ ਸਾਹਿਬ ਵੀ ਅਗਨ ਭੇਂਟ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਰੋਜ਼ਾਨਾਂ ਦੀ ਤਰ੍ਹਾਂ ਪਿੰਡ ਦੀ ਹੀ ਬੀਬੀ ਪਿਆਰੀ ਕੌਰ ਗੁਰਦੁਆਰਾ ਸਾਹਿਬ ਦੀ ਸਾਫ ਸਫ਼ਾਈ ਕਰਨ ਲਈ ਤੜਕੇ 4 ਵਜੇ ਉਸ ਨੇ ਗੁਰਦੁਆਰਾ ਸਾਹਿਬ ਦਾ ਦਰਵਾਜਾ ਖੋਲਿਆ ਤਾਂ ਅੰਦਰ ਦਾ ਦ੍ਰਿਸ਼ ਬੜਾ ਹੀ ਦਰਦਨਾਕ ਸੀ। ਗੁਰਦੁਆਰਾ ਸਾਹਿਬ ਦੀ ਪਾਲਕੀ ਜਿੱਥੇ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਸ਼ਸ਼ੋਭਿਤ ਕੀਤਾ ਜਾਂਦਾ ਹੈ। ਉਹ ਬੁਰੀ

ਤਰ੍ਹਾਂ ਅੱਗ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ ਤੇ ਅੰਦਰ ਸਾਰੇ ਹੀ ਪਾਸੇ ਧੂੰਆ ਫੈਲਿਆ ਹੋਇਆ ਸੀ। ਇਸ ਬੀਬੀ ਨੇ ਅੱਗ ਦੀ ਸੂਚਨਾਂ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲੋਕਾਂ ਨੂੰ ਤੁਰੰਤ ਦਿੱਤੀ, ਜਿਸ ਤੇ ਉਹਨਾਂ ਤੁਰੰਤ ਮੌਕੇ ਤੇ ਪੁੱਜ ਕੇ ਸੁਲਘ ਰਹੀ ਅੱਗ ਤੇ ਕਾਬੂ ਪਾਇਆ। ਪਿੰਡ ਨਿਵਾਸੀਆਂ ਤੇ ਮੌਕੇ ਤੇ ਕੀਤੀ ਗਈ ਜਾਣਕਾਰੀ ਅਨੁਸਾਰ ਕੁੱਝ ਸ਼ਰਾਰਤੀ ਅਨਸਰਾ ਨੇ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਰੋਸ਼ਨਦਾਨ ਰਾਂਹੀ ਮਾਚਿਸ ਦੀਆਂ ਤੀਲੀਆਂ ਬਾਲ ਕੇ ਪਹਿਲਾ ਚੰਦੋਆ ਸਾਹਿਬ ਨੂੰ ਅੱਗ ਲਗਾਈ ਤੇ ਇਹ ਅੱਗ ਫੈਲਦੀ ਫੈਲਦੀ ਹੇਠਾਂ ਪਈ ਪਾਲਕੀ ਅਤੇ ਰਾਗੀ ਸਿੰਘਾਂ ਲਈ ਰੱਖੇ ਤਖ਼ਤ ਪੋਸ਼ ਅਤੇ ਹੋਰ ਸਮਾਨ ਨੂੰ ਲੱਗ ਗਈ। ਰਾਤ ਨੂੂੰ ਸੁਖਆਸਨ ਕਾਰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਇੱਕ ਹੋਰ ਕਮਰੇ ਵਿੱਚ ਸ਼ਸੋਭ੍ਯਿਤ ਕੀਤਾ ਹੋਇਆ ਸੀ, ਜਿਸ ਕਾਰਨ ਇਹ ਪਾਵਨ ਸਰੂਪ ਅਗਨ ਭੇਂਟ ਹੋਣ ਤੋਂ ਬਚ ਗਏ ਪਰ ਪਾਲਕੀ ਸਾਹਿਬ ਦੇ ਨੇੜੇ ਹੀ ਪਏ ਗੁਰਬਾਣੀ ਦੇ ਤਿੰਨ ਗੁਟਕਾ ਸਾਹਿਬ ਇਸ ਅੱਗ ਦੀ ਭੇਂਟ ਚੜ੍ਹ ਗਏ। ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗਣ ਦੀ ਮੰਦਭਾਗੀ ਘਟਨਾਂ ਕਾਰਨ ਪਿੰਡ ਨਿਵਾਸੀਆਂ ਖਾਸਕਰ ਸ਼ਰਧਾਲੂ ਬੀਬੀਆਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਸੀ ਕਿ ਕਿਸੇ ਨਾਸਤਿਕ ਨੇ ਅਜਿਹੀ ਘਾਨੌਣੀ ਹਰਕਤ ਕਰ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ, ਇਕਬਾਲ ਸਿੰਘ ਹੈਪੀ, ਹਰਦੀਪ ਸਿੰਘ ਕੈਸ਼ੀਅਰ, ਅਮਰੀਕ ਸਿੰਘ, ਡਾ. ਮਨਜੀਤ ਸਿੰਘ, ਬਲਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਮਹਿੰਦਰ ਸਿੰਘ ਈਸਾਪੁਰ, ਯੂਥ ਵਿੰਗ ਦੇ ਦਿਹਾਤੀ ਦੇ ਪ੍ਰਧਾਨ ਅਰੁਨ ਲੂਥਰਾ ਨੇ ਇਸ ਘਟਨਾਂ ਦੀ ਸਖ਼ਤ ਨਿੰਦਿਆ ਕਰਦਿਆਂ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕਰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। ਘਟਨਾਂ ਦੀ ਸੂਚਨਾਂ ਮਿਲਦਿਆਂ ਹੀ ਪੁਲਿਸ ਥਾਣਾ ਮਾਛੀਵਾੜਾ ਦੇ ਮੁੱਖੀ ਅਮਰਦੀਪ ਸਿੰਘ ਮੌਕੇ ਤੇ ਪੁੱਜੇ ਅਤੇ ਉਹਨਾਂ ਗੁਰਦੁਆਰਾ ਸਾਹਿਬ ਦੀ ਸਾਰੀ ਇਮਾਰਤ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਆਨਾਂ ਦੇ ਅਧਾਰ ਤੇ ਇਸ ਮਾੜੀ ਹਰਕਤ ਕਰਨ ਵਾਲਿਆਂ ਖਿਲਾਫ ਪਰਚਾ ਦਰਜ਼ ਕਰ ਲਿਆ ਗਿਆ। ਜਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਹੀ ਪਿੰਡ ਜੋਧਵਾਲ ਤੋਂ ਕੇਵਲ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਮੁਗਲੇਵਾਲ ਵਿਖੇ ਵੀ ਗੁਰਦੁਆਰਾ ਸਾਹਿਬ ਅਤੇ ਪੀਰਾਂ ਦੀ ਦਰਗਾਹ ਦੀਆਂ ਗੋਲਕਾਂ ਤੋੜ ਪੈਸੇ ਚੋਰੀ ਕਰ ਲਏ ਸਨ ਅਤੇ ਗੁਰੂ ਘਰ ਵਿੱਚ ਪਏ ਸ਼ਸਤਰਾਂ ਅਤੇ ਪਾਲਕੀ ਸਾਹਿਬ ਵਾਲੇ ਸਥਾਨ ਤੇ ਪਏ ਸਮਾਨ ਦੀ ਉਥਲ ਪੁਥਲ ਕਰ ਬੇਅਦਬੀ ਕੀਤੀ ਸੀ ਪਰ ਅੱਜ ਫਿਰ ਜੋਧਵਾਲ ਵਿਖੇ ਧਾਰਮਿਕ ਸਥਾਨ ਤੇ ਅੱਗ ਦੀ ਘਟਨਾਂ ਕਾਰਨ ਲੋਕਾਂ ਵਿੱਚ ਭਾਰੀ ਚਿੰਤਾਂ ਪਾਈ ਜਾ ਰਹੀ ਹੈ।

Send this to a friend