ਭਗਤਾ ਭਾਈ ਕਾ, 27 ਫਰਵਰੀ (ਸਵਰਨ ਸਿੰਘ ਭਗਤਾ)- ਮੈਸਟਰੋ ਸਟੂਡੀਉ ਆਫ ਇੰਗਲਿਸ਼ ਲੈਂਗੂਏਜ਼ ਲੁਧਿਆਣਾ ਵੱਲੋਂ ਮਾਲਵਾ ਐਜ਼ਕੇਸ਼ਨ ਸਕਿੱਲਜ਼ ਭਗਤਾ ਭਾਈ ਵਿਖੇ ਪੀ. ਟੀ.ਈ. ਦਾ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਪੀ ਟੀ ਈ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ। ਜਿਨ੍ਹਾਂ ਬਚਿਆਂ ਦੇ ਆਈਲੈਟਸ ਵਿਚੋਂ ਨੰਬਰ ਘਟ ਆਏ ਸਨ, ਉਹਨਾਂ ਲਈ ਇਕ ਆਸ ਦੀ ਕਿਰਨ ਬਝੀ ਹੈ। ਪੀ ਟੀ ਈ ਬਾਰੇ ਜਾਣਕਾਰੀ ਦਿੰਦਿਆ ਮੈਸਟਰੋ ਵਲੋਂ ਗਗਨਦੀਪ ਖਟੜਾ ਨੇ ਦਸਿਆ ਕਿ ਪੀ ਟੀ ਈ ਉਹਨਾਂ ਲਈ ਵਰਦਾਨ ਸਿਧ ਹੋ ਰਹੀ ਹੈ, ਜੋ ਬਾਰ ਬਾਰ ਆਈਲੈਟਸ ਪੇਪਰ ਦੇ ਕੇ ਵੀ ਬੈਂਡ ਪੂਰੇ ਨਹੀਂ ਕਰ ਸਕੇ ਜਾਂ ਫਿਰ ਕਿਸੇ ਘਬਰਾਹਟ ਜਾਂ ਘਟ ਬੋਲਣ ਕਰਕੇ ਬੈਂਡ ਘਟ ਜਾਂਦੇ ਸੀ। ਮੈਸਟਰੋ ਵੱਲੋਂ ਪੀ. ਟੀ. ਈ. ਅਤੇ ਆਈਲੈਟਸ ਦਾ ਸਾਰਾ ਸਟਡੀ ਮਟੀਰੀਅਲ ਰੋਜ਼ਾਨਾ ਆਨਲਾਈਨ ਬਚਿਆਂ ਨੂੰ ਉਪਲਬਧ ਕਰਾਇਆ ਜਾਂਦਾ ਹੈ। ਸੈਮੀਨਾਰ ‘ਚ ਪਹੁੰਚੇ ਸਾਰੇ ਬਚਿਆਂ ਅਤੇ ਮਾਪਿਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ। ਇਸ ਮੌਕੇ ਗੁਰਬਿੰਦਰ ਬਰਾੜ, ਮਾਲਵਾ ਐਜ਼ੂਕੇਸ਼ਨ ਵਲੋਂ ਹਰਵੰਤ ਗੁੰਮਟੀ, ਜਗਵੰਤ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ ਆਦਿ ਮੌਜੂਦ ਸਨ।