ਕਾਕੀ ਦੀ ਅਗਵਾਈ ’ਚ ਅਕਾਲੀ ਆਗੂਆਂ ਦਾ ਵਫਦ ਐਸ.ਐਸ.ਪੀ. ਨੂੰ ਮਿਲਿਆ

ਬਟਾਲਾ, 27 ਫਰਵਰੀ (ਕਾਜਲ ਅਗਰਵਾਲ, ਲੱਕੀ)- ਅਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਆਗੂ ਸ: ਕੰਵਲਪ੍ਰੀਤ ਸਿੰਘ ਕਾਕੀ ਦੀ ਅਗਵਾਈ ‘ਚ ਅਕਾਲੀ ਆਗੂਆਂ ਦਾ ਵਫਦ ਐਸ.ਐਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੂੰ ਮਿਲਿਆ . ਵਫਦ ਨੇ ਮੰਗ ਕੀਤੀ ਕਿ ਪਿੰਡ ਨਾਥਪੁਰ ਦੇ ਸਾਬਕਾ ਸਰਪੰਚ ਮੰਗਲ ਸਿੰਘ ਦੇ ਪਰਿਵਾਰਕ ਮੈਂਬਰਾਂ ਉਪਰ ਜੋ ਕਾਂਗਰਸੀਆਂ ਦੀ ਸਹਿ ‘ਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ, ਉਸ ਨੂੰ ਰਦ ਕੀਤਾ ਜਾਵੇ . ਵਫਦ ਨੇ ਕਿਹਾ ਕਿ ਇਹ ਪਰਚਾ ਆਪਣੇ ਆਮ ਨੂੰ ਝੂਠੀਆਂ ਸਟਾਂ ਮਾਰ ਕੇ ਰਾਜਸੀ ਰੰਜਿਸ ਤਹਿਤ ਦਰਜ ਕਰਵਾਇਆ ਗਿਆ ਹੈ, ਜਿਸ ਦੀ ਪੜਤਾਲ ਕਰਵਾ ਕੇ ਇਸ ਨੂੰ ਰਦ ਕੀਤਾ ਜਾਵੇ . ਉਨ੍ਹਾਂ ਕਿਹਾ ਕਿ ਇਹ ਪਰਚਾ ਬਿਲਕੁਲ ਝੂਠੇ ਤਥਾਂ ਦੇ ਆਧਾਰ ‘ਤੇ ਅਤੇ ਮਨਘੜਤ ਵਕੂਆ ਤਿਆਰ ਕਰਕੇ ਦਰਜ ਕਰਵਾਇਆ ਗਿਆ ਹੈ . ਉਨ੍ਹਾਂ ਕਿਹਾ ਕਿ ਅਕਾਲੀ ਪਰਿਵਾਰਾਂ ਨਾਲ ਸਬੰਧਿਤ ਮੈਂਬਰਾਂ ਨਾਲ ਧਕੇਸਾਹੀਆਂ ਹੋ ਰਹੀਆਂ, ਜਿਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਪਾਰਟੀਬਾਜੀ ਤਹਿਤ ਸਤਾਧਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਧਕੇਸਾਹੀਆਂ ਬੰਦ ਕਰਵਾਈਆਂ ਜਾਣ . ਐਸ.ਐਸ.ਪੀ. ਘੁੰਮਣ ਨੇ ਵਫਦ ਨੂੰ ਇਨਸਾਫ ਦਾ ਭਰੋਸਾ ਦਿਤਾ . ਉਪਰੰਤ ਅਕਾਲੀ ਆਗੂਆਂ ਨੇ ਵਫਦ ਨੇ ਕਿਹਾ ਕਿ ਜੇਕਰ ਉਕਤ ਮਾਮਲੇ ‘ਚ ਜਲਦ ਇਨਸਾਫ ਨਾ ਮਿਲਿਆ ਤਾਂ ਮਾਮਲਾ ਸ: ਸੁਖਬੀਰ ਸਿੰਘ ਬਾਦਲ ਤੇ ਸ: ਬਿਕਰਮ ਸਿੰਘ ਮਜੀਠੀਆ ਦੇ ਧਿਆਨ ‘ਚ ਲਿਆ ਕੇ ਸੰਘਰਸ ਵਿਢਿਆ ਜਾਵੇਗਾ . ਇਸ ਮੌਕੇ ਜਲ੍ਹਿਾ ਪ੍ਰੀਸਦ ਮੈਂਬਰ ਸ: ਸਰਬਜੀਤ ਸਿੰਘ ਜਾਗੋਵਾਲ, ਸਰਪੰਚ ਸੁਖਦੇਵ ਸਿੰਘ, ਹਰਜਿੰਦਰ ਸਿੰਘ, ਸਾਬਕਾ ਸਰਪੰਚ ਮੰਗਲ ਸਿੰਘ, ਦੀਵਾਨ ਸਿੰਘ ਨਾਥਪੁਰ, ਰਘਬੀਰ ਸਿੰਘ ਨਾਥਪੁਰ, ਰਾਜਕੰਵਲ ਸਿੰਘ ਸੂਬੇਦਾਰ, ਸਿਮਰਜੀਤ ਕੌਰ ਸਰਪੰਚ ਨਾਥਪੁਰ, ਹਰਦੀਪ ਸਿੰਘ ਬੁਟਰ, ਸਰਪੰਚ ਇੰਦਰਜੀਤ ਸਿੰਘ ਨੰਗਲ ਬਾਗਬਾਨਾ, ਸਰਪੰਚ ਪ੍ਰੀਤਮ ਲਾਲ ਪਤੀ ਭਗਤਪੁਰਾ, ਸਰਪੰਚ ਅਨੂਪ ਸਿੰਘ, ਸਰਪੰਚ ਕੁਲਦੀਪ ਸਿੰਘ, ਸੁਖਦੇਵ ਸਿੰਘ ਧੰਦਲ ਆਦਿ ਹਾਜਰ ਸਨ।

Send this to a friend