ਮੇਜਰ ਅਜਾਇਬ ਸਿੰਘ ਸਕੂਲ ਦਾ ਭਾਰਤ ਦੇ ਸਰਵਉਤਮ 500 ਸਕੂਲਾਂ ਦੀ ਸੂਚੀ ’ਚ ਨਾਮ ਦਰਜ਼

ਜਿਊਣਵਾਲਾ, 26 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੂੰ ਬਰੇਨਫੀਡ ਮੈਗਜ਼ੀਨ ਹੈਦਰਾਬਾਦ ਵੱਲੋਂ 5ਵੀਂ ਨੈਸ਼ਨਲ ਕਾਨਫਰੰਸ ਦੌਰਾਨ ਸਾਲ 2017 ਲਈ ਸਰਵਉੱਤਮ ਸਕੂਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੋਆਰਡੀਨੇਟਰ ਵਿਕਾਸ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਐਵਾਰਡ ਸੰਸਥਾ ਨੂੰ ਉੱਤਮ ਗ੍ਰੀਨ ਇਮਾਰਤ, ਉੱਤਮ ਇਨਫਰਾਸਟਰਕਚਰ, ਉੱਤਮ ਖੇਡ ਸਿੱਖਿਆ ਅਤੇ ਉੱਤਮ ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ ਤੇ ਹਿਸਾਬ ਸਿੱਖਿਆ ਦੇ ਇਵਜ਼ ਵਜੋਂ ਹਾਸਿਲ ਹੋਇਆ।ਜ਼ਿਕਰਯੋਗ ਹੈ ਕਿ ਅਦਾਰਾ ਬਰੇਨਫੀਡ ਵੱਲੋਂ ਭਾਰਤ ਦੇ ਉਹਨਾਂ500 ਸਕੂਲਾਂ ਦੀ ਚੋਣ ਹੋਈ ਜਿੱਥੇ ਵਿਦਿਆਰਥੀਆਂ ਦੇ ਸਰੀਰਕ,ਮਾਨਸਿਕ, ਸਮਾਜਿਕ ਤੇ ਬੌਧਿਕ ਵਿਕਾਸ ਵੱਲ ਉਚੇਚਾ ਧਿਆਨ ਦੇ ਕੇ ਸੰਤੁਲਿਤ ਸ਼ਖਸੀਅਤਾਂ ਘੜ੍ਹਨ ਦੇ ਯਤਨ ਕੀਤੇ ਜਾਂਦੇ ਹਨ, ਜਿਸ ਵਿੱਚ ਇਸ ਸੰਸਥਾ ਦਾ ਨਾਮ ਦਰਜ਼ ਹੋਣਾ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਸੰਸਥਾ ਮੁਖੀ ਪ੍ਰਿੰਸੀਪਲ ਐੱਸ. ਐੱਸ. ਬਰਾੜ ਨੇ ਬਰੇਨਫੀਡ ਮੈਗਜ਼ੀਨ ਦੇ ਮੁੱਖ ਸੰਪਾਦਕ ਸ੍ਰੀ ਬ੍ਰਾਹਮਮ ਕੇ. ਵੀ. ਅਤੇ ਸੰਪਾਦਕ ਸ੍ਰੀ ਵੈਂਕਟ ਪੁਲਪੱਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੰਗੀਆਂ ਸਿੱਖਿਆ ਸੰਸਥਾਵਾਂ ਦੀ ਪਰਖ ਕਰਕੇ ਉਨ੍ਹਾਂ ਨੂੰ ਮਾਨ-ਸਨਮਾਨ ਨਾਲ ਨਿਵਾਜਣਾ ਸ਼ਲਾਘਾਯੋਗ ਕਦਮ ਹੈ।

Send this to a friend