ਜ਼ਿਲਾ ਪੱਧਰੀ ਵਿੱਦਿਅਕ ਮੁਕਾਬਲਿਆਂ ’ਚ ਨਥਾਣਾ ਬਲਾਕ ਨੇ ਜਿੱਤੀ ਓਵਰ ਆਲ ਟਰਾਫ਼ੀ

ਬਠਿੰਡਾ, 26 ਫ਼ਰਵਰੀ (ਇੰਦਰਜੀਤ ਨਥਾਣਾ)-ਸਰਕਾਰੀ ਪ੍ਰਾਇਮਰੀ ਸਕੂਲ ਧੋਬੀਆਣਾ ਬਸਤੀ ਬਠਿੰਡਾ ਵਿਖੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੈਜਕਟ ਤਹਿਤ ਜ਼ਿਲਾ ਪੱਧਰੀ ਮੁਕਾਬਲੇ ਜ਼ਿਲਾ ਸਿੱਖਿਆ ਅਫ਼ਸਰ ਬਲਜੀਤ ਕੁਮਾਰ ਅਤੇ ਜ਼ਿਲਾ ਕੋਆਰਡੀਨੇਟਰ ਰਣਜੀਤ ਸਿੰਘ ਰਾਣਾ ਦੀ ਅਗਵਾਈ ਵਿਚ ਇਕ ਰੋਜ਼ਾ ਮੁਕਾਬਲੇ ਕਰਵਾਏ ਗਏ। ਇ੍ਹਨਾਂ ਮੁਕਾਬਲਿਆਂ ਵਿਚ ਨਥਾਣਾ ਬਲਾਕ ਨੇ ਓਵਰ ਆਲ ਟਰਾਫ਼ੀ ਤੇ ਜਿੱਤ ਪ੍ਰਾਪਤ ਕਰ ਲਈ ਹੈ। ਨਥਾਣਾ ਬਲਾਕ ਅਧੀਨ ਆਉਂਦੇ ਪਿੰਡ ਤੁੰਗਵਾਲੀ ਸਕੂਲ ਵਿਚ ਪੜ੍ਹਦੀ ਤੀਜੀ ਜਮਾਤ ਦੀ ਵਿਦਿਆਰਥਣ ਰਮਨਦੀਪ ਕੌਰ ਨੇ 230 ਤੱਕ ਜ਼ਬਾਨੀ ਅਤੇ ਟੋਕਵੇਂ ਪਹਾੜੇ ਸੁਣਾ ਕੇ ਜੱਜਮੈਟ ਕਰ ਰਹੇ ਅਧਿਆਪਕਾਂ ਨੂੰ ਵੀ ਇਕਵਾਰ ਚੱਕਰਾਂ ਵਿਚ ਪਾ ਦਿੱਤਾ। ਜ਼ਿਲਾ ਪੱਧਰੀ ਵਿਦਿਅਕ ਮੁਕਾਬਲੇ ਦੌਰਾਨ ਸਹਾਇਕ ਡਰਾਇਕੈਟਰ ਸਟੇਟ ਪ੍ਰੋਜੈਕਟ (ਆਈ ਸੀ ਟੀ) ਚੰਡੀਗੜ੍ਹ ਸੰਦੀਪ ਨਾਗਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਪਿੰ੍ਰਸ਼ੀਪਲ ਪ੍ਰੇਮ ਕੁਮਾਰ ਮਿੱਤਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਝੁੰਬਾ, ਹਰਮੰਦਰ ਸਿੰਘ ਬਰਾੜ, ਸੈਂਟਰ ਮੁੱਖ ਅਧਿਆਪਕ ਵੀ ਹਾਜ਼ਰ ਸਨ। ਮੁੱਖ ਅਧਿਆਪਕ ਬੁੱਗਰ ਸਿੰਘ, ਯੁਗਦੀਪ ਸਿੰਘ, ਜਸਪ੍ਰੀਤ ਕੌਰ, ਬੀ ਐਮ ਟੀ ਬੀਰਬਿਕਰਮਜੀਤ ਸਿੰਘ, ਸੰਦੀਪ, ਬਲਜਿੰਦਰ ਸਿੰਘ, ਅੰਗਰੇਜ਼ ਸਿੰਘ , ਸੰਦੀਪ ਸਿੰਘ ਖੁਰਮੀ, ਪ੍ਰਸੋਤਮ ਸ਼ਰੋਵਾ, ਜਸਵਿੰਦਰ ਜਲਾਲ ਨੇ ਦੱਸਿਆ ਕਿ ਪਹਿਲੀ ਜਮਾਤ ਦੇ ਆਯੂਸ਼ ਸਰਕਾਰੀ ਸਕੂਲ ਮਹੱਲਾ ਝੁੱਟੀ ਕਾ ਦੇ ਵਿਦਿਆਰਥੀ ਨੇ 50 ਤੱਕ ਪਹਾੜੇ ਸੁਣਾ ਕੇ ਪਹਿਲਾ,ਕਰੀਨਾ ਕੌਰ ਟਾਹਲਾ ਸਾਹਿਬ ਨੇ ਦੂਜਾ,ਤਰਸੇਮ ਸਿੰਘ ਕੋਟ ਬਖਤੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੀ ਜਮਾਤ ਚੋ ਅਮਰਪਾਲ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਤੁੰਗਵਾਲੀ ਬ੍ਰਰਾਂਚ ਦੇ ਵਿਦਿਆਰਥੀ ਨੇ 71 ਤੱਕ, ਹਰਮਨਦੀਪ ਕੌਰ ਰਾਮਪੁਰਾ ਪਿੰਡ ਨੇ 65 ਤੱਕ, ਤੇਜ ਨਰਾਇਣ ਸਿਵਲ ਸਟੇਸ਼ਨ ਬਠਿੰਡਾ ਨੇ 63 ਤੱਕ ਪਹਾੜੇ ਸੁਣਾ ਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਨੀਤੂ ਕੌਰ ਬੁਰਜ ਮਾਨਸਾ ਨੇ 71 ਤੱਕ, ਅਮਨ ਸਿੰਘ ਮੌੜ ਚੜ੍ਹਤ ਸਿੰਘ ਨੇ 65 ਤੱਕ ਪਹਾੜੇ ਸੁਣਾ ਕੇ ਦੂਜਾ, ਤੀਜਾ ਸਥਾਨ ਹਾਸਲ ਕੀਤਾ। ਚੌਥੀ ਜਮਾਤ ਦੀ ਖੁਸ਼ਪ੍ਰੀਤ ਕੌਰ ਸਕੂਲ ਤੁੰਗਵਾਲੀ ਬ੍ਰਾਂਚ 2 ਦੀ ਵਿਦਿਆਰਥਣ ਨੇ 108 ਤੱਕ, ਦਿਲਜੀਤ ਕੌਰ ਕੋਟ ਬਖਤੂ ਨੇ 79, ਅਰਸ਼ਦੀਪ ਸਿੰਘ ਕਾਂਗੜ ਨੇ 68 ਤੱਕ ਪਹਾੜੇ ਸੁਣਾ ਕੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਦੇ ਸੁਲੇਖ ਮੁਕਾਬਲਿਆਂ ਵਿਚੋ ਜੈੱਲ ਪਿੰਨ ਨਾਲ ਬੀਰੋ ਸੰਜੇ ਨਗਰ ਅਤੇ ਸਪਨਾ ਜੱਸੀ ਬਾਗ ਵਾਲੀ ਨੇ ਸਾਂਝੇ ਰੂਪ ’ਚ ਪਹਿਲਾ , ਮਨਜੀਤ ਕੌਰ ਬਸਤੀ ਦਿਆਲਪੁਰਾ ਨੇ ਦੂਜਾ ਅਤੇ ਦੀਆ ਰਾਣੀ ਰਾਮਪੁਰਾ ਪਿੰਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਮ ਨਾਲ ਸੁਲੇਖ ਲਿਖਾਈ ਮੁਕਾਬਲੇ ਵਿਚੋਂ ਮਨਦੀਪ ਕੌਰ ਲੇਲੇਵਾਲਾ ਨੇ ਪਹਿਲਾ, ਗੁਰਵਿੰਦਰ ਸਿੰਘ ਭੋਡੀਪੁਰਾ ਨੇ ਦੂਜਾ ਅਤੇ ਸਰਸਵਤੀ ਰਾਮਪੁਰਾ ਪਿੰਡ ਨੇ ਤੀਜਾ ਸਥਾਨ ਹਾਸਲ ਕੀਤਾ। ਹਿੰਦੀ ਦੇ ਸੁਲੇਖ ਮੁਕਾਬਲੇ ਵਿਚੋਂ ਸਪਨਾ ਕੁਮਾਰੀ ਪਰਸਰਾਮ ਨਗਰ ਨੇ ਪਹਿਲਾ, ਗਗਨਦੀਪ ਕੌਰ ਚੱਕ ਫਤਿਹ ਸਿੰਘ ਵਾਲਾ ਨੇ ਦੂਜਾ, ਜੋਤੀ ਕੌਰ ਰਾਮਪੁਰਾ ਪਿੰਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਜਗਜੀਤ ਸਿੰਘ ਨੇ ਨਿਭਾਈ।

Send this to a friend