ਐਸ.ਆਰ.ਐਸ. ਵਿਦਿਆਪੀਠ ਸਕੂਲ ਦੇ ਬਚਿਆਂ ਨੇ ਹੈਰੀਟੇਜ਼ ਮੇਲੇ ’ਚ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ

ਸਮਾਣਾ, 26 ਫਰਵਰੀ (ਪ੍ਰੇਮ ਵਧਵਾ)-ਐਸ.ਆਰ.ਐਸ ਵਿਦਿਆਪੀਠ ਦੇ ਪਹਿਲੀ, ਦੂਜੀ , ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ ਹੈਰੀਟੇਜ਼ ਮੇਲਾ ( ਖੇਤਰੀ ਸਭਿਆਚਾਰਕ ਮੇਲਾ ,ਸ਼ੀਸ਼ ਮਹਿਲ ) ਪਟਿਆਲਾ ਲੈ ਕੇ ਗਏ। ਸਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਨਾਚ ਦੀ ਪੇਸ਼ਕਾਰੀ ਕੀਤੀ ਗਈ , ਅਸੀਨ ( ਦੂਸਰੀ ਜਮਾਤ ) ਦੀ ਵਿਦਿਆਰਥਣ ਨੇ ਸੋਲੋ ਨਾਚ ਪੇਸ਼ ਕੀਤਾ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਦੀ ਪੇਸ਼ਕਾਰੀ ਬਾਖੂਬੀ ਕੀਤੀ। ਇਸ ਮੇਲੇ ਵਿਚ ਸਾਰੇ ਰਾਜਿਆਂ ਦੇ ਕਲਾਕਾਰ ਆਉਦੇਂ ਨੇ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ।ਐਨੇ ਵਡੇ ਪਧਰ ਦੇ ਮੇਲੇ ਵਿਚ ਪੇਸ਼ਕਾਰੀ ਦੇਣਾ ਸਕੂਲ ਲਈ ਬਹੁਤ ਮਾਣ ਵਾਲੀ ਗਲ ਹੈ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪੁਸ਼ਪਿੰਦਰ ਕੌਰ ਜੀ ਵਿਦਿਆਰਥੀਆਂ ਦੇ ਨਾਲ ਮੌਜੂਦ ਸਨ। ਉਹਨਾਂ ਦੀ ਦੇਖ ਰੇਖ ਨਾਲ ਹੀ ਸਾਰਾ ਪ੍ਰੋਗਰਾਮ ਨੇਪਰੇ ਚੜਿਆ।ਅਧਿਆਪਕਾਂ ਨੇ ਵੀ ਆਪਣੀ ਪੂਰੀ ਜਿੰਮੇਵਾਰੀ ਨਿਭਾਈ। ਵਿਦਿਆਰਥੀਆਂ ਨੇ ਵੀ ਅਲਗ-ਅਲਗ ਸਭਿਆਚਾਰ ਦੀ ਜਾਣਕਾਰੀ ਲਈ ਅਤੇ ਉਹਨਾਂ ਦੇ ਰੀਤੀ-ਰਿਵਾਜ਼ਾਂ ਤੋਂ ਜਾਣੂ ਕਰਵਾਇਆ ਗਿਆ।ਵਿਦਿਆਰਥੀਆਂ ਨੇ ਝੂਲਿਆਂ ਅਤੇ ਖਾਣ-ਪੀਣ ਤੋਂ ਇਲਾਵਾ ਅਲਗ-ਅਲਗ ਕਿਸਮ ਦੀਆਂ ਲਗੀਆਂ ਦੁਕਾਨਾਂ ਦਾ ਵੀ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ।

Send this to a friend