ਯੂਪੀ ਤੋਂ ਅਸਲਾ ਲਿਆ ਕੇ ਪੰਜਾਬ ’ਚ ਵੇਚਣ ਵਾਲਾ ਗਿਰੋਹ ਕਾਬੂ

ਧੂਰੀ, 26 ਫਰਵਰੀ (ਸੰਜੀਵ ਸਿੰਗਲਾ)- ਸ੍ਰ: ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਉਸ ਸਮੇਂ ਸਫਲਤਾ ਮਿਲੀ, ਜਦੋਂ ਸਹਾਰਨਪੁਰ (ਯੂ.ਪੀ.) ਤੋ ਲਿਆਕੇ ਪੰਜਾਬ ਵਿੱਚ ਨਜਾਇਜ ਅਸਲੇ ਦੀ ਸਪਲਾਈ ਕਰਨ ਵਾਲਾ ਸਪਲਾਇਰ ਨਜਾਇਜ ਅਸਲੇ ਸਮੇਤ ਕਾਬੂ, 02 ਪਿਸਤੌਲ 32/315 ਬੋਰ ਸਮੇਤ ਕਾਰਤੂਸ ਬਰਾਮਦ। ਸ੍ਰ: ਸਿੱਧੂ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ:ਥ: ਰਣਧੀਰ ਰਾਮ ਸੀ.ਆਈ.ਏ ਬ.ਸ. ਵਾਲਾ ਵੱਲੋਂ ਮੁਹੰਮਦ ਅਕਰਮ ਪੁੱਤਰ ਮੁਹੰਮਦ ਸਾਜਦ ਵਾਸੀ ਗੰਗੋਹ ਥਾਣਾ ਗੰਗੋਹ ਜਿਲ੍ਹਾ ਸਹਾਰਨਪੁਰ (ਯੂ.ਪੀ.) ਪਰ ਮੁ:ਨੰ 18 ਮਿਤੀ 25-02-2018 ਅ/ਧ 483 ਹਿੰ:ਡੰ 25/54/59 ਅਸਲਾ ਐਕਟ ਥਾਣਾ ਖਨੌਰੀ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ ਪੁਲ ਡਰੇਨ ਬਾ ਹੱਦ ਖਨੌਰੀ ਨਾਕਾਬੰਦੀ ਕਰਕੇ ਕੈਥਲ ਵੱਲੋਂ ਆ ਰਹੀ ਸੈਂਟਰੋ ਕਾਰ ਨੰਬਰ ੍ਹ੍ਰ-30-8550 ਨੂੰ ਕਾਬੂ ਕਰਕੇ ਕਾਰ ਦੇ ਡਰਾਇਵਰ ਮੁਹੰਮਦ ਅਕਰਮ ਉਕਤ ਦੇ ਕਬਜੇ ਵਿੱਚੋਂ ਇੱਕ ਪਿਸਤੌਲ 32 ਬੋਰ ਅਤੇ ਇੱਕ ਪਿਸਤੌਲ 315 ਬੋਰ ਸਮੇਤ ਕਾਰਤੂਸ ਬਰਾਮਦ ਕਰਵਾਏ ਗਏ ।ਗੱਡੀ ਪਰ ਲੱਗਿਆ ਨੰਬਰ ਵੀ ਜਾਲੀ ਤਸਦੀਕ ਹੋਇਆ ਹੈ। ਜਦ ਕਿ ਕਾਰ ਦਾ ਅਸਲੀ ਨੰਬਰ ਛ੍ਹ-03ਫ-7311 ਹੈ।ਦੌਰਾਨੇ ਪੁਛ ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀ ਮੁਹੰਮਦ ਅਕਰਮ ਉਕਤ ਨਜਾਇਜ ਅਸਲਾ ਸਪਲਾਈ ਕਰਨ ਦਾ ਆਦੀ ਹੈ ਇਹ ਨਜਾਇਜ ਅਸਲਾ ਥਾਣਾ ਕਿਰਾਣਾ ਜਿਲਾ ਸਾਮਲੀ (ਯੂ.ਪੀ) ਮੁਸਲੀਨ ਨਾਮ ਦੇ ਵਿਅਕਤੀ ਤੋ ਕਰੀਬ 3000/- ਰੁਪਏ ਵਿੱਚ ਖਰੀਦ ਕਰਕੇ ਕਰੀਬ 5000/- ਰੁਪਏ ਵਿੱਚ ਪੰਜਾਬ ਵਿੱਚ ਆ ਕੇ ਅੱਗੇ ਵੇਚ ਦਿੰਦਾ ਹੈ।
ਮੁਸਲੀਨ ਵੀ ਅਸਲੇ ਦੇ ਕੇਸ ਵਿੱਚ ਮਜੂਫਰਨਗਰ ਜੇਲ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਵੀ ਮੁਕੱਦਮਾ ਨੰਬਰ 15/2018 ਥਾਣਾ ਸੰਦੋੜ ਵਿਖੇ ਬਰਾਮਦਾਂ ਹੋਏ 05 ਪਿਸਟਲ 32/315 ਬੋਰ ਸਮੇਤ ਕਾਰਤੂਸ ਉਕਤ ਦੋਸ਼ੀ ਮੁਹੰਮਦ ਅਕਰਮ ਵੱਲੋਂ ਦੋਸੀਆਨ ਨੂੰ ਸਪਲਾਈ ਕੀਤੇ ਗਏ ਸਨ, ਜਿਸ ਕਰਕੇ ਮੁਕੱਦਮਾ ਵਿੱਚ ਬਾਈ ਨੇਮ ਦੋਸੀ ਹੈ, ਇਹ ਹਥਿਆਰ ਵੀ ਇਸਨੇ ਪੰਜਾਬ ਵਿੱਚ ਸਪਲਾਈ ਕਰਨੇ ਸੀ ਜੋ ਕਾਬੂ ਆ ਗਿਆ ।ਦੋਸੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Send this to a friend