May 1, 2026 8:25 pm

ਸੀਟੂ ਕਿਰਤੀਆਂ ਲਈ ਘੱਟੋ-ਘੱਟ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ ਦੀ ਮੰਗ ਨੂੰ ਲੈ ਕੇ ਸੰਘਰਸ਼ ਜਾਰੀ ਰੱਖੇਗੀ : ਮਿਸ਼ਰਾ

image ਜਲੰਧਰ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸੀਟੂ ਦੇ ਸੂਬਾਈ ਪ੍ਰਧਾਨ ਕਾ. ਵਿਜੈ ਮਿਸ਼ਰਾ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੇਸ਼ਕ ਸਰਕਾਰ ਵਲੋਂ ਕਿਰਤੀਆਂ ਦੀ ਘੱਟੇ-ਘੱਟ ਪੈਨਸ਼ਨ ਵਧਾਕੇ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ ਜੋ ਇਕ ਹਾਂ- ਪੱਖੀ ਕਦਮ ਹੈ ਪਰ ਅੱਜ ਦੇ ਸਮੇਂ ਮਹਿੰਗਾਈ ਨੂੰ ਵੇਖਦੇ ਹੋਏ ਇਹ ਗੁਜ਼ਾਰੇ ਲਾਇਕ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਸਮਾਜਿਕ ਸੁਰਖਿਆ ਵਜੋਂ ਕਿਰਤੀਆਂ ਦੀ ਘੱਟੋ- ਘੱਟ ਪੈਨਸ਼ਨ 3000 ਰੁਪਏ ਪ੍ਰਤੀ  ਮਹੀਨਾ ਕਰਨੀ ਚਾਹੀਦੀ ਹੈ ਅਤੇ ਇਸ ਮੰਗ ਦੀ ਪ੍ਰਾਪਤੀ ਲਈ ਸੀਟੂ ਲਗਾਤਾਰ ਸੰਘਰਸ਼ ਜਾਰੀ ਰੱਖੇਗੀ।

ਇਸ ਮੌਕੇ ਉਨ੍ਹਾਂ ਸੀਟੂ ( ਸੈਂਟਰ ਆਫ਼ ਇੰਡੀਅਨ ਟਰੋਡ ਯੂਨੀਅਨਜ਼ ) ਦੀ ਜਿਲ੍ਹਾਂ ਇਕਾਈ ਨੂੰ ਮੀਟਿੰਗ ਜੋ ਜਿਲ੍ਹਾਂ ਪ੍ਰਧਾਨ ਕਾ. ਚਮਨ ਲਾਲ ਦੀ ਪ੍ਰਧਾਨਗੀ ਹੇਠ ਹੋਈ , ਨੂੰ ਸਬੰਧਨ ਕਰਦੇ ਹੋਏ ਕਿਹਾ ਕਿ ਸਾਰੇ ਮਹਿਕਮਿਆਂ ਤੇ ਨਿੱਜੀ ਖੇਤਰ ਵਿਚ ਆਉਟ-ਸੋਰਸਿੰਗ / ਠੇਕੇਦਾਰੀ ਵਧ ਰਹੀ ਹੈ ਜਿਸ ਕਾਰਨ ਕਿਰਤੀਆਂ ਦੇ ਹੋ ਰਹੇ ਸ਼ੋਸ਼ਣ ’ਤੇ ਚਿੰਤਾ ਪ੍ਰਗਟ ਕੀਤੀ।ਗਈ  ਸੀਟੂ ਨੇ ਪਹਿਲਾਂ ਵੀ ਕਿਰਤੀਆਂ ਦੀਆਂ ਘੱਟੋ-ਘੱਟ ਉਜ਼ਰਤਾਂ ’ਚ ਵਾਧੇ ਨੂੰ ਲੈਕੇ ਸੰਘਰਸ਼ ਚਲਾਏ ਹਨ ਪਰ ਮਹਿੰਗਾਈ ਦੇ ਅਨੁਪਾਤਨ ਇਹ ਵਾਧਾ ਕਾਫੀ ਨਹੀਂ ਹੈ , ਇਸ ਲਈ ਸੀਟੂ ਠੀਕ ਉਜ਼ਰਤਾਂ ਦੀ ਪ੍ਰਾਪਤੀ ਲਈ ਅੱਗੋ ਵੀ ਸੰਘਰਸ਼ ਜਾਰੀ ਰੱਖੇਗੀ।
ਕਾ. ਮਿਸ਼ਰਾ ਨੇ ਮੰਗ ਕੀਤੀ ਕਿ ਬਿਜਲੀ ਬਿਲ੍ਹਾਂ ਵਿਚ 50 ਪ੍ਰਤੀਸ਼ਤ ਦੀ ਕਟੌਤੀ ਕਰਨ, ਰਸੋਈ ਗੈਸ ’ਤੇ ਵੈਟ ਖਤਮ ਕਰਨ, ਪ੍ਰਾਪਟੀ ਟੈਕਸ ਵਾਪਸ ਲੈਣ , ਸਰਕਾਰ ਵਲੋਂ ਐਲਾਨ ਕੀਤੇ ਨੀਲੇ ਕਾਰਡ ਸਬੰਧੀ ਫੈਸਲੇ ਨੂੰ ਫੌਰੀ ਤੇ ਸਹੀ ਰੂਪ ਵਿਚ ਲਾਗੂ ਕਰਨ ਅਤੇ ਸਮਾਜਕ ਸੁਰਖਿਆ ਵਜੋਂ ਗੁਜਾਰੇ ਯੋਗ ਘੱਟੋ- ਘੱਟ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀਆਂ ਮੰਗਾਂ ਨੂੰ ਲੈਕੇ ਅੱਗੋਂ ਵੀ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਮੀਟਿੰਗ ਨੂੰ ਕਾ. ਰਾਮ ਮੂਰਤੀ ਸਿੰਘ ਜਿਲ੍ਹਾਂ ਜਨਰਲ ਸੱਕਤਰ ਸੀਟੂ, ਸੀਟੂ ਜਿਲ੍ਹਾਂ ਪ੍ਰਧਾਨ ਚਮਲ ਲਾਲ ਨੇ ਵੀ ਸੰਬੋਧਨ ਕੀਤਾ।
ਇਸ ਮੀੰਿਟਗ ਵਿਚ ਹੋਰ ਸੀਟੂ ਆਗੂ ਹਰਗੋਬਿੰਦ ਸੱਕਤਰ, ਕਿਸ਼ੋਰੀ ਲਾਲ, ਸ਼ਾਮ ਲਾਲ ਅਤੇ ਅਸ਼ੋਕ ਕੁਮਾਰ ਵੀ ਹਾਜ਼ਰ ਸਨ।

Send this to a friend