May 1, 2026 8:25 pm

ਯੂਥ ਅਕਾਲੀ ਦਲ ਨੇ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ

image ਜੰਡਿਆਲਾ ਗੁਰੂ, 2 ਫਰਵਰੀ (ਵਰਿੰਦਰ ਸਿੰਘ, ਵਰੁਣ ਸੋਨੀ)-1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਕਾਂਗਰਸ ਦੇ ਉ¤ਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਮੰਦਭਾਗੇ ਬਿਆਨ ਨਾਲ ਸਿੱਖ ਭਾਈਚਾਰੇ ਅਤੇ ਦੰਗਾਂ ਪੀੜਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਸੋਨੂੰ ਜੰਡਿਆਲਾ ਜ਼ਿਲ੍ਹਾ ਅਮ੍ਰਿਤਸਰ ਦਿਹਾਤੀ ਜਨਰਲ ਸਕੱਤਰ ਯੂਥ ਅਕਾਲੀ ਦਲ ਬੀ.ਸੀ./ਐ¤ਸ.ਸੀ. ਵਿੰਗ ਨੇ ਲੋਕਲ ਬੱਸ ਸਟੈਂਡ ਰਾਹੁਲ ਗਾਂਧੀ ਦਾ ਪੁਤਲਾ ਸਾੜਣ ਮੌਕੇ ਕਰਦੇ ਹੋਏ ਕਿਹਾ ਕਿ ਕਾਂਗਰਸ ਕਦੇ ਵੀ ਸਿੱਖਾਂ ਨੂੰ ਇਨਸਾਫ ਨਹੀ ਦੇ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਸਿੱਖਾ ਦੇ ਵਿਰੁੱਧ ਰਹੀ ਹੈ ਜਿਸ ਦਾ ਸਬੂਤ ਹੁਣ ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਬਿਆਨ ਵੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਸੋਨੂੰ ਜੰਡਿਆਲਾ ਨੇ ਕਿਹਾ ਕਿ ਰਾਹੁਲ

ਗਾਂਧੀ ਉਹਨਾ ਕੁਰੱਪਟ ਨੇਤਾਵਾ ਦੀ ਲਿਸਟ ਵੀ ਜਾਰੀ ਕਰਨ ਜੋ 1984 ਦੇ ਦੰਗਿਆ ਵਿਚ ਸ਼ਾਮਿਲ ਸਨ। ਇਸ ਮੋਕੇ ਉਹਨਾ ਨਾਲ ਮਨਿੰਦਰ ਸਿੰਘ ਹਨੀ, ਜੋਬਨਜੀਤ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ ਭੱਟੀ, ਰਮੇਸ਼ ਕੁਮਾਰ, ਅਮਿਤ ਕੁਮਾਰ, ਰਾਕੇਸ਼ ਕੁਮਾਰ, ਦਿਨੇਸ਼ ਕੁਮਾਰ, ਸੁਰਜੀਤ ਸਿੰਘ, ਸੁਨੀਲ ਕੁਮਾਰ, ਜਸਬੀਰ ਸਿੰਘ, ਹਰਜਿੰਦਰ ਸਿੰਘ, ਗਗਨਦੀਪ ਸਿੰਘ, ਰਮੇਸ਼ ਸ਼ਰਮਾ, ਮਨੀ ਕੁਮਾਰ, ਸ਼ਾਮ ਸਿੰਘ, ਸਿਕੰਦਰ ਸਿੰਘ, ਵਿਕਾਸ ਕੁਮਾਰ, ਹਰਦੀਪ ਸਿੰਘ, ਜਸਪਾਲ ਸਿੰਘ, ਰਾਜਕੁਮਾਰ ਸੂਰੀ, ਰਮੇਸ਼ ਕੁਮਾਰ, ਹਰਜਿੰਦਰ ਸਿੰਘ, ਰਾਮਲਾਲ, ਗੁਰਿੰਦਰ ਸਿੰਘ ਥਿੰਦ, ਕਰਨਬੀਰ ਸਿੰਘ ਸਮੇਤ ਦਰਜਨਾਂ ਯੂਥ ਵਰਕਰ ਹਾਜ਼ਿਰ ਸਨ।

Send this to a friend