ਵਿਜੀਲੈਂਸ ਵਿਭਾਗ ਦੀ ਟੀਮ ਨੇ ਆਰ ਟੀ ਏ ਦੇ ਡਰਾਇਵਰ ਨੂੰ 40 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਰਾਮਪੁਰਾ ਫੂਲ, 25 ਫਰਵਰੀ (ਮਨਦੀਪ ਢੀਂਗਰਾ)- ਸਥਾਨਕ ਸ਼ਹਿਰ ਦੇ ਏ ਟੀ ਸੀ ਟਰਾਸਪੋਰਟਰ ਕੰਪਨੀ ਦੇ ਮਾਲਕ ਤੋ ਡਰਾ ਧਮਕਾ ਕੇ 40 ਹਜ਼ਾਰ ਰੁਪਏ ਦੀ ਰਿਸਵਤ ਲੈਣ ਦੇ ਦੋਸ਼ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਅੱਜ ਸਥਾਨਕ ਸ਼ਹਿਰ ਵਿਖੇ ਟਰੈਪ ਲਗਾਕੇ ਆਰਟੀਏ ਪਟਿਆਲਾ ਦੇ ਡਰਾਇਵਰ ਕਮ ਏ ਐਸ ਆਈ ਨੁੰ ਰੰਗੇ ਹੱਥੀ ਗਿਰਫਤਾਰ ਕੀਤਾ ਹੈ ।ਏ ਟੀ ਸੀ ਟਰਾਸਪੋਰਟ ਕੰਪਨੀ ਦੇ ਮਾਲਿਕ ਮਹਿੰਦਰ ਪਾਲ ਉਰਫ ਭੋਲਾ ਸਰਮਾਂ ਨੇ ਦੱਸਿਆ ਕਿ ਆਰ ਟੀ ਏ ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਦਾ ਡਰਾਇਵਰ ਏ ਐਸ ਆਈ ਹਰਜਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋ ਉਸਨੂੰ ਫੋਨ ਕਰਕੇ ਗੱਡੀਆਂ ਲਘਾਉਣ ਦੇ ਏਵਜ਼ ਵਿੱਚ ਵੀਹ ਹਜ਼ਾਰ ਰੁਪਏ ਮਹੀਨਾ ਦੇ ਹਿਸਾਬ ਨਾਲ ਸੱਠ ਹਜ਼ਾਂਰ ਰੁਪਏ ਦੀ ਮੰਗ ਕਰ ਰਿਹਾ ਸੀ। ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਵੱਲੋ ਇਸ ਦੀ ਸਿਕਾਇਤ ਵਿਜੀਲੈਂਸ ਬਠਿੰਡਾ ਕੋਲ ਕੀਤੀ ਗਈ ਅਤੇ ਹਰਜਿੰਦਰ ਸਿੰਘ ਨੂੰ ਅੱਜ ਸਵੇਰ ਗਿਆਰਾਂ ਵਜੇ ਦੇ ਕਰੀਬ ਪੇਸੈ ਲੈਣ ਲਈ ਆਪਣੇ ਦਫਤਰ ਬੁਲਾ ਲਿਆ ।ਇਸ ਦੋਰਾਨ ਉਹਨਾਂ ਵੱਲੋ ਹਰਜਿੰਦਰ ਸਿੰਘ ਨੂੰ 40 ਹਜ਼ਾਰ ਰੁਪਏ ਨਗਦ ਦਿੱਤੇ ਜਾਣ ਸਮੇ ਟਰੈਪ ਲਗਾਕੇ ਖੜੀ ਵਿਜੀਲੈਂਸ ਦੀ ਟੀਮ ਵੱਲੋ ਰੰਗੇ ਹੱਥੀ ਗਿਰਫਤਾਰ ਕਰ ਲਿਆ। ਵਿਜੀਲੈਂਸ ਵਿਭਾਗ ਦੇ ਐਸ ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿੰਦਰ ਕੁਮਾਰ ਵੱਲੋ ਸਿਕਾਇਤ ਦੇ ਕੇ ਆਰ ਟੀ ਏ ਪਟਿਆਲਾ ਦੇ ਡਰਾਇਵਰ ਵੱਲੋਂ ਪੇਸੈ ਮੰਗੇ ਜਾਣ ਦੀ ਸੂਚਨਾ ਦਿੱਤੀ ਗਈ । ਜਿਸਤੇ ਚੱਲਦਿਆਂ ਉਹਨਾਂ ਵੱਲੋ ਐਸ ਡੀ ਓ ਟਿਊਬੈਲ ਕਾਰਪੋਰੇਸ਼ਨ ਹਰਿੰਦਰ ਸਿੰਘ ਅਤੇ ਐਸ ਡੀ ਓ ਜਲੋਰ ਸਿੰਘ ਨੂੰ ਨਾਲ ਲੈ ਕੇ ਏ ਐਸ ਆਈ ਕਮ ਡਰਾਇਵਰ ਹਰਜਿੰਦਰ ਸਿੰਘ ਨੂੰ ਰੰਗੇ ਹੱਥੀ ਗਿਰਫਤਾਰ ਕਰ ਲਿਆ ਗਿਆ ਹੈ। ਉਕਤ ਮਾਮਲੇ ਵਿੱਚ ਆਰਟੀਏ ਗੁਰਪ੍ਰੀਤ ਸਿੰਘ ਥਿੰਦ ਦੀ ਸਮੂਲੀਅਤ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਸ ਦਾ ਖੁਲਾਸਾ ਪੂਰੀ ਜਾਂਚ ਤੋ ਬਾਅਦ ਹੀ ਕੀਤਾ ਜਾ ਸਕਦਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦ ਵਿਜੀਲੈਂਸ ਦੀ ਟੀਮ ਨੈ ਕਥਿਤ ਦੋਸ਼ੀਆਂ ਦੀ ਪ੍ਰਾਇਵੇਟ ਨੋਬਾ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋ ਚਲਾਨ ਬੁੱਕ, ਕਈ ਤਰਾਂ ਦੀ ਮੋਹਰਾ ਆਦਿ ਪ੍ਰਾਪਤ ਕੀਤੀਆਂ ਗਈਆਂ।

Send this to a friend