ਲਾਲ ਸਿੰਘ ਦੀ ਪਤਨੀ ਦਾ ਦੇਹਾਂਤ : ਸੇਜਲ ਅੱਖਾਂ ਨਾਲ ਵਿਦਾਇਗੀ

ਪਟਿਆਲਾ, 25 ਫਰਵਰੀ (ਪ੍ਰੇਮ ਵਧਵਾ)- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਸ਼੍ਰੀ ਲਾਲ ਸਿੰਘ ਦੀ ਧਰਮ ਪਤਨੀ ਅਤੇ ਸ. ਰਾਜਿੰਦਰ ਸਿੰਘ ਐਮ.ਐਲ.ਏ. ਸਮਾਣਾ ਦੇ ਮਾਤਾ ਸਰਦਾਰਨੀ ਸੁਰਜੀਤ ਕੌਰ ਦਾ ਸੰਖੇਪ ਬਿਮਾਰੀ ਤੋਂ ਬਾਅਦ ਮੋਹਾਲੀ ਦੇ ਆਈ.ਵੀ.ਵਾਈ ਹਸਪਤਾਲ ਵਿਚ ਦਿਹਾਤ ਹੋ ਗਿਆ। ਉਹ ਕਰੀਬ 70 ਵਰਿਆਂ ਦੇ ਸਨ, ਸਰਦਾਰਨੀ ਸੁਰਜੀਤ ਕੌਰ ਆਪਣੇ ਪਤੀ, ਇਕ ਪੁਤਰ, ਇਕ ਪੁਤਰੀ, ਨੂੰਹ ਅਤੇ ਹੋਰਨਾਂ ਪਰਿਵਾਰਕ ਮੈਬਰਾਂ ਨੂੰ ਸਦੀਵੀਂ ਵਿਛੋੜਾ ਦੇ ਗਏ। ਸਰਦਾਰਨੀ ਸੁਰਜੀਤ ਕੌਰਦਾ ਅੰਤਿਮ ਸਸਕਾਰ ਅਜ ਸਥਾਨਕ ਵੀਰ ਜੀ ਸਮਸ਼ਾਨ ਘਾਟ ਵਿਚ ਪੂਰੀਆਂ ਧਾਰਮਿਕ ਰੀਤਾਂ ਨਾਲ ਕੀਤਾ ਗਿਆ। ਉਹਨਾਂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਪੁਤਰ ਸ. ਰਾਜਿੰਦਰ ਸਿੰਘ ਨੇ ਦਿਖਾਈ। ਸਰਦਾਰਨੀ ਸੁਰਜੀਤ ਕੌਰ ਦੇ ਅੰਤਿਮ ਸਸਕਾਰ ਮੌਕੇ ਵਖ-ਵਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੀਆ ਕਈ ਉਘੀਆਂ ਸ਼ਖਸੀਅਤਾਂ ਤੋਂ ਇਲਾਵਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਵਡੀ ਗਿਣਤੀ ਵਿਚ ਸੀਨੀਅਰ ਅਧਿਕਾਰੀ, ਰਿਸ਼ਤੇਦਾਰ, ਮਿਤਰ ਤੇ ਪਰਿਵਾਰ ਦੇ ਸਨੇਹੀਆਂ ਨੇ ਹਾਜ਼ਰੀ ਲਵਾਈ।ਇਸ ਮੌਕੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਉਨ੍ਹਾਂ ਦੇ ਓ.ਐਸ.ਡੀ. ਮੇਜਰ ਅਮਰਦੀਪ ਸਿੰਘ, ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ, ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ, ਹਲਕਾ ਸ਼ੁਤਰਾਣਾ ਤੋਂ ਵਿਧਾਇਕ ਸ. ਨਿਰਮਲ ਸਿੰਘ, ਹਲਕਾ ਰਾਜਪੁਰਾ ਤੋਂ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਹਲਕਾ ਸਮਰਾਲਾ ਤੋ ਵਿਧਾਇਕ ਸ. ਅਮਰੀਕ ਸਿੰਘ ਢਿਲੋਂ ਨੇ ਸਵਰਗੀ ਸਰਦਾਰਨੀ ਸੁਰਜੀਤ ਕੌਰ ਦੇ ਸੰਸਕਾਰ ਮੌਕੇ ਕਰ ਰੀਥ ਰਖ ਕੇ ਸਰਧਾਜ਼ਲੀ ਭੇਂਟ ਕੀਤੀ। ਇਸ ਮੌਕ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ, ਆਈ.ਜੀ. ਪਟਿਆਲਾ ਜੋਨ ਸ. ਏ.ਐਸ. ਰਾਏ, ਐਸ.ਐਸ.ਪੀ. ਪਟਿਆਲਾ ਡਾ. ਐਸ ਭੂਪਤੀ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ, ਸ. ਹਰਿੰਦਰਪਾਲ ਸਿੰਘ ਹੈਰੀਮਾਨ ਨੇ ਵੀ ਰੀਥ ਰੱਖ ਕੇ ਸਰਧਾਜ਼ਲੀ ਭੇਟ ਕੀਤੀ।ਸੰਸਕਾਰ ਮੌਕੇ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਵਲੋਂ ਕੀਤੀ ਅਰਦਾਸ ਉਪਰੰਤ ਸਵਰਗੀ ਸਰਦਾਰਨੀ ਸੁਰਜੀਤ ਕੌਰ ਦੇ ਸਪੁਤਰ ਤੇ ਸਮਾਣਾ ਤੋਂ ਵਿਧਾਇਕ ਸ. ਰਾਜਿੰਦਰ ਸਿੰਘ ਨੇ ਚਿਤਾ ਨੂੰ ਅਗਨੀ ਦਿਖਾਈ।ਇਸ ਮੌਕੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਪੰਜਾਬ ਦੇ ਮੁਖ ਮੰਤਰੀ ਦੇ ਓ.ਐਸ.ਡੀ. ਕੈਪਟਨ ਸੰਦੀਪ ਸੰਧੂ ਅਤੇ ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਲੋਕ ਸਭਾ ਮੈਂਬਰ ਡਾ. ਧਰਮਵੀਰਾ ਗਾਂਧੀ,ਸਾਬਕਾ ਮੰਤਰੀ ਸ. ਤੇਜ ਪ੍ਰਤਾਪ ਸਿੰਘ ਕੋਟਲੀ, ਸਾਬਕਾ ਮੁਖ ਮੰਤਰੀ ਬੀਬੀ ਰਜਿੰਦਰ ਕੌਰ ਭਠਲ ਵੱਲੋਂ ਉਨ੍ਹਾਂ ਦੇ ਸਪੁਤਰ ਸ. ਰਾਹੁਲ ਸਿੱਧੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸਥਾਨਕ ਸਰਕਾਰਾਂ ਵਿਭਾਗ ਦੇ ਸਲਾਹਕਾਰ ਡਾ. ਅਮਰ ਸਿੰਘ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਪੀ.ਕੇ. ਪੁਰੀ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿਟੂ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਰਵੇਲ ਸਿੰਘ ਸੇਠੀ, ਕੇ.ਕੇ. ਸਹਿਗਲ, ਸ਼ੈਲਰ ਐਸੋਸੀਏਸ਼ਨ ਵਲੋਂ ਸ਼੍ਰੀ ਤਰਸੇਮ ਸੈਣੀ, ਸਿਖ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਐਡਵੋਕੇਟ ਸਤਨਾਮ ਸਿੰਘ ਕਲੇਰ, ਸ੍ਰੀ ਅਨਿਲ ਮਹਿਤਾ, ਸਾਬਕਾ ਚੇਅਰਮੈਨ ਨਿਰਮਲ ਸਿੰਘ ਭਟੀਆਂ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ, ਸ੍ਰੀ ਸੋਨੂ ਸੰਗਰ, ਵਿਜੇ ਕੂਕਾ, ਹਰਜੀਤ ਸਿੰਘ ਸ਼ੇਰੂ, ਪੰਕਜਜੀਤ ਸੰਨੀ ਲਾਂਬਾ, ਵਿਪਨ ਸ਼ਰਮਾ, ਹਰਦੇਵ ਬਲੀ, ਅਬਦੁਲ ਵਾਹਿਦ, ਰਜਿੰਦਰ ਸ਼ਰਮਾ, ਡਾ. ਗੁਰਮੇਲ ਸਿੰਘ ਭੁਨਰਹੇੜੀ, ਵਿਨੋਦ ਢੂੰਡੀਆ, ਬੀ.ਜੇ.ਪੀ. ਆਗੂ ਗੁਰਜੀਤ ਸਿੰਘ ਕੋਹਲੀ, ਅਜੇ ਅਲੀਪੁਰੀਆ, ਡਾ. ਸਤਵੰਤ ਸਿੰਘ ਮੋਹੀ, ਹਰਕੇਸ਼ ਸਿੰਘ ਸਿਧੂ, ਬਾਬਾ ਬਲਬੀਰ ਸਿੰਘ ਪਿੰਗਲਾ ਆਸ਼ਰਮ ਸਨੌਰ, ਦੀਦਾਰ ਸਿੰਘ ਦੌਣਕਲਾਂ, ਕਿਸਾਨ ਆਗੂ ਸਤਨਾਮ ਸਿੰਘ ਬਹਿਰੂ,ਐਸ.ਪੀ. ਹਰਵਿੰਦਰ ਵਿਰਕ, ਸਾਬਕਾ ਡੀ.ਪੀ.ਆਰ.ਓ ਸ. ਉਜਾਗਰ ਸਿੰਘ,ਧਰਮ ਗੁਰੂ ਪੰਕਜ਼ ਹਰੀ ਦੇਵੀ ਸ਼ਾਸਤਰੀ ਕਾਲੀ ਦੇਵੀ ਮੰਦਰ ਪਟਿਆਲਾ, ਡਾ. ਦਰਸ਼ਨ ਸਿੰਘ ਘੁੰਮਣ, ਮੁਲਾਜ਼ਮ ਆਗੂ ਰਾਮ ਸਿੰਘ ਸਨੌਰ ਸਮੇਤ ਹਲਕਾ ਸਨੌਰ ਤੇ ਹਲਕਾ ਸਮਾਣਾ ਦੇ ਵਸਨੀਕ ਤੇ ਆਗੂ ਵਡੀ ਗਿਣਤੀ ‘ਚ ਸ਼ਾਮਲ ਹੋਏ।ਪਰਿਵਾਰਕ ਸੂਤਰਾਂ ਮੁਤਾਬਕ ਸਰਦਾਰਨੀ ਸੁਰਜੀਤ ਕੌਰ ਦੇ ਫੁਲਾ ਦੀ ਰਸਮ 27 ਫਰਵਰੀ (ਮੰਗਲਵਾਰ) ਨੂੰ ਸਵੇਰੇ 9 ਵਜੇ ਵੀਰ ਜੀ ਸ਼ਮਸਾਨ ਘਾਟ ਵਿਖੇ ਹੋਵੇਗੇ ਉਹਨਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 3 ਮਾਰਚ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਦੁਪਹਿਰ 12 ਤੋਂ 2 ਵਜੇ ਤਕ ਹੋਵੇਗਾ।

Send this to a friend