May 1, 2026 8:25 pm

ਕੌਮੀ ਪੱਧਰ ਦਾ ਵਿਸ਼ਵ ਨਮਧਰਤੀ ਦਿਵਸ ਮਨਾਇਆ

ਹਰੀਕੇ ਜਲਗਾਹ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਵੱਲੋਂ ਪ੍ਰੋਜੈਕਟ ਤਿਆਰ : ਮਨਜੀਤ ਸਿੰਘ ਨਾਰੰਗ

image ਹਰੀਕੇ (ਫਿਰੋਜ਼ਪੁਰ), 2 ਫਰਵਰੀ, (ਪੰਜਾਬ ਟਾਇਮਜ਼ ਬਿਊਰੋ)-ਸਰਕਾਰ ਵੱਲੋਂ ਹਰੀਕੇ ਜਲਗਾਹ ਨੂੰ ਇੱਥੇ ਆਉਣ ਵਾਲੇ ਪ੍ਰਵਾਸੀ ਪੰਛੀਆਂ ਦਾ ਮਨਪੰਸਦੀਦਾ ਟਿਕਾਣਾ  ਬਣਾਉਣ, ਇਸ ਦੇ ਪਰਸਥਿਤੀਤੰਤਰ ਦੀ ਸੰਭਾਲ ਅਤੇ ਹਰੀਕੇ ਨੂੰ ਸੈਰਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਵਿਸਥਾਰਤ ਪ੍ਰੋਜੈਕਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਮਨਜੀਤ ਸਿੰਘ ਨਾਰੰਗ ਆਈ.ਏ.ਐਸ. ਨੇ ਅੱਜ ਇੱਥੇ ਰਾਸ਼ਟਰੀ ਪੱਧਰ ਦਾ ਵਿਸਵ ਨਮਧਰਤੀ ਦਿਵਸ ਮਨਾਏ ਜਾਣ ਮੌਕੇ ਆਪਣੇ ਸੰਬੋਧਨ ਦੌਰਾਨ ਦਿੱਤੀ।

ਡਿਪਟੀ ਕਮਿਸ਼ਨਰ ਸ: ਮਨਜੀਤ ਸਿਘ ਨਾਰੰਗ ਨੇ ਅੱਜ ਇੱਥੇ ਵਿਗਿਆਨ, ਤਕਨਾਲੌਜੀ ਅਤੇ ਵਾਤਾਵਰਨ ਵਿਭਾਗ ਪੰਜਾਬ ਵੱਲੋਂ ਜੰਗਲਾਤ ਅਤੇ ਵਾਤਾਵਰਨ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੌਮੀ ਵਿਸਵ ਨਮਧਰਤੀ ਦਿਵਸ ਮਨਾਏ ਜਾਣ ਸਬੰਧੀ ਆਯੋਜਿਤ ਕੀਤੇ ਸਮਾਗਮ ਵਿਚ ਆਪਣੇ ਭਾਸ਼ਣ ਦੌਰਾਨ ਹਰੀਕੇ ਨੂੰ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਵੇਸ ਦੁਆਰ ਦਸੱਦਿਆ ਕਿਹਾ ਕਿ ਸਰਕਾਰ ਨੇ ਹਰੀਕੇ ਜਲਗਾਹ ਦੇ ਚਹੁੰਮੁੱਖੀ ਵਿਕਾਸ ਲਈ 14 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਜਲਗਾਹਾਂ ਦੀ ਸੰਭਾਲ ਲਈ ਅੱਗੇ ਆਉਣ। ਉਨ੍ਹਾਂ ਕਿਹਾ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ, ਸ੍ਰੀ ਅਮਿੰ੍ਰਤਸਰ ਸਾਹਿਬ ਅਤੇ ਹਰੀਕੇ ਜਲਗਾਹ ਦੇ ਆਧਾਰਤ ਇਕ ਸੈਰਸਪਾਟਾ ਰੂਟ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿਚ ਆਉਣ ਵਾਲੇ ਸੈਲਾਣੀਆਂ ਨੂੰ ਇਸ ਜਲਗਾਹ ਤੇ ਆਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਜਲਗਾਹ ਤਿੰਨ ਜ਼ਿਲ੍ਹਿਆਂ ਵਿਚ ਫੈਲੀ ਹੋਈ ਹੈ।
ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਵਨ ਅਤੇ ਵਾਤਾਵਰਨ ਵਿਭਾਗ ਦੇ ਵਧੀਕ ਸਕੱਤਰ ਸ੍ਰੀ ਸ਼ਸ਼ੀ ਸੇਖ਼ਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦਾ ਵਿਭਾਗ ਜਲਗਾਹਾਂ ਦੀ ਸਾਂਭ ਸੰਭਾਲ ਲਈ ਹਰ ਪ੍ਰਕਾਰ ਦੀ ਮਦਦ ਕਰੇਗਾ। ਉਨ੍ਹਾਂ ਜਲਗਾਹਾਂ ਨੂੰ ਜੀਵਨ ਦਾ ਅਹਿਮ ਅੰਗ ਦੱਸਦਿਆਂ ਇੰਨ੍ਹਾਂ ਦੀ ਸੰਭਾਲ ਵਿਚ ਜਨ ਭਾਗੀਦਾਰੀ ਨੂੰ ਲਾਜਮੀ ਦੱਸਦਿਆਂ ਕਿਹਾ ਕਿ ਸਾਡੀ ਅਗਲੀ ਪੀੜੀ ਨੂੰ ਆਪਣੇ ਵਾਤਾਵਰਨ ਦੇ ਸੰਭਾਲ ਵਿਚ ਅੱਗੇ ਆਉਣਾ ਚਾਹੀਦਾ ਹੈ।
ਪੰਜਾਬ ਰਾਜ ਸਾਇੰਸ ਅਤੇ ਤਕਨਾਲੌਜੀ ਕੌਂਸਲ ਦੇ ਕਾਰਜਕਾਰੀ ਡਾਇਰੈਕਟਰ ਡਾ: ਨੀਲਮਾ ਜੈਰਥ ਨੇ ਦੱਸਿਆ ਕਿ ਦੇਸ਼ ਵਿਚ 26 ਅੰਤਰ ਰਾਸ਼ਟਰੀ ਪੱਧਰ ਤੇ ਅਧਿਸੂਚਿਤ ਜਲਗਾਹਾਂ ਹਨ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਵਿਚੋਂ 3 ਪੰਜਾਬ ਸੂਬੇ ਵਿਚ ਸਥਿਤ ਹਨ। ਉਨ੍ਹਾਂ ਦੱਸਿਆ ਕਿ ਹਰੀਕੇ ਵਿਖੇ 360 ਪ੍ਰਕਾਰ ਦੇ ਪੰਛੀ ਅਤੇ 60 ਕਿਸਮਾਂ ਦੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਬਾਬੂ ਲਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਸ਼ਹਿਰਾਂ ਵਿਚ 38 ਅਤੇ ਬਿਆਸ ਨਦੀ ਦੇ ਨਾਲ ਲਗਦੇ ਸਹਿਰਾਂ ਵਿਚ 7 ਸੀਵਰੇਜ ਵਾਟਰ ਟਰੀਟਮੈਂਟ ਪਲਾਂਟ ਲਗਾਏ ਜਾ ਚੁੱਕੇ ਹਨ ਅਤੇ ਬਾਕੀ ਵਿਚ ਕੰਮ ਚੱਲ ਰਿਹਾ ਹੈ। ਇਸ ਸਾਰੇ ਸੀਵਰੇਜ ਟਰੀਟਮੈਂਟ ਪਲਾਂਟ ਸ਼ੁਰੂ ਹੋਣ ਨਾਲ ਨਦੀਆਂ ਦਾ ਪ੍ਰਦੁਸ਼ਨ ਪੂਰੀ ਤਰਾਂ ਨਾਲ ਬੰਦ ਹੋ ਜਾਵੇਗਾ।
ਇਸ ਮੌਕੇ ਤਿੰਨ ਪੁਸਤਕਾਂ ਵੀ ਰਲੀਜ ਕੀਤੀਆਂ ਗਈਆਂ ਅਤੇ ਵੱਖ ਵੱਖ ਜ਼ਿਲ੍ਹਿਆਂ ਵਿਚ ਹੋਏ ਸਕੂਲੀ ਵਿਦਿਆਰਥੀਆਂ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ ਅਤੇ ਵਾਤਾਵਰਨ ਸੰਭਾਲ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸਮਾਜਿਕ ਸੰਗਠਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏ.ਡੀ.ਸੀ. ਤਰਨਤਾਰਨ ਸ: ਕੁਲਬੀਰ ਸਿੰਘ, ਸ: ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਦਰਸ਼ਨ ਸਿੰਘ ਕਟਾਰੀਆ, ਡਾ: ਐਸ.ਐਸ. ਲੱਧੜ ਵਧੀਕ ਡਾਇਰੈਕਟਰ ਪੀ.ਐਸ.ਸੀ.ਐਸ.ਟੀ. ਡਾ: ਮਨਵਿੰਦਰ ਸਿੰਘ, ਡਾ: ਓਕਾਂਰ ਸਿੰਘ, ਡਾ: ਸੰਚੀਤਾ ਜਿੰਦਲ, ਡਾ: ਐਸ.ਕੇ.ਸਕਸੈਨਾ, ਡਾ: ਆਦਰਸ਼ਪਾਲ ਆਦਿ ਵੀ ਹਾਜਰ ਸਨ।

Send this to a friend