May 1, 2026 8:25 pm

ਭਾਰਤ-ਪਾਕਿ ਬੱਸ ਸੇਵਾ ਨੂੰ ਰੋਕਣ ਦੀ ਧਮਕੀ

ਇਸਲਾਮਾਬਾਦ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਭਾਰਤ-ਪਾਕਿਸਤਾਨ ਦਰਮਿਆਨ ਕੌਮਾਂਤਰੀ ਬੱਸ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ’ਤੇ ਬੰਦ ਹੋਣ ਦਾ ਸਾਇਆ ਮੰਡਰਾ ਰਿਹਾ ਹੈ। ਸਮਝੌਤਾ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੀਆਂ ਟਰੱਕ ਐਸੋਸੀਏਸ਼ਨਾਂ ਨੇ ਬੱਸ ਸੇਵਾ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਮੱਗਲਿੰਗ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਪਾਕਿਸਤਾਨੀ ਡਰਾਈਵਰਾਂ ਨੂੰ ਭਾਰਤ ’ਚ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਉਹ ਦੇਸ਼ ਵਾਪਸ ਨਹੀਂ ਆਉਂਦੇ ਤਾਂ ਉਹ ਬੱਸ ਸੇਵਾ ਦਾ ਵਿਰੋਧ ਕਰਦੇ ਰਹਿਣਗੇ। ਜਾਣਕਾਰੀ ਮੁਤਾਬਕ ਝੇਲਮ ਗੁਡਜ਼ ਟਰਾਂਸਪੋਰਟ ਯੂਨੀਅਨ ਨੇ ਸ਼ੁੱਕਰਵਾਰ ਨੂੰ ਪੀ. ਓ. ਕੇ. ਦੀ ਰਾਜਧਾਨੀ ਮੁਜ਼ੱਫਰਾਬਾਦ ਵਿੱਚ ਪ੍ਰੈ¤ਸ ਕਲ¤ਬ ਦੇ ਬਾਹਰ ਧਰਨਾ ਦਿ¤ਤਾ। ਇਸ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ਵਿਚ ਗ੍ਰਿਫਤਾਰ ਪਾਕਿਸਤਾਨੀ ਡਰਾਈਵਰਾਂ ਨੇ ਮੁ¤ਦੇ ਦੇ ਹ¤ਲ ‘ਤੇ

ਕਮਾਨ ਪੋਸਟ ‘ਤੇ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਗ¤ਲਬਾਤ ਹੋਈ ਸੀ। ਪਾਕਿਸਤਾਨੀ ਅਖਬਾਰ ਮੁਤਾਬਕ ਟਰ¤ਕ ਐਸੋਸੀਏਸ਼ਨਾਂ ਨੇ ਧਮਕੀ ਦਿ¤ਤੀ ਹੈ ਕਿ ਜੰਮੂ-ਕਸ਼ਮੀਰ ਵਿਚ ਗ੍ਰਿਫਤਾਰ ਕੀਤੇ ਗਏ 40 ਤੋਂ ਜ਼ਿਆਦਾ ਡਰਾਈਵਰਾਂ ਦੀ ਵਾਪਸੀ ਤ¤ਕ ਉਹ ਸ਼੍ਰੀਨਗਰ-ਮੁਜ਼¤ਫਰਾਬਾਦ ਬ¤ਸ ਸੇਵਾ ਨੂੰ ਰੋਕਣਗੇ। ਵੀਰਵਾਰ ਨੂੰ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਸ਼੍ਰੀਨਗਰ ਵਿਚ ਦ¤ਸਿਆ ਸੀ ਕਿ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਕੰਟਰੋਲ ਰੇਖਾ ‘ਤੇ ਹੋਈ ਵਾਰਤਾ ਵਿਚ ਅਗਲੇ ਸੋਮਵਾਰ ਤੋਂ ਸ੍ਰੀਨਗਰ-ਮੁਜ਼ੱਫਰਾਬਾਦ ਬੱਸ ਸੇਵਾ ਸ਼ੁਰੂ ਕਰਨ ‘ਤੇ ਸਹਿਮਤੀ ਬਣੀ ਸੀ। ਪਾਕਿਸਤਾਨੀ ਡਰਾਈਵਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੀ. ਓ. ਕੇ. ਦੇ ਅਧਿਕਾਰੀਆਂ ਨੇ 17 ਜਨਵਰੀ ਨੂੰ ਸਰਹ¤ਦ ਪਾਰ ਤੋਂ ਹੋਣ ਵਾਲੀ ਆਵਾਜਾਈ ਅਤੇ ਵਪਾਰ ਨੂੰ ਬੰਦ ਕਰ ਦਿ¤ਤਾ ਸੀ। ਸਰਹ¤ਦ ਪਾਰ ਵੀ 27 ਭਾਰਤੀ ਟਰ¤ਕ ਡਰਾਈਵਰਾਂ ਨੂੰ ਰੋਕਿਆ ਗਿਆ ਸੀ। ਦੋਹਾਂ ਪ¤ਖਾਂ ਦਰਮਿਆਨ ਇਸ ਮਾਮਲੇ ਨੂੰ ਸੁਲਝਾਉਣ ਲਈ ਗੰਭੀਰ ਰਣਨੀਤਿਕ ਵਾਰਤਾ ਚ¤ਲ ਰਹੀ ਹੈ।

Send this to a friend