ਤਪਾ ਮੰਡੀ, 24 ਫਰਵਰੀ (ਰੋਹਿਤ ਸਿੰਗਲਾ)- ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਡਸਾਂ ਦੇ ਆਦੇਸ਼ਾਂ ਤਹਿਤ ਪਾਰਟੀ ਵੱਲੋ ਭਦੌੜ ਤੋ ਬਦਲ ਕੇ ਹਲਕਾ ਮਹਿਲ ਕਲਾਂ ਦੇ ਸੇਵਾਦਾਰ ਦੀ ਸੋਪੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਵਾਗਾਂ ਜਦਕਿ ਹਲਕਾ ਭਦੌੜ ਅੰਦਰਲੇ ਪਾਰਟੀ ਵਰਕਰਾਂ ਵੱਲੋ ਲਗਾਤਾਰ ਵੀਹ ਵਰ੍ਹੇਂ ਪਾਰਟੀ ਦੇ ਦਿੱਤੇ ਸਾਥ ਬਦਲੇ ਉਨ੍ਹਾਂ ਦਾ ਧੰਨਵਾਦ ਅਤੇ ਪਾਰਟੀ ਦੇ ਮੁੜ ਚੜਦੀ ਕਲਾ ਵਿਚ ਰੱਖਣ ਲਈ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਬੁਲਾਈ ਗਈ ਹੈ। ਮੀਟਿੰਗ ਵਿਚ ਸਮੁੱਚੀਆ ਹਲਕੇ ਦੀਆ ਗ੍ਰਾਮ ਪੰਚਾਇਤਾਂ ਦੇ ਨੁੰਮਾਇੰਦਿਆਂ ਸਣੇ ਹਲਕੇ ਦੇ ਦਰਜਾ ਬ ਦਰਜਾ ਆਗੂ ਵੀ ਸ਼ਿਰਕਤ ਕਰਕੇ ਸੰਤ ਘੁੰਨਸ ਨਾਲ ਅਪਣੇ ਬਿਤਾਏ ਪਲਾਂ ਨੂੰ ਯਾਦ ਕਰਨਗੇ। ਇਸ ਮੌਕੇ ਜਸਵਿੰਦਰ ਸਿੰਘ ਲੱਧੜ, ਬਾਬਾ ਸਿੰਦਰ ਸਿੰਘ ਵੀ ਹਾਜਰ ਸਨ।