ਧੂਰੀ, 24 ਫਰਵਰੀ (ਸੰਜੀਵ ਸਿੰਗਲਾ)- ਇਫਕੋ ਸਂਗਰੂਰ ਵਲੋਂ ਆਡੀਟੋਰੀਅਮ ਵਿਚ ਸੰਤੁਲਿਤ ਖਾਦ ਦੇ ਪ੍ਰਯੋਗ ਤੇ ਫ਼ਸਲ ਵਿਚਾਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਸੈਮੀਨਾਰ ਦੇ ਮੁਖ ਮਹਿਮਾਨ ਸ਼੍ਰੀ ਕੌਰ ਸਿੰਘ, ਜੋਇੰਟ ਰਜਿਸਟਰਾਰ (ਕੋਪ੍ਰੇਟੀਵ ਸੋਸਾਇਟੀਜ਼) ਪਟਿਆਲਾ ਮੰਡਲ ਸੀ। ਇਸ ਪ੍ਹੋਗਰਾਮ ਵਿਚ ਸ਼੍ਰੀ ਬਲਜਿੰਦਰ ਸਿੰਘ ਡਿਪਟੀ ਰਜਿਸਟਰਾਰ ਸੰਗਰੂਰ ਮੁਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਸੈਮੀਨਾਰ ਵਿਚ ਇਫ਼ਕੋ ਖੇਤਰੀ ਪਟਿਆਲਾ ਦੇ ਖੇਤਰੀ ਪ?ਬੰਧਕ ਜੋਗਿੰਦਰ ਪਾਲ ਮਹਿਤਾ,ਕ੍ਰਿਸ਼ੀ ਵਿਗਿਆਨ ਕੇੰਦਰ ਖੇੜੀ ਦੇ ਡਾ. ਸਤਵੀਰ ਸਿੰਘ ,ਕ੍ਰਿਸ਼ੀ ਵਿਭਾਗ ਦੇ ਡਿਪਟੀ ਪ੍ਰੋਜੈਕ?ਟ ਡਾਇਰੈਕਟਰ (ਆਤਮਾ) ਡਾ. ਮਨਦੀਪ ਸਿੰਘ ,ਡਾ. ਅਮਰਜੀਤ ਸਿੰਘ, ਸਹਾਇਕ ਰਜਿਸਟਰਾਰ ਸਂਗਰੂਰ, ਸੁਨਾਮ ਅਤੇ ਮਾਲੇਰਕੋਟਲਾ ਸ਼੍ਰੀ ਵਿਜੈ ਗੋਇਲ,ਸ਼੍ਰੀ ਫ਼ਕੀਰ ਚੰਦ, ਮੈਡਮ ਸੰਦੀਪ ਕੌਰ,ਅਤੇ ਸ਼੍ਰੀ ਸੰਦੀਪ ਵਿਰਕ ਇਫ਼ਕੋ, ਸ਼੍ਰੀ ਦਿਨੇਸ਼ ਜਿੰਦਲ ਖੇਤਰੀ ਅਫਸਰ ਸੰਗਰੂਰ, ਸ਼੍ਰੀ ਜਗਜੀਤ ਸਿੰਘ ਖੇਤਰੀ ਅਫਸਰ ਬਰਨਾਲਾ ,ਸ਼੍ਰੀ ਆਦ ਰਾਮ ਖੇਤਰੀ ਅਫਸਰ ਸੁਨਾਮ. ਸ਼੍ਰੀ ਵੇਦ ਪ੍ਰਕਾਸ਼ ਗੇਇਲ ਪਨਕੋਫੈਡ ਸੰਗਰੂਰ ਅਤੇ ਜਿਲਾ ਸਂਗਰੂਰ ਦੀ ਸਹਿਕਾਰੀ ਸਵਾਭਾ ਦੇ 250 ਸਚਿਵ /ਵਿਕ੍ਰੇਤਾ ਅਤੇ ਸਹਿਕਾਰੀ ਨਿਰੀਖਕ ਇਸ ਸੈਮੀਨਾਰ ਵਿਚ ਸ਼ਾਮਿਲ ਹੋਏ। ਸ਼੍ਰੀ ਦਿਨੇਸ਼ ਜਿੰਦਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਇਸ ਸੈਮੀਨਾਰ ਵਿਚ ਪਹੁੰਚਨ ਤੇ ਸਵਾਗਤ ਕਰਦੇ ਹੋਏ ਸੈਮੀਨਾਰ ਦੀ ਰੂਪ ਰੇਖਾ ਵਾਰੇ ਦਸਿਆ ਅਤੇ ਇਫ਼ਕੋ ਵਲੋਂ ਕਿਸਾਨਾਂ/ਸਮਾਜ ਦੀ ਭਲਾਈ ਲਈ ਕੀਤੇ ਜਾਣ ਵਾਲੇ ਪ੍ਰੋਗਰਾਮਾ ਬਾਰੇ ਵਿਸਤਾਰ ਨਾਲ ਦਸਿਆ। ਡਾ. ਸਤਵੀਰ ਸਿੰਘ ਨੇ ਫਿਸ਼ ਪਾਲਣ,ਸੂਰ ਪਾਲਣ ਅਤੇ ਪਸ਼ੂ ਪਾਲਣ ਦੇ ਵਾਰੇ ਦਸਿਆ। ਡਾ.ਮਨਦੀਪ ਸਿੰਘ ਨੇ ਸੰਤੁਲਿਤ ਖਾਦਾਂ ਦੇ ਪ੍ਰਯੋਗ ਵਾਰੇ ਦਸਿਆ। ਖੇਤਰੀ ਆਫ਼ਿਸ ਪਟਿਆਲਾ ਦੇ ਖੇਤਰੀ ਪ?ਬੰਧਕ ਜੋਗਿੰਦਰ ਪਾਲ ਮਹਿਤਾ ਨੇ ਇਫ਼ਕੋ ਦੀ ਗਤਿਵੀਧੀਆ ਅਤੇ ਉਪਲਵਧੀਆ ਬਾਰੇ ਅਤੇ ਖਾਦਾਂ ਦੀ ਵਿਕਰੀ ਪੋਸ ਮਸ਼ੀਨਾਂ ਨਾਲ ਕਰਨ ਅਤੇ ਸੰਤੁਲਿਤ ਖਾਦਾਂ ਦੇ ਪ੍ਰਯੋਗ ਕਰਨ ਦੀ ਸਲਾਹ ਦਿਤੀ।ਉਹਨਾਂ ਨੇ ਇਫ਼ਕੋ ਦੀ ਖਾਦ ਤਾਂ ਖਾਦ ਬੀਮਾ ਵੀ ਸਾਥ ਸਕੀਮ ਬਾਰੇ ਦਸਿਆ ਅਤੇ ਕਿਸਾਨ ਸੁਰਖਿਆ ਬੀਮਾ ਯੋਜਨਾ ਬਾਰੇ ਦਸਿਆ ਜਿਸ ਵਿਚ ਇਫ਼ਕੋ ਦੀ ਖਾਦ ਅਤੇ ਐਗਰੋ ਕੈਮੀਕਲ ਖਰੀਦਣ ਤੇ ਇਕ ਲਖ ਰੁਪਏ ਦਾ ਦੁਰਘਟਨਾ ਬੀਮਾ ਬਿਲਕੁਲ ਮੁਫਤ ਹੁੰਦਾ ਹੈ।ਮੁਖ ਮਹਿਮਾਨ ਸ਼੍ਰੀ ਕੌਰ ਸਿੰਘ ਨੇ ਸਹਿਕਾਰੀ ਸਵਾਭਾ ਦੁਆਰਾ ਕਿਸਾਨਾਂ ਦੀ ਭਲਾਈ ਲਈ ਚਲਾਈਆ ਜਾ ਰਹੀਆ ਸਕੀਮਾਂ,ਸਰਕਾਰ ਦੀ ਕਰਜਾ ਮਾਫੀ ਸਕੀਮਾਂ, ਨਾੜ ਪਰਾਲੀ ਨੂੰ ਅਗ ਨਾ ਲਗਾਨ ਦੀ ਸਲਾਹ ਦਿਤੀ ,ਹੈਪੀ ਸੀਡਰ ਰੋਟਾਵੇਟਰ ਬਾਰੇ ਦਸਿਆ ਅਤੇ ਸੰਤੁਲਿਤ ਖਾਦਾਂ ਦੇ ਪ੍ਰਯੋਗ ਕਰਨ ਦੀ ਸਲਾਹ ਦਿਤੀ।ਜਿਸ ਨਾਲ ਮਿਟੀ ਦੀ ਉਪਜਾਉ ਸ਼ਕਤੀ ਨੂੰ ਬਰਕਰਾਰ ਰਖਿਆ ਜਾ ਸਕੇ। ਸੈਮੀਨਾਰ ਵਿਚ ਇਫ਼ਕੋ ੰ3 ਦੇ ਸੰਦੀਪ ਵਿਰਕ ਨੇ ਇਫ਼ਕੋ ੰ3 ਦੇ ਉਤਪਾਦਾ ਬਾਰੇ ਜਾਣਕਾਰੀ ਦਿਤੀ।ਅੰਤ ਵਿਚ ਜਗਜੀਤ ਸਿੰਘ ਖੇਤਰੀ ਅਫਸਰ ਬਰਨਾਲਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।