ਦਰਖਤ ਵਿੱਚ ਵੱਜਣ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ

ਹਰੀਨੌ, 24 ਫਰਵਰੀ (ਹਰਜੀਤ ਬਰਾੜ)-ਮੋਟਰਸਾਈਕਲ ਦੇ ਅਚਾਨਕ ਬੇਕਾਬੂ ਹੋ ਕੇ ਇਕ ਦਰਖਤ ਵਿਚ ਵਜਣ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਜਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਨੇੜੇ ਪਿੰਡ ਕਸਮ ਭਟੀ- ਹਰੀਨੌ ਰੋਡ ਦੇ ਰਸਤੇ ਵਿਚ ਮੋਟਰਸਾਈਕਲ ਦੀ ਰਫਤਾਰ ਤੇਜ ਹੋਣ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਦਰਖਤ ਨਾਲ ਜਾ ਟਕਰਾਉਣ ਕਾਰਨ ਰਣਧੀਰ ਸਿੰਘ ਪੁਤਰ ਸੁਖਦੇਵ ਸਿੰਘ ਵਾਸੀ ਕੋਠੇ ਬਰੜਾ ਵਾਲੇ ਗੰਭੀਰ ਜਖਮੀ ਹੋ ਗਿਆ।ਜਿਸ ਨੂੰ ਨੋਜਵਾਨ ਵੈਲਫੇਅਰ ਸੁਸਾਇਟੀ ਦੀ ਐਬੂਲੈਂਸ ਮੀਤ ਸਿੰਘ ਮੀਤਾ, ਬਬੂ ਜਿੰਦਲ, ਸੁਮਿਤ ਜਿੰਦਲ ਅਤੇ ਗਗਨ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਖਮੀ ਵਿਅਕਤੀ ਨੂੰ ਜੈਤੋ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ।ਹਾਲਤ ਜਿਆਦਾ ਗੰਭੀਰ ਹੋਣ ਕਰਕੇ ਡਾਕਟਰ ਬਲਜੀਤ ਕੌਰ ਨੇ ਜਖਮੀ ਵਿਅਕਤੀ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜ ਦਿਤਾ ਗਿਆ।

Send this to a friend