May 10, 2026 11:00 am

ਕੈਨੇਡਾ ਦੇ ਪੀ.ਐਮ. ਜਸਟਿਨ ਟਰੂਡੋ ਨੂੰ ਰੈਡ ਕਾਰਪਿਟ ਸਨਮਾਨ ਨਾ ਦੇਣਾ ਪ੍ਰਧਾਨ ਮੰਤਰੀ ਮੋਦੀ ਦੀ ਵੱਡੀ ਭੁੱਲ : ਸਿੱਖਸ ਆਫ ਅਮਰੀਕਾ

ਵਾਸ਼ਿੰਗਟਨ ਡੀਸੀ, 23 ਫਰਵਰੀ- ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਆਪਣੀ ਕੈਬਨਿਟ ਨਾਲ ਅੱਜ ਕੱਲ੍ਹ ਭਾਰਤ ਦੌਰੇ ’ਤੇ ਹਨ, ਜਿੱਥੇ ਇਸ ਦੌਰੇ ਨੂੰ ਪੂਰਾ ਸੰਸਾਰ ਵਿਸ਼ੇਸ਼ ਲਹਿਜੇ ਨਾਲ ਵੇਖ ਰਿਹਾ ਹੈ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਬਹੁਤ ਹੀ ਦੂਰਅੰਦੇਸ਼ ਅਤੇ ਸੁਲਝੇ ਇਨਸਾਨ ਹਨ, ਜਿਨ੍ਹਾਂ ਨੂੰ ਹਰ ਕੋਈ ਸਲਾਹੁੰਦਾ ਹੈ। ਆਸ ਸੀ ਕਿ ਭਾਰਤ ਸਰਕਾਰ ਇਸ ਨੌਜਵਾਨ ਪ੍ਰਧਾਨ ਮੰਤਰੀ ਮਿਸਟਰ ਟਰੂਡੋ ਨੂੰ ਨਿੱਘੀ ਜੀ-ਆਇਆਂ ਕਹੇਗੀ ਤਾਂ ਜੋ ਭਾਰਤ ਕੈਨੇਡਾ ਨਾਲ ਵਿਸ਼ੇਸ਼ ਸੰਧੀਆਂ ਕਰਕੇ ਲਾਹਾ ਲੈ ਸਕੇ। ਪਰ ਪ੍ਰਧਾਨ ਮੰਤਰੀ ਦੂਸਰੇ ਮੁਲਕਾਂ ਦੇ ਲੀਡਰਾਂ ਨਾਲ ਮਸ਼ਰੂਫ ਰਹਿ ਕੇ ਇਸ ਵੱਲੋਂ ਕੋਈ ਖਾਸ ਤਵੱਜੋ ਨਹੀਂ ਦਿੱਤੀ ਹੈ, ਜਿਸ ਕਰਕੇ ਹਰ ਕੋਈ ਪ੍ਰਧਾਨ ਮੰਤਰੀ ਮੋਦੀ ਦੀ ਨਿੰਦਿਆ ਕਰ ਰਿਹਾ ਹਾਂ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਰਵੱਈਆ ਘੱਟ ਗਿਣਤੀਆਂ ਪ੍ਰਤੀ ਠੀਕ ਨਹੀਂ ਹੈ। ਇਸ ਕਾਰਨ ਹੀ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਨੂੰ ਚੰਗਾ ਨਹੀਂ ਲੱਗਿਆ ਜਿਸ ਕਰਕੇ ਉਨ੍ਹਾਂ ਨਿੱਘੀ ਜੀ ਆਇਆਂ ਤੋਂ ਗੁਰੇਜ਼ ਕੀਤਾ ਹੈ। ਜਦਕਿ ਟਰੂਡੋ ਦਾ ਕਹਿਣਾ ਹੈ ਕਿ ਉਹ ਹਰੇਕ ਕਮਿਊਨਿਟੀ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਦੇ ਵੀ ਖਾਲਿਸਤਾਨ ਦੀ ਹਾਮੀ ਨਹੀਂ ਭਰੀ, ਪਰ ਜਿੱਥੇ ਵੀ ਸਿੱਖ ਬੁਲਾਉਂਦੇ ਹਨ ਉਥੇ ਉਹ ਜਾਂਦੇ ਹਨ। ਭਾਰਤ ਵੱਲੋਂ ਦਿਖਾਈ ਬੇਰੁਖੀ ਦਾ ਵਿਰੋਧ ਹਰ ਪਾਸਿਓਂ ਹੋ ਰਿਹਾ ਹੈ ਕਿ ਮੋਦੀ ਖੁਦ ਬਾਹਰ ਰੈਡ ਕਾਰਪਿਟ ਸਨਮਾਨ ਭਾਲਦੇ ਹਨ ਪਰ ਆਪਣੇ ਮੁਲਕ ਵਿੱਚ ਦੂਸਰਿਆਂ ਨੂੰ ਅੱਖੋਂ-ਪਰੋਖੇ ਕਰਦੇ ਹਨ। ਅਜਿਹਾ ਭਵਿੱਖ ਲਈ ਮਾੜਾ ਸੁਨੇਹਾ ਹੈ। ਸਿੱਖਸ ਆਫ ਅਮਰੀਕਾ ਦੇ ਸਾਰੇ ਡਾਇਰੈਕਟਰਾਂ ਵੱਲੋਂ ਭਾਰਤ ਦੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਘੱਟ ਗਿਣਤੀਆਂ ਦੀ ਖੈਰ ਖਵਾਹ ਨਹੀਂ ਹੈ। ਇਸ ਅਵਸਰ ਨੂੰ ਗੰਭੀਰ ਲੈਂਦੇ ਹੋਏ ਸਿੱਖਸ ਆਫ ਅਮਰੀਕਾ ਵੱਲੋਂ ਇਸ ਮਤੇ ਰਾਹੀਂ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਉਹ ਮਹਿਮਾਨ ਨਿਵਾਜ਼ੀ ਸਿੱਖਣ ਅਤੇ ਪ੍ਰਧਾਨ ਮੰਤਰੀ ਦੇ ਪਦ ਦ ਅਹਿਮੀਅਤ ਨੂੰ ਸਮਝਣ।

Send this to a friend