May 10, 2026 11:01 am

ਥਾਣਾ ਸਾਂਝ ਕੇਂਦਰ ਬੋਹਾ ਵੱਲੋਂ ਪੂਰੇ ਸਾਲ ਵਿੱਚ ਕੀਤੇ ਕੰਮਾਂ ਦਾ ਸਰਵੇਖਣ

ਬੋਹਾ, 27 ਫਰਵਰੀ (ਸੰਤੋਖ ਸਾਗਰ)-ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ੍ਰੀ ਪਰਮਵੀਰ ਸਿੰਘ ਪਰਮਾਰ ਅਤੇ ਜ਼ਿਲ੍ਹਾ ਕਮਿਊਨਿਟੀ ਪੁਲਿਸਿੰਗ ਅਫ਼ਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਥਾਣਾ ਸਾਂਝ ਕੇਂਦਰ ਬੋਹਾ ਦੇ ਇੰਚਾਰਜ ਸਹਾਇਕ ਥਾਣੇਦਾਰ ਰਾਮ ਸਿੰਘ ਦੀ ਅਗਵਾਈ ਹੇਠ ਸਾਂਝ ਕੇਂਦਰ ਵਿੱਚ ਕਮੇਟੀ ਮੈਂਬਰਾ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ । ਮੀਟਿੰਗ ਦੋਰਾਨ ਥਾਣਾ ਸਾਂਝ ਕੇਂਦਰ ਬੋਹਾ ਵੱਲੋਂ ਚਲਾਏ ਜਾ ਰਹੇ ਕੰਮਾਂ ਬਾਰੇ ਵਿਸਥਾਰ ਪੂਰਵਕ ਚਾਨਣਾਂ ਪਾਉਂਦਿਆਂ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਬੋਹਾ ਅਤੇ ਇਸ ਨਾਲ ਲੱਗਦੇ 42 ਪਿੰਡਾਂ ਦੇ ਵਾਸੀ ਇਸ ਸਾਂਝ ਕੇਂਦਰ ਤੋਂ ਲਾਭ ਪ੍ਰਾਪਤ ਕਰ ਰਹੇ ਹਨ।ਉਹਨਾਂ ਕਿਹਾ ਕਿ ਮੋਬਾਇਲ ਦੀ ਵਰਤੋ ਕਰਨ ਵਾਲੇ ਆਪਾਂ ਸਾਰਿਆਂ ਨੂੰ ਮੋਬਾਇਲ ਫੋਨਾ ਤੇ ਅਨਪਛਾਤੀਆ ਕਾਲਾ ਆਉਦੀਆ ਹਨ ਕਿ ਤੁਹਾਡੀ ਲਾਟਰੀ ਲੱਗ ਗਈ ਹੈ ਅਤੇ ਤੁਹਾਡੇ ਫੋਨ ਤੇ ਓ.ਟੀ.ਪੀ ਕੋਡ ਦਾ ਮੈਸਿਜ ਅਇਆ ਹੈ ਉਸਨੂੰ ਸਾਡੇ ਨੰਬਰ ਤੇ ਵਾਪਿਸ ਮੈਸਜ ਕਰੋ ਤਾਂ ਕਿ ਤੁਹਾਡੇ ਖਾਤੇ ਵਿੱਚ ਤੁਹਾਡੀ ਰਕਮ ਜਮਾ ਕਰਵਾਈ ਜਾ ਸਕੇ ਪਰ ਅਜਿਹਾ ਕੁਝ ਵੀ ਨਹੀ ਹੁੰਦਾ ਅਤੇ ਚਲਾਕ ਬਿਰਤੀ ਦੇ ਲੋਕ ਧੋਖਾਧੜੀ ਨਾਲ ਤੁਹਾਡੇ ਪੈਸੇ ਤੁਹਾਡੇ ਖਾਤੇ ਵਿੱਚ ਕੱਢ ਲੈਂਦੇ ਹਨ।ਇਸ ਮੌਕੇ ਉਹਨਾਂ ਸਾਂਝ ਕੇਦਰ ਦੇ ਆਮਦਨ ਤੇ ਖਰਚ ਬਾਰੇ ਵੀ ਦੱਸਿਆ ਗਿਆ ਅਤੇ ਆਏ ਹੋਏ ਸਾਂਝ ਕਮੇਟੀ ਮੈਂਬਰਾਂ ਤੋਂ ਇਸ ਕਮੇਟੀ ਨੂੰ ਚਲਾਉਣ ਸਬੰਧੀ ਹੋਰ ਨਵੇਂ ਸੁਝਾਅ ਵੀ ਮੰਗੇ।ਇਸ ਮੀਟਿੰਗ ਵਿੱਚ ਸਿਪਾਹੀ ਅਰਸ਼ਦੀਪ ਸ਼ਰਮਾਂ ਨੇ ਪੁਲਿਸ ਵੱਲੋਂ ਲਾਂਚ ਕੀਤੀਆ ਐਪਸ ‘ਨਾਉ ਯੂਅਰ ਪੁਲਿਸ’, ‘ਪੀ.ਪੀ. ਸਾਂਝ’, ‘ਸ਼ਕਤੀ ਐਪ’ ਬਾਰੇ ਅਹਿਮ ਜਾਣਕਾਰੀ ਕਮੇਟੀ ਮੈਂਬਰਾਂ ਨਾਲ ਸਾਂਝੀ ਕੀਤੀ। ਸ਼ਰਮਾਂ ਨੇ ਦੱਸਿਆ ਕਿ ਇਹਨਾਂ ਐਪਲੀਕੇਸ਼ਨਾਂ ਨੂੰ ਆਪਾਂ ਅਸਾਨੀ ਨਾਲ ਐਂਡਰਾਉਡ ਮੋਬਾਇਲ ਫੋਨਾਂ ਉਪਰ ਅਸਾਨੀ ਨਾਲ ਡਾਉਨਲੋਡ ਕਰਕੇ ਲਾਭ ਪ੍ਰਾਪਤ ਕਰ ਸਕਦੇ ਹਾਂ। ਮੀਟਿੰਗ ਦੋਰਾਨ ਸਾਂਝ ਕਮੇਟੀ ਮੈਂਬਰ ਸੰਤੋਖ ਸਿੰਘ ਨੇ ਸਾਂਝ ਅਦਾਰੇ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਸਾਂਝ ਕਮੇਟੀ ਮੈਂਬਰਾਂ ਦੇ ਪਹਿਚਾਣ ਪੱਤਰ ਬਣਾਏ ਜਾਣ। ਉਹਨਾਂ ਕਿਹਾ ਕਿ ਮਾਰਚ 2014 ਤੋਂ ਪੰਜਾਬ ਵਿੱਚ ਸਾਂਝ ਕੇਂਦਰ ਹੋਂਦ ਵਿੱਚ ਆਏ ਅਤੇ ਉਸ ਸਮੈਂ ਤੋਂ ਲੈਕੇ ਹੁਣ ਤੱਕ ਸਾਂਝ ਕਮੇਟੀ ਮੈਂਬਰ ਬਿਨਾਂ ਸਾਂਝ ਪਚਿਾਣ ਪੱਤਰ ਤੋਂ ਸਮਾਜ ਵਿੱਚ ਸੇਵਾ ਨਿਭਾਅ ਰਿਹੇ ਹਨ ਅਤੇ ਪਹਿਚਾਣ ਪੱਤਰਾਂ ਤੋਂ ਬਿਨਾਂ ਸਾਂਝ ਮੈਂਬਰਾਂ ਨੂੰ ਸਮੇਂ ਸਮੇਂ ਤੇ ਕਈ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਂਝ ਮੁਖੀ ਰਾਮ ਸਿੰਘ ਨੇ ਆਏ ਹੋਏ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਤੁਹਾਡੇ ਪਹਿਚਾਣ ਪੱਤਰਾ ਬਾਰੇ ਜਿਲੇ ਦੀ ਮੀਟਿੰਗ ਵਿੱਚ ਮੰਗ ਰੱਖੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਮਹਿੰਦਰ ਸਿੰਘ, ਮਾਤਾ ਸੁਰਜੀਤ ਕੋਰ ਬੋਹਾ, ਦੇਸਪਾਲ ਗਾਦੜਪੱਤੀ, ਕਾਹਨ ਸਿੰਘ ਗਾਦੜਪੱਤੀ, ਬਾਦਲ ਮੰਡੇਰਨਾਂ, ਡਾ. ਭੂਸ਼ਨ, ਰਿੰਕੂ ਕਮਾਰ, ਸੁਰਿੰਦਰ ਸਿੰਘ, ਬਾਬੂ ਸਿੰਘ, ਮੇਲਾ ਮੱਲ ਸਿੰਘ ਵਾਲਾ, ਸਾਂਝ ਕੇਂਦਰ ਬੋਹਾ ਦਾ ਸਟਾਫ ਹੋਲ. ਕਸਮੀਰ ਸਿੰਘ ਅਤੇ ਲੇਡੀ ਸਿਪਾਹੀ ਰਾਜਵਿੰਦਰ ਕੌਰ ਹਾਜ਼ਰ ਸਨ।

Send this to a friend