ਅਮਲੋਹ, 22 ਫਰਵਰੀ (ਰਣਜੀਤ ਸਿੰਘ ਘੁੰਮਣ)-ਕਿਸਾਨ ਸਹਿਕਾਰੀ ਸਭਾ ਵੱਲੋ ਦਿੱਤੀਆ ਜਾ ਰਹੀਆਂ ਸਹੂਲਿਤਾ ਦਾ ਵੱਧ ਤੋ ਵੱਧ ਲਾਭ ਲੈਕੇ ਆਪਣਾ ਤੇ ਆਪਣੇ ਪਰਿਵਾਰ ਜੀਵਨ ਪੱਧਰ ਉੱਚਾ ਚੁੱਕਣ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾਂ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ ਫਤਿਹਗੜ੍ਹ ਸਾਹਿਬ ਅਨਿਲ ਕੁਮਾਰ ਨੇ ਅੱਜ ਦੀ ਸਲਾਣੀ ਬਹੁਮੰਤਵੀ ਸਹਿਕਾਰੀ ਸਭਾ ਵਿਖੇ ਕਿਸਾਨਾ ਨਾਲ ਮੀਟਿੰਗ ਕਰਨ ਸਮੇ ਕੀਤਾ ਉਨ੍ਹਾਂ ਨੇ ਕਿਹਾ ਕਿ ਕਿਸਾਨਾ ਨੂੰ ਜਿਥੇ ਸਭਾਵਾਂ ਵੱਲੋ ਖੇਤੀਬਾੜੀ ਦੇ ਲਈ ਸੰਦ ਥੋੜੇ ਕਰਾਏ ਤੇ ਮਹੁੱਇਆ ਕਰਵਾਏ ਜਾਦੇ ਹਨ ਉਥੇ ਘੱਟ ਰੇਟ ’ਤੇ ਕਰਜ਼ਾ ਵੀ ਦਿੱਤਾ ਜਾਂਦਾ ਹੈ ਜੋ ਸਮੇ-ਸਿਰ ਕਰਜਾ ਵਾਪਸ ਕਰਕੇ ਦੁਬਾਰਾ ਲਿਆ ਜਾ ਸਕਦਾ ਹੈ ਜੇ ਸਮੇ ਸਿਰ ਵਾਪਸ ਨਹੀ ਕਰਦੇ ਜਿਥੇ ਉਨ੍ਹਾਂ ਦੀ ਕਰਜੇ ਦੀ ਪੰਡ ਭਾਰੀ ਹੁੰਦੀ ਹੈ ਉਥੇ ਵੱਧ ਵਿਆਜ ਵੀ ਦੇਣਾ ਪੈਦਾ ਹੈ । ਇਸ ਲਈ ਸਮੇ ਸਿਰ ਕਰਜਾ ਵਾਪਸ ਕਰਕੇ ਦੁਬਾਰਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੋਕੇ ਸਕੱਤਰ ਸਮਸੇਰ ਸਿੰਘ ਨੇ ਸੋਸਾਇਟੀ ਵੱਲੋ ਕਿਸਾਨਾ ਨੂੰ ਦਿੱਤੀਆ ਜਾ ਰਹੀਆ ਸਹੂਲਤਾਂ ਪ੍ਰਤੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਭਾ ਟਰੈਕਟਰ, ਲੇਬਰ ਲੇਜ਼ਰ, ਰੁਟਾਂਵੇਟਰ, ਹੱਲ ,ਤਵੀਆ ਤੋ ਇਲਾਵਾ ਕੀਟਨਾਸਕ ਦਵਾਈਆ ਮਹੁੱਇਆ ਕਰਵਾਈਆਂ ਜਾਦੀਆ ਹਨ। ਇਸ ਮੋਕੇ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਡਗੁੱਜਰਾ , ਸਾਬਕਾ ਸਰਪੰਚ ਰਘਭਿੰਦਰ ਸਿੰਘ ਤੇ ਸਭਾ ਦੇ ਮੈਬਰਾ ਵੱਲੋ ਉੱਪ ਰਜਿਸਟਰਾਰ ਅਨਿਲ ਕੁਮਾਰ,ਜਿਲ੍ਹਾਂ ਮਨੈਜਰ ਰਾਕੇਸ ਗੋਇਲਾ ਦਾ ਵਿਸੇਸ ਤੋਰ ਤੇ ਸਨਮਾਨ ਕੀਤਾ ਗਿਆ । ਮੀਟਿੰਗ ਦੋਰਾਨ ਏ.ਆਰ ਬਲਵੀਰ ਸਿੰਘ , ਇੰਸ: ਕਰਨਪ੍ਰਤਾਪ ਸਿੰਘ , ਬ੍ਰਾਚ ਮਨੈਜਰ ਰਣਧੀਰ ਗਰਗ, ਮਨੈਜਰ ਹਰਸਿੰਮਰਤ ਸਿੰਘ ,ਅੱਛਰ ਸਿੰਘ ,ਭਾਗ ਸਿੰਘ , ਭੁਪਿੰਦਰ ਸਿੰਘ ਤੋ ਇਲਾਵਾਂ ਸੁਸਾਇਟੀ ਦੇ ਮੈਬਰ ਤੇ ਕਿਸਾਨ ਹਾਜਰ ਸਨ ।