ਰਾਮਪੁਰਾ ਫੂਲ, 22 ਫਰਵਰੀ (ਮਨਦੀਪ ਢੀਂਗਰਾ, ਲੱਖਾ ਹਰੀ)-.ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀ ਵਲੰਟੀਅਰ ਮਨਦੀਪ ਕੌਰ ਨੂੰ ਅੰਤਰਰਾਸ਼ਟਰੀ ਯੁਵਕ ਸਭਿਆਚਾਰਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਭਾਰਤ ਦੇ ਖੇਡ ਮੰਤਰਾਲਾ ਅਤੇ ਯੁਵਾ ਮਾਮਲੇ ਦੁਆਰਾ ਚੋਣ ਕੀਤੀ ਗਈ। ਕੌਮੀ ਸੇਵਾ ਯੋਜਨਾਂ ਦੇ ਸਰਵੋਤਮ ਅਵਾਰਡ ਇਿਦਰਾ ਗਾਂਧੀ ਨੈਸ਼ਨਲ ਅਵਾਰਡ , ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਦੋ ਯੂਨੀਵਰਸਿਟੀ ਕਲਰ ਅਵਾਰਡ ਅਤੇ ਬੈਸਟ ਵਲੰਟੀਅਰ ਅਵਾਰਡ ਪ੍ਰਾਪਤ ਕਰਨ ਵਾਲੀ ਵਲੰਟੀਅਰ ਮਨਦੀਪ ਕੌਰ ਨੇ ਇਸ ਸਮਾਗਮ ਦੌਰਾਨ ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਪੁਰਤਗਾਲ ਦਾ ਦੌਰਾ ਕੀਤਾ ਜਿੱਥੇ ਉਸਨੇ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਲੋਕ ਨਾਚ ਗਿੱਧੇ ਦਾ ਬਾਖੂਬੀ ਪ੍ਰਦਰਸ਼ਨ ਕਰਦਿਆਂ ਵਿਦੇਸ਼ਾਂ ਵਿੱਚ ਆਪਣੀ ਕਲਾਂ ਦਿਖਾ ੀ। ਜਾਣਕਾਰੀ ਦਿੰਦੇ ਹੋ ੇ ਕਾਲਜ ਦੇ ਚੇਅਰਮੈਨ ਐਸਐਸ ਚੱਠਾ ਨੇ ਦੱਸਿਆ ਕਿ ਿਸ ਸਮਾਗਮ ਦੌਰਾਨ ਵਿਦੇਸ਼ੀ ਮੀਡੀਆਂ ਵਲੋ ਵੀ ਪੰਜਾਬੀ ਸਭਿਆਚਾਰ ਦਾ ਪ੍ਰੋਗਰਾਮ ਕਵਰੇਜ ਕਰਕੇ ਪ੍ਰਸਾਰਿਤ ਕੀਤਾ ਗਿਆ ਜੋ ਕਿ ਸੂਬੇ ਲਈ ਮਾਣ ਵਾਲੀ ਗੱਲ ਹੋ ਨਿਬੜੀ। ਕਾਲਜ ਦੇ ਚੀਫ ਪੈਟਰਨ ਪੁਸ਼ਪਿੰਦਰ ਸਿੰਘ ਸਾਰੋਂ , ਐਮ.ਡੀ ਪਰਮਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੰਸਥਾ ਲਈ ਵੱਡੇ ਮਾਣ ਦੀ ਗੱਲ ਹੈ ਕਿ ਸੰਸਥਾ ਦੀਆਂ ਵਲੰਟੀਅਰਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਕੇ ਸੂਬੇ ਦੇ ਅਮੀਰ ਸਭਿਆਚਾਰ ਦੀ ਛਾਪ ਵਿਦੇਸ਼ਾ ਅੰਦਰ ਵੀ ਛੱਡ ਰਹੇ ਹਨ। ਉਨ੍ਹਾਂ ਸਮੂਹ ਕਾਲਜ ਪ੍ਰੋਗਰਾਮ ਅਫਸਰਾਂ ਸਮੇਤ ਮਨਦੀਪ ਕੌਰ ਅਤੇ ਮਾਪਿਆਂ ਨੂੰ ਇਸ ਪ੍ਰਾਪਤੀ ਤੇ ਮੁਬਾਰਕਬਾਦ ਵੀ ਦਿੱਤੀ।