ਸ਼੍ਰੀ ਚਮਕੌਰ ਸਾਹਿਬ, 22 ਫਰਵਰੀ (ਅਮਰਜੀਤ ਸਿੰਘ ਕਲਸੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਯੋਗ ਰਹਿਨੁਮਾਈ ਅਧੀਨ ਸੰਸਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ (ਲੁਧਿ.) ਵਿਖੇ ਕਾਲਜ ਪ੍ਰਿੰਸੀਪਲ ਡਾ.ਰਜਿੰਦਰ ਕੌਰ ਦੀ ਅਗਵਾਈ ਅਧੀਨ ਅਤੇ ਅਸਿ.ਪ੍ਰੋ.ਰਵਿਤਾ ਸੈਣੀ ਦੀ ਨਿਗਰਾਨੀ ਵਿੱਚ ਸਾਲਾਨਾਂ ਖੇਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਸ.ਸੰਤਾ ਸਿੰਘ ਉਮੈਦਪੁਰ (ਮੈਂਬਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ)ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ.ਜਗਜੀਵਨ ਸਿੰਘ ਖੀਰਨੀਆ (ਸਾਬਕਾ ਐਮ.ਐਲ.ਏ ਸਮਰਾਲਾ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਂਸ ਦੌਰਾਨ ਸ.ਹਰਜਤਿੰਦਰ ਸਿੰਘ ਬਾਜਵਾ ਸੀਨੀਅਰ ਅਕਾਲੀ ਆਗੂ, ਸ.ਬਰਜਿੰਦਰ ਸਿੰਘ ਬਬਲੂ, ਪੰਡਿਤਗਿਆਨ ਪ੍ਰਕਾਸ਼, ਜਥੇਦਾਰ ਚੰਨਣ ਸਿੰਘ, ਜਥੇਦਾਰ ਰਤਨ ਸਿੰਘ, ਸ.ਅਮਰੀਕ ਸਿੰਘ ਹੇੜੀਆਂ, ਸ.ਤੀਰਥ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ ਮਾਵੀ, ਸ.ਅਮਰਜੀਤ ਸਿੰਘ ਕਲਸੀ, ਜਥੇਦਾਰ ਹਰਜੀਤ ਸਿੰਘ ਸ਼ੇਰੀਆਂ, ਸ.ਜਸਵੀਰ ਸਿੰਘ ਸ਼ੇਰੀਆਂ, ਸ.ਜਸਵੀਰ ਸਿੰਘ ਗਿੱਲ ਕੈਨੇਡਾ, ਸ.ਪਰਮਜੀਤ ਸਿੰਘ ਪੰਚ, ਸੂਬੇਦਾਰ ਲਖਵੀਰ ਸਿੰਘ, ਗਿਆਨੀ ਮਹਿੰਦਰ ਸਿੰਘ ਭੰਗਲਾ, ਸ.ਜਗਰੂਪ ਸਿੰਘ, ਸ.ਹਰਦੀਪ ਸਿੰਘ ਬਹਿਲੋਲਪੁਰ, ਸ.ਗੁਰਵਿੰਦਰ ਸਿੰਘ, ਸ. ਅਮਰਜੀਤ ਸਿੰਘ, ਸ.ਮਲਕੀਤ ਸਿੰਘ, ਸ.ਜਸਪਾਲ ਸਿੰਘ ਪਾਲੀ, ਸ.ਗੁਰਚਰਨ ਸਿੰਘ ਟੋਡਰਪੁਰ, ਬੀ.ਰਾਜਿੰਦਰ ਕੌਰ, ਬੀ.ਦਰਸ਼ਨ ਕੌਰ, ਬੀ.ਬਲਜੀਤ ਕੌਰ, ਸ਼੍ਰੀ ਸ਼ਿਵ ਕੁਮਾਰ ਸ਼ਿਵਲੀ, ਬੀ.ਕਰਮਜੀਤ ਕੌਰ, ਸ.ਰਣਧੀਰ ਸਿੰਘ, ਸ.ਜਸਦੇਵ ਸਿੰਘ ਕੈਨੇਡਾ, ਪ੍ਰਸਿੱਧ ਖਿਡਾਰੀ ਦੀਪੂ ਕਕਰਾਲਾ, ਸ.ਜੋਗਿੰਦਰ ਸਿੰਘ ਸੇਹ, ਬੀ.ਬਲਵੀਰ ਕੌਰ, ਮੈਡਮ ਅੰਮ੍ਰਿਤਪੁਰੀ, ਬੀ.ਪਰਮਜੀਤ ਕੌਰ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ।
ਸਮਾਰੋਹ ਦਾ ਆਗਾਜ਼ ਸ਼ਬਦ ਗਾਇਨ ਰਾਹੀਂ ਕਰਨ ਉਪਰੰਤ ਮੁੱਖ ਮਹਿਮਾਨ ਵਲੋਂ ਝੰਡਾ ਲਹਿਰਾਉਣ ਤੇ ਮਾਰਜ-ਪਾਸਟ ਤੋਂ ਸਲਾਮੀ ਲੈਣ ਦੀ ਰਸਮ ਅਦਾ ਕੀਤੀ ਗਈ।