ਜੀਓ ਕੰਪਨੀ ਦੇ ਟਾਵਰ ਲਾਉਣ ਆਏ ਅਧਿਕਾਰੀਆਂ ਦਾ ਕਿਸਾਨਾਂ ਕੀਤਾ ਵਿਰੋਧ

ਮਾਨਸਾ, 22 ਫਰਵਰੀ (ਨਛੱਤਰ ਸਿੰਘ)- ਜ਼ਿਲ੍ਹੇ ਦੇ ਪਿੰਡ ਬੁਰਜਰਾਠੀ ਵਿਚ ਪ੍ਰਾਈਵੇਟ ਕੰਪਨੀ ਜੀਓ ਪਿੰਡ ਵਿਚ ਟਾਬਰ ਲਾਉਣ ਆਏ ਅਧਿਕਾਰੀਆ ਦਾ ਭਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੀ ਅਗਵਾਈ ਵਿਚ ਪਿੰਡ ਵਸੀਆ ਦੇ ਵਿਰੋਧ ਕਰਨ ਤੇ ਅਧਿਕਾਰੀਆ ਨੂੰ ਵਾਪਸ ਜਾਣਾ ਪਿਆ ਕਿਸਾਨ ਆਗੂ ਹਰਦੇਵ ਸਿੰਘ ਬੁਰਜਰਾਠੀ ਅਮਰੀਕ ਸਿੰਘ ਬੁਰਜਰਾਠੀ ਗੁਰਮੀਤ ਸਿੰਘ ਬੁਰਜਰਾਠੀ ਨੇ ਕਿਹਾ ਕਿ ਪਹਿਲਾ ਵੀ ਪਿੰਡ ਦੇ ਨਾਲ ਘਰਾਂ ਵਿਚ ਟਾਬਰ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਜਥੇਬੰਦੀ ਡਕੌਦਾਂ ਦੀ ਅਗਵਾਈ ਵਿਚ ਵਿਰੋਧ ਕਰ ਕੇ ਖੜ੍ਹੇ ਕੀਤੇ ਟਾਬਰ ਬੰਦ ਕੀਤਾ ਗਿਆ ਹੈ ਹੁਣ ਫੇਰ ਘਰਾਂ ਵਿਚ ਪ੍ਰਾਈਵੇਟ ਕੰਪਨੀ ਜੀਓ ਵਲੋਂ ਟਾਬਰ ਲਾਉਣ ਲਈ ਟੋਏ ਪੁਟ ਰਹੇ ਕਰਮਚਾਰੀਆਂ ਨੂੰ ਵਾਪਸ ਭੇਜਿਆ ਗਿਆ ਕਿਉਂਕਿ ਇਸ ਵਿਚੋ ਨਿਕਲ ਵਾਲੀਆਂ ਕਿਰਨਾਂ ਮਨੁਖੀ ਜੀਵਨ ਜੀਵ ਜੰਤੂਆਂ ਲਈ ਘਾਤਕ ਹਨ ਇਸ ਕਰਕੇ ਸਰਕਾਰ ਵਲੋਂ ਟਾਬਰ ਨੂੰ ਪਿੰਡ ਤੋਂ ਦੂਰ ਲਾਉਣ ਦੀ ਆਗਿਆ ਦਿਤੀ ਹੋਈ ਹੈ ਪਿੰਡ ਵਸੀਆ ਨੇ ਕਿਹਾ ਕਿ ਪਿੰਡ ਲਵੇ ਕੋਈ ਵੀ ਟਾਬਰ ਨਹੀਂ ਲਾਉਣ ਦੇਵਾਂਗੇ ਹੋਰਨਾਂ ਤੋਂ ਇਲਾਵਾ ਨਰੈਣ ਦੇਵ ਮਹਿੰਦਰ ਸਿੰਘ ਬੁਰਜਰਾਠੀ ਅਤੇ ਪਿੰਡ ਵਾਸੀ ਹਾਜ਼ਰ ਸਨ।

Send this to a friend