ਪਿੰਡ ਬਘੇਲਾ ਵਿਖੇ ਨੌਜਵਾਨ ਪੁਲਿਸ ਮੁਲਾਜ਼ਮ ਦੀ ਮੌਤ

ਮਹਿਤਪੁਰ, 22 ਫਰਵਰੀ (ਅਸ਼ੋਕ ਚੌਹਾਨ)- ਪਿੰਡ ਬਘੇਲਾ ਦੇ ਨਜਦੀਕ ਦਾਣਾ ਮੰਡੀ ਵਿਖੇ ਥਾਣਾ ਵਿਖੇ ਤਾਈਨਾਤ ਪੁਲਿਸ ਮੁਲਾਜਮ ਉਮਰ 21 ਸਾਲ ਦੀ ਅਚਾਨਕ ਮੌਤ ਹੋ ਗਈ । ਡਿਊਟੀ ਅਫਸਰ ਏ ਐਸ ਆਈ ਤੀਰਥ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਪਿੰਡ ਦੀ ਸਰਪੰਚ ਸ੍ਰੀਮਤੀ ਜਸਵਿੰਦਰ ਕੌਰ ਨੇ ਥਾਣੇ ਫੋਨ ਕਰਕੇ ਇਤਲਾਹ ਦਿੱਤੀ ਕਿ ਪਿੰਡ ਬਘੇਲੇ ਦੀ ਨਜਦੀਕ ਪੈਦਂੀ ਦਾਣਾ ਮੰਡੀ ਕੋਲ ਇੱਕ ਸਿਪਾਹੀ ਦੀ ਲਾਸ਼ ਪਈ ਹੋਈ ਹੈ ਜਿਸ ਦੇ ਵਰਦੀ ਪਾਈ ਹੋਈ ਹੈ। ਜਦੋਂ ਥਾਣਾ ਮਹਿਤਪੁਰ ਦੀ ਪੁਲਿਸ ਮੌਕੇ ਤੇ ਪਹੁੰਚੀ ਤਾ ਪੰਜਾਬ ਪੁਲਿਸ ਦਾ ਨੌਜਵਾਨ ਮੁਲਾਜਮ ਦੀ ਲਾਸ਼ ਸੜਕ ਨਾਲ ਕੱਚੀ ਜਗ੍ਹਾ ਤੇ ਪਈ ਸੀ । ਤਲਾਸ਼ੀ ਲੈਣ ਤੇ ਪਤਾ ਚੱਲਿਆ ਕਿ ਨੌਜਵਾਨ ਪੁਲਿਸ ਮੁਲਾਜਮ ਦਾ ਨਾਮ ਬਲਕਾਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪੱਦੀ ਖਾਲਸਾ,ਥਾਣਾ ਗੁਰਾਇਆ,ਤਹਿਸੀਲ ਫਿਲੋਰ, ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਥਾਣਾ ਫਿਲੋਰ ਵਿਖੇ ਨੌਕਰੀ ਕਰਦਾ ਸੀ ਅਤੇ ਸਵੇਰੇ 6 ਵਜੇ ਪਿੰਡ ਵਿੱਚ ਕਿਸੇ ਨੂੰ ਸੰਮਨ ਤਾਮੀਲ ਕਰਵਾਉਣ ਆਇਆ ਸੀ ਜਿਸ ਦੀ ਅਚਾਨਕ ਮੌਤ ਹੋ ਗਈ।

Send this to a friend