ਹਰੀ ਨੌ, 22 ਫਰਵਰੀ (ਹਰਜੀਤ ਬਰਾੜ)- ਵੱਖ-ਵੱਖ ਸੜਕ ਹਾਦਸੇ ਵਿਚ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ।ਬੀਤੀ ਸ਼ਾਮ ਕੁਲਵਿੰਦਰ ਸਿੰਘ ਪੁਤਰ ਛੋਟਾ ਸਿੰਘ ਮੋਟਰਸਾਈਕਲ ਤੇ ਆਪਣੇ ਪਿੰਡ ਸਿਵਿਆਂ ਜਾ ਰਿਹਾ ਸੀ। ਜਦ ਪਿੰਡ ਲਾਲੇਆਣਾ ਦੇ ਨਜਦੀਕ ਪਹੁੰਚਿਆ ਸਾਹਮਣੇ ਤੋਂ ਆ ਰਹੀ ਕਾਰ ਨਾਲ ਮੋਟਰਸਾਈਕਲ ਟਕਰਾ ਗਿਆ ਅਤੇ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਨੋਜਵਾਨ ਵੈਲਫੇਅਰ ਸੁਸਾਇਟੀ ਦੀ ਐਬੂਲੈਂਸ ਮੌਕੇ ਤੇ ਪਹੁੰਚੀ ਅਤੇ ਜਖਮੀ ਨੂੰ ਤੁਰੰਤ ਸਿਵਲ ਹਸਪਤਾਲ ਕੋਟਕਪੂਰਾ ਦਾਖਲ ਕਰਵਾਇਆ ਗਿਆ। ਸੰਤਾ ਸਿੰਘ ਪੁਤਰ ਬੇਹਾਲ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਕੋਟਲੀ ਜਾ ਰਿਹਾ ਸੀ।ਪਿੰਡ ਗੁਰੂ ਕੀ ਢਾਬ ਦੇ ਨਜਦੀਕ ਕਿਸੇ ਨਿਜੀ ਕੰਪਨੀ ਦੀ ਬਸ ਦੀ ਫੇਟ ਲਗਣ ਕਾਰਨ ਗੰਭੀਰ ਜਖਮੀ ਹੋ ਗਿਆ।ਨੋਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਵਨੀਤ ਗੋਇਲ, ਸੁਮਿਤ ਜਿੰਦਲ, ਬਬੂ ਜਿੰਦਲ ਅਤੇ ਡਰਾਈਵਰ ਮੀਤ ਸਿੰਘ ਮੀਤਾ ਨੇ ਮੌਕੇ ਤੇ ਪਹੁੰਚ ਕੇ ਜਖਮੀ ਵਿਅਕਤੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਭਰਤੀ ਕਰਵਾਇਆ ਗਿਆ।