May 10, 2026 11:00 am

ਫੇਸ਼ਬੁੱਕ ਰਾਹੀ ਨੌਜਵਾਨਾਂ ਨੂੰ ਗਲਤ ਤੇ ਭੜਕਾਊ ਸੰਦੇਸ਼ ਦੇਣ ਵਾਲੇ ਪੁਲਿਸ ਅੜਿੰਕੇ ’ਚ

ਧਨੌਲਾ, 22 ਫਰਵਰੀ, (ਸਰਾਜ ਘਨੌਰ)- ਸ਼ੋਸਲ ਮੀਡੀਆ ਤੇ ਹਥਿਆਰਾਂ ਨਾਲ ਪੋਸਟਾਂ ਪਾਉਣੀਆਂ ਤੇ ਲੜਾਈ ਝਗੜੇ ਲਈ ਕਾਲਜਾਂ ’ਚ ਗਰੁੱਪ ਬਣਾਉਣ ਵਾਲੇ ਗੈਂਗ ਦਾ ਪਰਦਾ ਫਾਸ ਕਰਕੇ ਥਾਣਾ ਧਨੌਲਾ ਦੀ ਪੁਲਿਸ ਨੇ ਨੌਜਵਾਨਾਂ ਨੂੰ ਮੌਕੇ ਗ੍ਰਿਫਤਾਰ ਕਰਕੇ ਭਾਰੀ ਸਫਲਤਾ ਹਾਸਲ ਕੀਤੀ ਗਈ। ਥਾਣਾ ਧਨੌਲਾ ਦੇ ਐਸਐਚਓ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੁੱਝ ਨੌਜਵਾਨਾਂ ਨੇ ਫੇਸ਼ਬੁੱਕ ਰਾਹੀ ਨੌਜਵਾਨਾਂ ਨੂੰ ਗਲਤ ਤੇ ਭੜਕਾਊ ਸੰਦੇਸ ਦਿੰਦੇ ਹਨ ਤੇ ਸੋਸਲ ਮੀਡੀਆ ਰਾਹੀ ਆਪਣੀਆਂ ਤਸਵੀਰਾਂ ਹਥਿਆਰਾਂ ਨਾਲ ਪੋਸਟਰਾਂ ਤੇ ਲਾਕੇ ‘‘ ਬਦੇਸ਼ਾਂ 302’’ ਗਰੁੱਪ ਰਾਹੀ ਅਪਰਾਧਿਕ ਮਾਮਲਿਆਂ ਨੂੰ ਅੰਜਾਂਮ ਦੇਣ ਤੋ ਪਹਿਲਾ ਹੀ ਦਬੋਚ ਲਿਆ ਗਿਆ। ਕੁਲਦੀਪ ਸਿੰਘ ਨੇ ਦੱਸਿਆ ਕਿ ਮੁੱਖਵਰੀ ਦੇ ਅਧਾਰ ਤੇ ਪਤਾ ਲੱਗਿਆ ਕਿ ਅੱਜ ਇਹੀ ਗੁਰੱਪ ਕੋਈ ਵੀ ਘਟਨਾ ਕਰ ਸਕਦਾ ਹੈ ਤਾਂ ਜਿਲ੍ਹਾ ਬਰਨਾਲਾ ਦੇ ਐਸਐਸਪੀ ਹਰਜੀਤ ਸਿੰਘ, ਡੀਐਸਪੀ ਰਾਜੇਸ਼ ਛਿੱਬਰ ਦੇ ਨਿਰਦੇਸਾਂ ਅਨੁਸਾਰ ਵਿੱਡੀ ਮੁਹਿੰਮ ਤਹਿਤ ਥਾਣੇਦਾਰ ਜਰਨੈਲ ਸਿੰਘ, ਹੋਲਦਾਰ ਬਲੀ ਰਾਮ, ਹੈਡ ਕਾਸਟੇਬਲ ਗੁਰਪ੍ਰੀਤ ਸਿੰਘ, ਭੋਲਾ ਸਿੰਘ ਨੇ ਦੌਰਾਨੇ ਗਸਤ ਦੌਰਾਨ ਦਿੱਤੀ ਤਲਾਹ ਅਨਸਾਰ ਚਾਰ ਨੌਜਵਾਨਾਂ ਨੂੰ ਅਨਾਜ ਮੰਡੀ ਨੇੜੇ ਕੋਈ ਸਲਾਹ ਮਸਵਰਾ ਕਰਦਿਆ ਝੱਟ ਹੀ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਗੁਰਮੇਲ ਸਿੰਘ ਵਾਸੀ ਕੋਟਦੁੱਨਾ, ਪ੍ਰਿਤਪਾਲ ਸਿੰਘ ਪ੍ਰਿਤਾ ਪੁੱਤਰ ਭਾਗ ਸਿੰਘ ਕੋਟਦੁੱਨਾ, ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਦਰਸ਼ਨ ਸਿੰਘ ਵਾਸੀ ਅਸਪਾਲਕਲ੍ਹਾਂ, ਗੁਰਦੀਪ ਸਿੰਘ ਬਦੇਸਾ ਪੁੱਤਰ ਗੁਰਤੇਜ ਸਿੰਘ ਬਦੇਸਾ ਵਾਸੀ ਕੋਠੇ ਰਾਜਿੰਦਰ ਪੁਰਾ ਧਨੌਲਾ ਵਜੋ ਹੋਈ। ਇੰਸਪੈਕਟਰ ਕੁਲਦੀਪ ਸਿੰਘ ਨੇ ਪੱਤਰਕਾਰਾਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ੍ਯ ਇਹਨਾਂ ਨੇ ਰਲਕੇ ਫੇਸਬੁੱਕ ਤੇ ‘‘ਬਦੇਸ਼ਾ 302 ’’ਗਰੁੱਪ ਦੀ ਆਈਡੀ ਬਣਾਈ ਹੋਈ ਸੀ , ਇ੍ਹਨਾਂ ਨੇ ਐਸਐਸਡੀ ਕਾਲਜ ਦਾ ਪੋਸਟਰ ਵੀ ਤਿਆਰ ਕਰਕੇ ਜਿਸ ਉੱਤੇ ਹੋਰ ਵੀ ਨੌਜਵਾਨਾ ਦੀਆਂ ਫੋਟੋਆਂ ਲਗਾਈਆ ਹੋਈਆਂ ਸਨ, ਇਹ ਪੋਸਟਰ ਗੁਰਦੀਪ ਸਿੰਘ ਬਦੇਸ਼ਾ ਨੇ ਆਪਣੀ ਫੇਸਬੁੱਕ ਤੇ ਪਰੋਫਾਇਲ ਫੋਟੋ ਦੇ ਤੋਰ ਤੇ ਲਾਇਆ ਹੋਈਆਂ ਸੀ ਜਿਸ ਦੇ ਹੇਠਾ ‘‘ਕਿਸੇ ਵੀ ਗੱਲ ਲਈ ਸੰਪਰਕ ਕਰੋ, ਬਦੇਸ਼ਾ 302 ਗਰੁੱਪ’’ ਲਿਖਿਆ ਹੋਇਆ ਸੀ। ਇੰਸ. ਕੁਲਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਵੱਲੋ ਅਜਿਹਾ ਗਰੁੱਪ ਬਣਾਉਣ ਕਰਕੇ ਤੇ ਫੇਸਬੁੱਕ ਤੇ ਅਜਿਹੇ ਪੋਸਟਰ ਲਗਾਉਣ ਕਰਕੇ ਤੇ ਦਿਖਾਉਣ ਕਰਕੇ ਪਿੰਡਾ ਦੇ ਭੋਲੇ-ਭਾਲੇ ਨੌਜਵਾਨ ਇਨ੍ਹਾ ਦੀਆਂ ਗੱਲਾ ਤੋ ਪ੍ਰੇਰਿਤ ਹੋਕੇ ਇਸ ਗਰੁੱਪ ’ਚ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਨੂੰ ਰੋਕਣਾ ਬੇਹੱਦ ਜਰੂਰੀ ਹੋ ਗਿਆ ਸੀ ਨਹੀ ਤਾਂ ਇਹ ਵੱਡੀ ਗਿਣਤੀ ’ਚ ਇੱਕ ਗਰੁੱਪ ਖੜਾ ਕਰ ਲੈਦੇ। ਜਿਸ ਨਾਲ ਇਹ ਕਿਸੇ ਵੱਡੀ ਹਿੰਸਾਤਾਮਿਕ ਘਟਨਾ ਨੂੰ ਅੰਜਾਮ ਕਦੋ ਵੀ ਦੇ ਸਕਦੇ ਸਨ। ਜਿਸ ਕਰਕੇ ਇਨ੍ਹਾਂ ਨੂੰ ਇੱਥੇ ਹੀ ਰੋਕਣਾ ਬੇਹੱਦ ਜਰੂਰੀ ਹੋ ਗਿਆ ਸੀ। ਥਾਣਾ ਮੁੱਖੀ ਕੁਲਦੀਪ ਸਿੰਘ ਆਪਣੀ ਗੱਲਬਾਤ ਜਾਰੀ ਰੱਖਦਿਆ ਦੱਸਿਆ ਕਿ ਇਨ੍ਹਾਂ ਦੀਆਂ ਤੇ ਇਨ੍ਹਾਂ ਨਾਲ ਜੁੱੜੇ ਨੌਜਵਾਨਾ ਦੀਆਂ ਫੇਸਬੁੱਕ ਆਈਡੀਆਂ ਚੈਕ ਕੀਤੀਆਂ ਜਾ ਰਹੀਆਂ ਹਨ, ਜੋ ਵੀ ਹੋਰ ਕੋਈ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਤੇ ਧਾਰਾ 107/151 ਸੀ.ਆਰ.ਪੀ.ਸੀ ਦੇ ਤਹਿਤ ਕਾਰਵਾਈ ਕਰਕੇ ਮਾਣਯੋਗ ਐਸਡੀਐਮ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਥਾਣਾ ਮੁੱਖੀ ਧਨੌਲਾ ਨੇ ਨੌਜਵਾਨਾ ਮੁੰਡਿਆ ਤੇ ਕੁੜੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਫੇਸਬੁੱਕ ਤੇ ਜਾ ਸੋਸਲ ਨੈਟਵਰਕਿੰਗ ਤੇ ਕੋਈ ਵੀ ਅਜਿਹੀ ਭੜਕਾਊ, ਹਥਿਆਰਾ ਵਾਲੀਆ ਫੋਟੋਆਂ ਨਾ ਪਾਉਣ ਜਿਨ੍ਹਾਂ ਕਰਕੇ ਸਮਾਜ ’ ਚ ਮਾੜਾ ਅਸਰ ਪਵੇ। ਸਾਡਾ ਨੌਜਵਾਨ ਵਰਗ ਨੂੰ ਇਹ ਸੰਦੇਸ ਦੇਣਾ ਹੈ ਕਿ ਉਹ ਅਜਿਹੇ ਅਪਰਾਧਿਕ ਵਿਰਤੀ ਵਾਲੇ ਵਿਆਕਤੀਆਂ ਦੇ ਬਹਿਕਾਵੇ ’ਚ ਨਾ ਆਉਣ, ਆਪਣੇ ਅਸਲੀ ਮਕਸਦ ’ਚੋ ਨਾ ਭਟਕਣ, ਸਗੋਂ ਕਿਸੇ ਰੁਜਗਾਰ ਤੇ ਲੱਗ ਕੇ ਆਪਣੇ ਮਾਤਾ ਪਿਤਾ ਨੂੰ ਚਿੰਤਾ ਮੁਕਤ ਕਰਨ। ਇਸ ਮੋਕੇ ਥਾਣੇਦਾਰ ਜਰਨੈਲ ਸਿੰਘ, ਮੁੱਖ ਮੁਨਸੀ ਕਰਮਜੀਤ ਸਿੰਘ, ਹੈਡ ਕਾਂਸਟੇਬਲ ਜਸਪ੍ਰੀਤ ਸ਼ਰਮਾਂ, ਜਗਰੂਪ ਸਿੰਘ ਆਦਿ ਹਾਜ਼ਰ ਸਨ।

Send this to a friend