ਮਾਨਸਾ/ਜੋਗਾ, 22 ਫਰਵਰੀ (ਮੱਖਣ ਸਿੰਘ ਉਭਾ)- ਬੀਤੇ ਦਿਨੀ ਜਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੇ ਕੋਲ ਇੱਕ ਅਲਟੋ ਗੱਡੀ ਤੇ ਸਕੌਡਾ ਗੱਡੀ ਦਾ ਜਬਰਦਸਤ ਹਾਦਸਾ ਹੋਇਆ ਜਿਸ ਵਿੱਚ ਪ੍ਰਿੰਸੀਪਲ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਡੀ.ਓ. ਅਤੇ ਮੌਜੂਦਾ ਪ੍ਰਿੰਸੀਪਲ ਜਸਪ੍ਰੀਤ ਸਿੰਘ (50) ਦੀ ਮੌਕੇ ਤੇ ਮੌਤ ਹੋ ਗਈ ਸੀ। ਜਸਪ੍ਰੀਤ ਸਿੰਘ ਮਾਨਸਾ ਤੋਂ ਸਵੇਰੇ ਆਪਣੀ ਅਲਟੋ ਗੱਡੀ ਪੀ.ਬੀ. 31ਐਚ. 0085 ਰਾਹੀਂ ਆਪਣੀ ਡਿਊਟੀ ਤੇ ਮੰਡੀਕਲਾਂ ਜਾ ਰਿਹਾ ਸੀ। ਅਜੇ ਮਾਨਸਾ ਤੋਂ ਸਿਰਫ ਚਾਰ ਕਿਲੋਮੀਟਰ ਹੀ ਗਿਆ ਸੀ। ਪਿੰਡ ਠੂਠਿਆਂਵਾਲੀ ਕੋਲ ਬਠਿੰਡਾ ਵੱਲ ਨੂੰ ਆ ਰਹੀ ਇੱਕ ਸਕੌਡਾ ਚਿੱਟੇ ਰੰਗ ਦੀ ਗੱਡੀ ਦੀ ਜਸਪ੍ਰੀਤ ਸਿੰਘ ਦੀ ਅਲਟੋ ਗੱਡੀ ਨਾਲ ਜਬਰਦਸ਼ਤ ਟੱਕਰ ਹੋ ਗਈ ਜਿਸ ਤੇ ਮੌਕੇ ਤੇ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ ਤੇ ਸਕੌਡਾ ਗੱਡੀ ਵਾਲੇ ਭੱਜਣ ਵਿੱਚ ਸਫਲ ਹੋ ਗਏ। ਗੱਡੀ ਦੀ ਏਨੀ ਭਿਆਨਕ ਟੱਕਰ ਸੀ ਕਿ ਅਲਟੋ ਗੱਡੀ ਨੂੰ ਚਕਨਾਚੂਰ ਕਰਕੇ ਪ੍ਰਿੰਸੀਪਲ ਦੀ ਦਰਦਨਾਕ ਮੌਤ ਕਰ ਦਿੱਤੀ। ਸਦਰ ਮਾਨਸਾ ਦੀ ਪੁਲਿਸ ਨੇ ਗੱਡੀ ਦੇ ਚਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਦੂਸਰੇ ਪਾਸੇ ਪ੍ਰਿੰਸੀਪਲ ਦੇ ਪਰਿਵਾਰਕ ਮੈਂਬਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਭਰਾ ਦੀ ਮੌਤ ਇੱਕ ਜਾਣ ਬੁੱਝ ਕੇ ਕੁਝ ਵਿਅਕਤੀਆਂ ਨੇ ਕੀਤੀ ਹੈ। ਉਹਨਾਂ ਪੁਲਿਸ ਤੇ ਵੀ ਦੋਸ਼ ਲਾਇਆ ਹੈ ਕਿ ਪੁਲਿਸ ਸਕੌਡਾ ਗੱਡੀ ਦੇ ਚਾਲਕਾਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ। ਇਸ ਬੇਵਕਤੀ ਹੋਈ ਮੌਤ ਤੇ ਦੁੱਖ ਜਾਹਰ ਕਰਦੇ ਹੋਏ ਸਵਰਨ ਸਿੰਘ ਹੀਰੇਵਾਲਾ ਐਸ.ਸੀ. ਵਿੰਗ ਦੇ ਪ੍ਰਧਾਨ, ਮਾਸਟਰ ਇਕਬਾਲ ਸਿੰਘ ਉਭਾ, ਜਸਪ੍ਰੀਤ ਸਿੰਘ ਅਧਿਆਪਕ, ਕੁਲਵੰਤ ਰਾਏ ਅਕਲੀਆ, ਪ੍ਰਿੰਸੀਪਲ ਰਾਜ ਕੁਮਾਰ, ਸੁਰੇਸ਼ ਕੁਮਾਰ ਅਧਿਆਪਕ ਉਭਾ ਸਕੂਲ ਜਨਕ ਰਾਜ, ਕਮਲਪ੍ਰੀਤ ਕੌਰ, ਏਕਤਾ ਵਰਮਾ, ਬਲਜਿੰਦਰ ਕੁਮਾਰ ਕਾਂਸਲ ਆਦਿ ਨੇ ਦੁਖ ਪ੍ਰਗਟ ਕਰਦੇ ਕਿਹਾ ਕਿ ਜਸਪ੍ਰੀਤ ਸਿੰਘ ਜਿਲ੍ਹਾ ਅਫ਼ਸਰ ਮਾਨਸਾ ਵਜੋਂ ਆਪਣੀ ਬੜੀ ਮਿਹਨਤ ਤੇ ਤਜ਼ਰਬੇ ਨਾਲ ਡਿਊਟੀ ਨਿਭਾਉਂਦੇ ਸੀ ਅਤੇ ਉਹ ਜਿਲ੍ਹਾ ਅਫ਼ਸਰ ਵੀ ਰਹਿ ਚੁੱਕੇ ਹਨ ਅਤੇ ਹੁਣ ਮੰਡੀ ਕਲਾਂ ਰਾਮਪੁਰਾ ਸਕੂਲ ਵਿੱਚ ਪਿੰਸੀਪਲ ਦੀ ਸੇਵਾ ਕਰ ਰਹੇ ਸਨ। ਉਹਨਾਂ ਦੇ ਜਾਣ ਤੇ ਸਮੂਹ ਸਟਾਫ ਅਤੇ ਸਮੂਹ ਜਥੇਬੰਦੀਆਂ ਵੱਲੋਂ ਦੁਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।