May 8, 2026 10:56 am

ਦਿੱਲੀ ਏਅਰਪੋਰਟ ’ਤੇ ਨਹੀ ਜਾਂਦੀ ਪੈਪਸੂ ਦੀ ਵੋਲਵੋ

ਅਮਲੋਹ, 21 ਫਰਵਰੀ (ਰਣਜੀਤ ਸਿੰਘ ਘੁੰਮਣ)-ਪੀ ਆਰ ਟੀ ਸੀ ਵਲੋ ਦਿੱਲੀ ਦੇ ਇੰਦਰਾਗਾਂਧੀ ਏਅਰਪੋਰਟ ਲਈ ਲੁਧਿਆਂਣਾ ਤੋ ਚੱਲਣ ਵਾਲੀ ਵੋਲਵੋ ਏਅਰਪੋਰਟ ਤੇ ਨਹੀ ਜਾਂਦੀ ਸਗੋ ਉਸ ਵਿਚਲੀਆਂ ਸਵਾਰੀਆਂ ਨੂੰ ਏਅਰਪੋਰਟ ਤੋ ਬਾਹਰ ਹੀ ਉਤਾਰ ਦਿੱਤਾ ਜਾਂਦਾ ਹੈ ਜਿਸ ਕਾਰਨ ਸਵਾਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਇੱਕ ਯਾਤਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਸਨੇ ਵਿਦੇਸ਼ ਜਾਣ ਲਈ ਇੰਦਰਾ ਗਾਂਧੀ ਇੰਟਰਨੈਸਨਲ ਏਅਰਪੋਰਟ ਰਾਹੀ ਜਾਣਾ ਸੀ ਪੀ ਆਰ ਟੀ ਸੀ ਦੀ ਵੋਲਵੋ ਦੀ ਟਿੱਕਟ ਖਰੀਦੀ ਸੀ ਜਿਸ ਵਿਚ ਸਰੇਆਮ ਇਹ ਦਰਸਾਇਆ ਗਿਆ ਸੀ ਕਿ ਲੁਿਧਆਂਣਾ ਤੋ ਸਵੇਰ 6:40 ਵੇਲੇ ਚੱਲਣ ਵਾਲੀ ਇਹ ਬੱਸ ਸ਼ਾਮੀ 2:30 ਵਜੇ ਇੰਦਰਾਗਾਂਧੀ ਅੰਤਰ ਰਾਸਟਰੀ ਹਵਾਈ ਅੱਡੇ ਉਤੇ ਪੁੱਜਣ ਬਾਰੇ ਦਰਸਾਇਆ ਗਿਆ ਸੀ ਜਿਸਦੀ ਮੈ ਆਨਾਇਨ ਬੁਕਿੰਗ ਕਰਵਾ ਲਈ ਇਹ ਵੋਲਵੇ ਸਵੇਰੇ ਨਿਰਧਾਰਤ ਸਮੇ ਤੋ ਥੋੜਾ ਪੱਛੜਕੇ ਚੱਲੀ ਅਤੇ ਕਰੀਬ 2:3′ ਦਿਲੀ ਪੁੱਜੀ ਅਤੇ ਸਵਾਰੀਆਂ ਨੂੰ ਟਰਮੀਨਲ 3 ਤੇ ਲਾਹੁਣ ਦੀ ਬਜਾਏ ਏਅਰਪੋਟਰ ਤੋ ਕਰੀਬ ਡੇਢ ਕਿਲੋਮੀਟਰ ਬਾਹਰ ਹੀ ਉਤਾਰ ਦਿੱਤਾ ਗਿਆ ਜਿਸ ਕਾਰਨ ਉਨਾ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਯਾਤਰੀ ਸਰਬਜੀਤ ਸਿੰਘ ਨੇ ਸਬੰਧਤ ਅਧਿਕਾਰੀਆਂ ਤੋ ਮੰਗ ਕੀਤੀ ਕਿ ਬੱਸ ਦੀ ਟਿਕਟ ਬੁਕਿੰਗ ਵੇਲੇ ਸਵਾਰੀਆਂ ਨੂੰ ਮਿਸ ਗਾਇਡ ਨਾ ਕੀਤਾ ਜਾਵੇ ਅਤੇ ਸਬੰਧਤ ਵੈਬਸਾਇਟਾਂ ਤੋ ਵੀ ਇਹ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਏਅਰਪੋਰਟ ਜਾਣ ਵਾਲੇ ਯਾਤਰੀ ਹੈਰਾਨ ਨਾ ਹੋਣ ਉਨਾ ਕਿਹਾ ਕਿ ਯਾਤਰੀਆਂ ਕੋਲ ਭਾਰੀ ਸਮਾਨ ਹੂੰਦਾ ਹੈ ਜਿਸ ਕਾਰਨ ਉਨਾ ਨੂੰ ਵਾਰ ਵਾਰ ਸਮਾਨ ਬੱਸਾ ਵਿਚ ਚੇਜ ਕਰਨਾ ਬੜਾ ਮੁਸਕਲ ਹੂੰਦਾ ਹੈ ਇਸ ਸਕਾਇਤ ਸਬੰਧੀ ਟਿੱਕਟ ਉਤੇ ਦਿਤੇ ਮੋਬਾਇਲ ਨੰਬਰ 9501321021 ਤੇ ਸੰਪਰਕ ਕੀਤਾ ਤਾਂ ਅਗੋ ਇਸ ਅਧਿਕਾਰੀ ਦਾ ਕਹਿਣਾ ਸੀ ਕਿ ਅਸਲ ਵਿਚ ਉਨਾ ਨੂੰ ਉਥੋ ਦੇ ਵਿਭਾਗ ਵਲੋ ਏਅਰਪੋਟਰ ਅੰਦਰ ਜਾਣ ਦੀ ਆਗਿਆ ਨਹੀ ਦਿੱਤੀ ਜਾ ਰਹੀ ਜਿਸ ਕਾਰਨ ਸਵਾਰੀਆਂ ਨੂੰ ਦੂਜੀਆਂ ਬੱਸਾ ਵਿਚ ਚੜਨਾ ਪੈਦਾ ਹੈ।ਇਸ ਸਬੰਧੀ ਜਦੋ ਪੀ ਆਰ ਟੀ ਸੀ ਦੇ ਐੇਮ ਡੀ ਦੇ ਧਿਆਨ ਵਿਚ ਇਹ ਮਾਮਲਾ ਲਿਆਣਾ ਚਾਹਿਆ ਤਾਂ ਉਨਾ ਨਾਲ ਵਾਰ ਵਾਰ ਸੰਪਰਕ ਕਰਨ ਤੇ ਵੀ ਸੰਪਰਕ ਨਹੀ ਹੋ ਸਕਿਆ।

Send this to a friend