May 10, 2026 3:41 am

ਹਰੀਨੌਂ ਵਿਖੇ ਬੈਂਕ ’ਚ 10 ਲਖ ਦੀ ਚੋਰੀ

ਹਰੀਨੌ, 21 ਫਰਵਰੀ (ਚਰਨਦਾਸ ਗਰਗ, ਹਰਜੀਤ ਬਰਾੜ)-ਨੇੜਲੇ ਪਿੰਡ ਹਰੀਨੌਂ ਵਿਖੇ ਬੀਤੀ ਰਾਤ ਚੋਰਾਂ ਨੇ ਹਰੀਨੌਂ ਕੋਅਪ੍ਰੇਟਿਵ ਬੈਂਕ ਦੀ ਸ਼ਾਖਾ ਦੇ ਸ਼ਟਰ ਨੂੰ ਤੋੜ ਕੇ ਕਰੀਬ 10 ਲਖ ਰੁਪੈ ਤੋਂ ਜਿਆਦਾ ਦੀ ਰਾਸ਼ੀ ਚੋਰੀ ਕਰ ਲਈ ਤੇ ਚੋਰ ਜਾਂਦੇ ਹੋਏ ਬੈਂਕ ਵਿਚ ਲਗਾ ਹੋਇਆ ਡੀ ਵੀ ਆਰ ਵੀ ਨਾਲ ਲੈ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀ ਦਾਣਾ ਮੰਡੀ ਦੇ ਕੋਲ ਬਣੀ ਕੋਆਪ੍ਰੇਟਿਵ ਬੈਂਕ ਦੀ ਬਰਾਂਚ ਵਿਚ ਚੋਰ ਬੀਤੀ ਰਾਤ ਨੂੰ ਆਏ ਤੇ ਬੈਂਕ ਦੇ ਅਗਲਾ ਸ਼ਟਰ ਸਾਈਡ ਤੋਂ ਤੋੜ ਕੇ ਅੰਦਰ ਗਏ । ਇਲੈਕਟ੍ਰਿਕ ਕਟਰ ਨਾਲ ਬੈਂਕ ਦੇ ਸਟਰੌਂਗ ਰੂਮ ਨੂੰ ਕਟਣ ਤੋਂ ਬਾਅਦ ਚੋਰ 1′ ਲਖ ਰੁਪੈ ਤੋਂ ਜਿਆਦਾ ਦੀ ਰਾਸ਼ੀ ਲੈ ਜਾਣ ਵਿਚ ਸਫਲ ਹੋ ਗਏ ਤੇ ਜਾਂਦੇ ਹੋਏ ਬੈਂਕ ਅੰਦਰ ਲਗੇ ਕੈਮਰਿਆਂ ਦੇ ਡੀ ਵੀ ਆਰ ਨੂੰ ਵੀ ਨਾਲ ਲੈ ਗਏ । ਇਥੇ ਵਰਨਣ ਯੋਗ ਹੈ ਕਿ ਬੈਂਕ ਵਿਚ ਰਾਤ ਵੇਲੇ ਕੋਈ ਵੀ ਗੰਨਮੈਨ ਮੌਜੂਦ ਨਹੀਂ ਹੁੰਦਾ । ਪਿੰਡ ਵਾਸੀਆਂ ਵਲੋਂ ਇਤਲਾਹ ਮਿਲਣ ਤੇ ਸਦਰ ਕੋਟਕਪੂਰਾ ਦੇ ਐਸ ਐਚ ਉ ਮੁਖਤਿਆਰ ਸਿੰਘ ਅਤੇ ਡੀ ਐਸ ਪੀ ਕੋਟਕਪੂਰਾ ਸ: ਮਨਵਿੰਦਰਬੀਰ ਸਿੰਘ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਤਫਤੀਸ਼ ਸੁਰੂ ਕਰ ਦਿਤੀ ਹੈ।

Send this to a friend