ਫ਼ਰੀਦਕੋਟ, 21 ਫਰਵਰੀ (ਗੁਰਜੀਤ ਰੋਮਾਣਾ)-ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਰਾਸ਼ਟਰੀ ਪਧਰ ਦੀਆਂ ਵਖ-ਵਖ ਖੇਡਾਂ ਵਿਚ ਚਾਂਦੀ ਤੇ ਕਾਂਸੀ ਦੇ ਮੈਡਲ ਜਿਤ ਕੇ ਪੰਜਾਬ ਦੀ ਝੋਲੀ ‘ਚ ਪਾਏ। ਸਕੂਲ ਪਹੁੰਚਣ ਤੇ ਇਨ੍ਹਾਂ ਖਿਡਾਰੀਆਂ ਦਾ ਨਿਘਾ ਸਵਾਗਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਗੁਰਚਰਨ ਸਿੰਘ ਤੇ ਸਪੋਰਟਸ ਮੈਨੇਜਰ ਜੁਗਰਾਜ ਸਿੰਘ ਮਾਨ ਨੇ ਬਚਿਆਂ ਨੂੰ ਸਨਮਾਨਿਤ ਕਰਨ ਸਮੇਂ ਦਸਿਆ ਕਿ ਨਿਸ਼ਾਨੇਬਾਜੀ ਵਿਚ ਦੀਪਕ, ਅਰਮਾਨਦੀਪ ਸਿੰਘ, ਗੁਰਏਰਜੋਤ ਸਿੰਘ ਹਲਨ, ਗੁਨੀਤਪਾਲ ਸਿੰਘ ਨੇ ਕਾਂਸੀ ਦੇ ਤਗਮੇ ਜਿਤੇ ਤੇ ਦਰਪਨ ਸ਼ਰਮਾ ਨੇ ਭਾਗ ਲਿਆ, ਅਥਲੈਟਿਕਸ ਵਿਚ ਰੋਬਨਦੀਪ ਸਿੰਘ ਨੇ ਖੇਲੋ ਇੰਡੀਆ ਖੇਡਾਂ ਵਿਚ ਕਾਂਸੀ ਦਾ ਤਗਮਾ ਜਿਤਿਆ ਅਤੇ ਖੁਸਨੀਤ ਕੌਰ ਤੇ ਇਮਰੋਜ ਸੰਧੂ ਨੇ ਭਾਗ ਲਿਆ,।ਕ੍ਰਿਕਟ ਵਿਚ ਜਸਨਦੀਪ ਕੌਰ ਨੇ ਚਾਂਦੀ ਦਾ ਤਗਮਾ ਜਿਤਿਆ ਅਤੇ ਮੁੰਡਿਆਂ 14 ਸਾਲ ਉਮਰ ਵਰਗ ਵਿਚ ਅੰਸ਼ ਬਾਂਸਲ, ਵੰਸ਼ ਬਾਂਸਲ, ਗੁਰਤੇਜ ਸਿੰਘ ਮੌੜ, ਕੇਸ਼ਵ ਮਿਤਲ, ਅਵੀਜੀਤ ਸੋਢੀ, ਅਨਮੋਲ ਸਿਕਰੀ, ਗੁਰਨਿਵਾਜ ਸਿੰਘ ਗਿਲ, ਹਰਸਿਮਰਨ ਬਰਾੜ ਨੇ ਭਾਗ ਲਿਆ,।ਫੁਟਬਾਲ ਵਿਚ ਗੁਰਬੀਰ ਸਿੰਘ, ਜੁਡੋ ਵਿਚ ਦਲਵਿੰਦਰ ਸਿੰਘ, ਹਾਕੀ ਵਿਚ ਜਸ਼ਨਦੀਪ ਸਿੰਘ ਦਿਉਲ, ਤੈਰਾਕੀ ਵਿਚ ਅਭੈਪਰਤਾਪ ਸਿੰਘ, ਨੈਟ ਬਾਲ ਵਿਚ ਮਨਮੀਤ ਕੌਰ ਅਤੇ ਮਨਮੀਤ ਨੇ ਭਾਗ ਲਿਆ।ਗੰਨ ਸ਼ੂਟਿੰਗ ਵਿਚ ਸਿਦਕਬੀਰ ਸਿੰਘ ਸਮਰਾ ਨੇ ਕਾਂਸੀ ਦਾ ਤਗਮਾ ਜਿਤਿਆ ਅਤੇ ਸਿਫਤ ਸਮਰਾ ਤੇ ਸਮਰੀਨ ਨੇ ਭਾਗ ਲਿਆ,। ਕੁਸ਼ਤੀ ਵਿਚ ਜਸਨੂਰ ਕੌਰ ਨੇ ਸਾਈ ਨੈਸ਼ਨਲ ਵਿਚ ਕਾਂਸੀ ਦਾ ਤਗਮਾ ਅਤੇ ਦਾਨੇਸ਼ਵਰ ਸਿੰਘ ਨੇ ਖੇਲੋ ਇੰਡੀਆ ਖੋਡਾਂ ਵਿਚ ਕਾਂਸੀ ਦਾ ਤਗਮਾ ਜਿਤਿਆ।।ਬਚਿਆਂ ਦੀ ਇਸ ਕਾਮਯਾਬੀ ਪਿਛੇ ਸਪੋਰਟਸ ਮੈਨੇਜਰ ਜੁਗਰਾਜ ਸਿੰਘ ਮਾਨ ਸਪੋਰਟਸ ਅਧਿਆਕਪਰ ਭੋਲਾ ਸਿੰਘ, ਮਨਦੀਪ ਸਿੰਘ, ਸਵਿੰਦਰ ਸ਼ਰਮਾ, ਪ੍ਰਨੀਤ ਕੁਮਾਰ ਮੁਕੇਸ, ਰਾਜਿੰਦਰ ਕੌਰ ਤੇ ਕੁਲਦੀਪ ਕੌਰ ਦਾ ਖਾਸ ਯੋਗਦਾਨ ਰਿਹਾ।।ਇਸ ਮੌਕੇ ਤੇ ਕੋਆਡੀਨੇਟਰ ਨਿਤਿਨ ਮਿਤਲ, ਰਾਕੇਸ਼ ਧਵਨ, ਸਵਤੰਤਰ ਕੌਰ, ਨੀਰਜ ਸੇਠੀ ਨੇ ਸਮੁਚੀ ਸਪੋਰਟਸ ਟੀਮ ਅਤੇ ਬਚਿਆਂ ਨੂੰ ਵਧਾਈ ਦਿਤੀ