May 1, 2026 8:07 am

ਬੀਬੀ ਢੀਂਡਸਾ ਨੇ ਮੁੱਹਲਿਆਂ ’ਚ ਜਾ ਕੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

image

ਤਪਾ ਮੰਡੀ, 1 ਫਰਵਰੀ (ਮਨਪ੍ਰੀਤ, ਖੁਸ਼ਦੀਪ)- ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਧਰਮਪਤਨੀ ਬੀਬੀ ਹਰਜੀਤ ਕੌਰ ਢੀਂਡਸਾ ਅਤੇ ਉਨ੍ਹਾਂ ਦੀ ਨੂੰਹ ਬੀਬੀ ਗਗਨਜੀਤ ਕੌਰ ਢੀਂਡਸਾ ਨੇ ਤਪਾ ਵਿਖੇ ਵੱਖ-ਵੱਖ ਮੁਹੱਲਿਆਂ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ’ਤੇ ਹੱਲ ਵੀ ਕੀਤਾ। ਇਸ ਮੌਕੇ ਬੀਬੀ ਗਗਨਜੀਤ ਢੀਂਡਸਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਕਾਂਗਰਸ ਨੇ ਲੋਕਾਂ ਨੂੰ ਸਿਰਫ਼ ਗੁੰਮਰਾਹ ਹੀ ਕੀਤਾ ਹੈ, ਜਦੋ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਿਕਾਸ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਨੀਲੇ ਕਾਰਡ ਧਾਰਕਾਂ ਨੂੰ ਇੱਕ ਰੁਪਏ ਕਿੱਲੋ ਆਟਾ ਦਾਲ ਸਕੀਮ, ਤਪਾ ਵਿਖੇ 50 ਬਿਸਤਰਿਆਂ ਵਾਲਾ ਹਸਪਤਾਲ, ਚੌੜੀਆਂ ਸੜਕਾਂ, ਸੀਵਰੇਜ਼

ਤੇ ਗਲੀਆਂ/ਨਾਲੀਆਂ ਪੱਕੀਆਂ ਕਰਵਾਈਆਂ। ਜਦ ਕਿ ਕਾਂਗਰਸ ਨੇ ਸਿਰਫ਼ ਵੋਟਾਂ ਲੈਣ ਵੇਲੇ ਹੀ ਮੂੰਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਹੀ ਗ਼ਰੀਬਾਂ ਦੇ ਸੱਚੇ ਹਾਮੀ ਹਨ। ਇਸ ਮੌਕੇ ਬੀਬੀ ਢੀਂਡਸਾ ਨੇ ਵਿੱਤ ਮੰਤਰੀ ਦੇ ਕੋਟੇ ’ਚੋਂ ਬਾਜੀਗਰ ਬਸਤੀ ਦੀ ਧਰਮਸ਼ਾਲਾ ਨੂੰ ਇੱਕ ਲੱਖ ਰੁਪਏ ਗ੍ਰਾਂਟ ਦਾ ਐਲਾਨ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤ੍ਰਿਲੋਚਨ ਬਾਂਸਲ, ਟਰੱਕ ਯੂਨੀਅਨ ਦੇ ਪ੍ਰਧਾਨ ਰਕੇਸ਼ ਕੁਮਾਰ ਟੋਨਾ, ਕੁਲਵੰਤ ਸਿੰਘ ਬੋਘਾ, ਯੂਥ ਕੌਮੀ ਮੀਤ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਸਰਪੰਚ ਗੁਰਜੰਟ ਧਾਲੀਵਾਲ, ਯੂਥ ਸ਼ਹਿਰੀ ਪ੍ਰਧਾਨ ਸਤਿੰਦਰ ਸਿੰਘ ਨਿੱਕਾ, ਬਲਰਾਜ ਸਿੰਘ, ਮਨਦੀਪ ਮਾਨ, ਸਾਧੂ ਧਾਲੀਵਾਲ, ਮਹੰਤ ਹੁੰਕਮ ਦਾਸ, ਬਾਬਾ ਬੂਟਾ ਸਿੰਘ, ਜਗਸੀਰ ਦਰਾਜ, ਬੇਅੰਤ ਸਿੰਘ ਮਾਂਗਟ, ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਨੀਤਾ ਸ਼ਰਮਾ, ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਤਰਨਜੀਤ ਦੁੱਗਲ, ਦਿਹਾਤੀ ਜ਼ਿਲ੍ਹਾ ਪ੍ਰਧਾਨ ਰੰਮੀ ਢਿੱਲੋਂ, ਬਿੰਦਰ ਸਿੰਘ, ਨੰਬਰਦਾਰ ਬਲਵੰਤ ਸਿੰਘ ਆਦਿ ਹਾਜ਼ਰ ਸਨ।

Send this to a friend