May 1, 2026 6:08 am

ਬਜ਼ੁਰਗ ਵੱਲੋਂ ਪੰਚਾਇਤ ਮੈਂਬਰਾਂ ’ਤੇ ਸਰਕਾਰੀ ਗਲੀ ਰੋਕਣ ਦਾ ਦੋਸ਼

image ਸ਼ਹਿਣਾ/ ਤਪਾ, 1 ਫਰਵਰੀ (ਅਸ਼ਵਨੀ ਬਾਂਸਲ)-ਨੇੜਲੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਦੇ ਇੱਕ ਬਜ਼ੁਰਗ ਵਿਅਕਤੀ ਚਮਕੌਰ ਸਿੰਘ ਪੁੱਤਰ ਬੱਗਾ ਸਿੰਘ ਨੇ ਪਿੰਡ ਦੇ ਹੀ ਸਾਬਕਾ ਸਰਪੰਚ ਅਤੇ ਪੰਚਾਇਤ ਮੈਂਬਰਾਂ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਚਾਇਤ ਨੇ ਇੱਕ ਸਰਕਾਰੀ ਗਲੀ ਕਿਸੇ ਨਿੱਜੀ ਘਰ ਨੂੰ ਵੇਚ ਦਿੱਤੀ। ਉਸ ਗਲੀ ਵਿੱਚ ਉਨ੍ਹਾਂ ਦੇ ਮਕਾਨ ਦਾ ਪਰਨਾਲਾ ਲੱਗਿਆ ਹੋਣ ਕਾਰਨ ਬਰਸਾਤੀ ਪਾਣੀ ਦਾ ਨਿਕਾਸ ਉਸ ਪਰਨਾਲੇ ਰਸਤਿਉਂ ਹੁੰਦਾ ਸੀ ਤੇ ਬਆਦ ਵਿੱਚ ਗਲੀ ’ਤੇ ਕਬਜ਼ਾ ਕਰਨ ਵਾਲੇ ਵਿਅਕਤੀਆਂ ਨੇ ਉਸ ਦਾ ਪਰਨਾਲਾ ਬੰਦ ਕਰ ਦਿੱਤਾ, ਜਿਸ ਕਾਰਨ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮਕਾਨ ਦੀਆਂ ਛੱਤਾਂ ਚੋਣ ਕਾਰਨ ਉਸ ਦਾ ਕਾਫੀ ਮਾਲੀ ਨੁਕਸਾਨ ਵੀ ਹੋ ਚੁੱਕਿਆ ਹੈ ਤੇ ਇਸ ਸਬੰਧੀ ਉਸ ਨੇ

ਸਰਕਾਰੀ ਦਰਬਾਰੇ ਅਨੇਕਾਂ ਅਪੀਲਾਂ ਵੀ ਕੀਤੀਆਂ, ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀ ਹੋ ਰਹੀ। ਇਸ ਸਬੰਧੀ ਜਦ ਬਲਾਕ ਸ਼ਹਿਣਾ ਦੇ ਨਵਨਿਯੁਕਤ ਬੀ.ਡੀ.ਪੀ.ਓ. ਮੈਡਮ ਬਲਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਹੁਣ ਆਇਆ ਹੈ ਤੇ ਰਿਪੋਰਟ ਮਿਲਣ ’ਤੇ ਇਸ ਦੀ ਜਲਦ ਜਾਂਚ ਕਰ ਬਣਦਾ ਇਨਸਾਫ ਦਿੱਤਾ ਜਾਵੇਗਾ।

Send this to a friend