May 1, 2026 4:26 am

ਪੰਜਾਬ ਅੰਦਰ ਨਸ਼ਿਆਂ ਦਾ ਜਾਲ ਕਿਸੇ ਯੋਜਨਾਬੱਧ ਨਸਲਕੁਸ਼ੀ ਤੋਂ ਘੱਟ ਨਹੀ : ਦਲ ਖਾਲਸਾ

image ਹੁਸ਼ਿਆਰਪੁਰ, 1 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਦੇ ਮੁਖੀ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਅੰਦਰ ‘ਨਸ਼ਿਆਂ ਦਾ ਫੈਲਿਆ ਜਾਲ, ਕਿਸੇ ਯੋਜਨਾਬੱਧ ਨਸਲਕੁਸ਼ੀ’ ਤੋਂ ਘ¤ਟ ਨਹੀ ਹੈ ਅਤੇ ਇਹ ਨਸ਼ੇ ਪੰਜਾਬ ਦੀ ਨੌਜਵਾਨੀ ਦੀ ਊਰਜਾ, ਸ਼ਕਤੀ ਤੇ ਭਵਿ¤ਖ ਨੂੰ ਤਬਾਹ ਕਰ ਰਹੇ ਹਨ।ਸ. ਧਾਮੀ ਅ¤ਜ ਪਿੰਡ ਹਰਮੋਏ ਵਿਖੇ ‘ਨਸ਼ੇ ਅਤੇ ਸਾਡਾ ਫਰਜ਼’ ਵਿਸ਼ੇ ਉਤੇ ਕਰਵਾਏ ਗਏ ਸੈਮੀਨਾਰ ਵਿੱਚ ਬੋਲ ਰਹੇ ਸਨ। ਇਹ ਸੈਮੀਨਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕ¤ਲਬ ਖੇੜਾ ਕਲਾ ਵ¤ਲੋ ਕਰਵਾਇਆ ਗਿਆ। ਧਾਮੀ ਨੇ ਕਿਹਾ ਨਸ਼ਿਆਂ ਦੀ ਤਸਕਰੀ ਪਿਛੇ ਕੰਮ ਕਰਦੇ ਰਾਜਨੀਤਿਕ ਜਾਂ ਪੁਲਿਸ ਮੁਲਾਜ਼ਮਾਂ ਦੇ ਨਾਮ ਜ¤ਗ ਜ਼ਾਹਿਰ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਰਾਜਨੀਤਿਕ ਪਾਰਟੀ

ਆਂ ਨਸ਼ਿਆਂ ਦੇ ਰੋਕਥਾਮ ਵਿ¤ਚ ਗੰਭੀਰ ਨਹੀ ਦਿਸ ਰਹੀਆਂ ਅਤੇ ਇਹਨਾਂ ਨੂੰ ਕੇਵਲ ਆਪਣਾ ਵੋਟ-ਬੈਂਕ ਹੀ ਪਿਆਰਾ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਵਿਚ ਅਸਫਲ ਰਹੀ ਹੈ ਅਤੇ ਅਜਿਹਾ ਸਭ ਕੁਝ ਇ¤ਕ ਸਾਜ਼ਿਸ਼ ਤਹਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਉਹਨਾਂ ਦਸਿਆ ਕਿ ਨਸ਼ਿਆਂ ਦੇ ਵੱਧ ਚੁੱਕੇ ਪ੍ਰਕੋਪ ਨੇ ਨੌਜਵਾਨਾਂ ਦੀਆਂ ਜ਼ਿੰਦੀਆਂ ਉਤੇ ਨਾ-ਵਾਚਕ ਪ੍ਰਭਾਵ ਪਾਇਆ ਹੈ।
ਸਿੱਖ ਯੂਥ ਆਫ ਪੰਜਾਬ, ਜਿਸ ਨੇ ਨਸ਼ਿਆਂ ਵਿਰੁੱਧ ਲਾਮਬੰਦੀ ਲਈ ਇੱਕ ਮੁਹਿੰਮ ਵਿੱਢ ਰ¤ਖੀ ਹੈ, ਦੇ ਪ੍ਰਧਾਨ ਨੋਬਲਜੀਤ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਦੀ ਨੌਜਵਾਨ ਪੀੜੀ ਨੂੰ ਦਲਦਲ ਵਿਚ ਧ¤ਕਣ ਲਈ, ਇਕ ਹਥਿਆਰ ਵਜੋਂ ਨਸ਼ਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਪੰਜਾਬ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ਈ ਬਣਾਉਣ ਵਿੱਚ ਕੌਣ ਲੋਕ ਜ਼ਿਮੇਵਾਰ ਹਨ।ਇਸ ਮੌਕੇ ਭਗਵੰਤ ਮਾਨ ਨੇ ਪਿੰਡ ਪ¤ਧਰ ਤੇ ਦੁਖ ਜਾਹਰ ਕਰਦਿਆ ਕਿਹਾ ਕਿ ਨਸ਼ਿਆ ਤੋ ਸਭ ਤੋ ਵ¤ਧ ਦੁਖੀ ਔਰਤਾ ਨੇ ਜਿਨਾ ਦੇ ਸੁਹਾਗ ਉਜੜ ਗਏ, ਪੁ¤ਤਰ ਜਵਾਨੀ ਵਿ¤ਚ ਮਰ ਗਏ। ਉਨ੍ਹਾ ਕਿਹਾ ਕਿ ਅ¤ਜ ਪੁਲਿਸ ਵਿ¤ਚ ਭਰਤੀ ਕਰਨ ਲਈ ਨੋਜਵਾਨ ਨਹੀ ਮਿਲ ਰਹੇ। ਨੋਜਵਾਨਾ ਵਿ¤ਚ ਰੁਜਗਾਰ ਦੀ ਘਾਟ, ਚੋਣਾ ਦੁਰਾਨ ਨਸ਼ਿਆ ਦੀ ਵਰਤੋ ਅਤੇ ਰਾਜਨੀਤਕ ਤੌਰ ਤੇ ਡਰ¤ਗ ਮਾਫੀਏ ਨੂੰ ਦਿ¤ਤੀ ਜਾਦੀ ਸ਼ਹਿ ਦੇ ਕਾਰਨ ਨਸ਼ੇ ਵ¤ਧ ਰਹੇ ਹਨ। ਸ. ਰਸ਼ਪਾਲ ਸਿੰਘ ਸੋਸ਼ਿਆਲੋਜਿਸਟ ਨੇ ਕਿਹਾ ਕਿ ਸਮੇ ਦੀ ਸਰਕਾਰ ਦਾ ਮੁਖ ਫਰਜ ਬਣਦਾ ਹੈ ਕਿ ਸਵਿਧਾਨ ਦੀ ਧਾਰਾ 47 ਤਹਿਤ ਹਰ ਸਰਕਾਰ ਸਮਾਜ ਨੂੰ ਤੰਦਰੁਸਤ ਰ¤ਖਣ ਲਈ ਯਤਨ ਕਰੇ ਪਰ ਇ¤ਕ ਸਾਲ ਦੇ ਅੰਦਰ 60 ਅਰਬ ਦੀ ਸ਼ਰਾਬ ਵੇਚੀ ਜਾਦੀ ਹੈ ਜੋ ਕਿ ਦੇਸ਼ ਦੇ ਨਾਗਰਿਕਾ ਦੀ ਸਿਹਤ ਲਈ ਹਾਨੀਕਾਰਕ ਤ¤ਥ ਹੈ। ਇਸ ਮੌਕੇ ਸ. ਸਤੌਖ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਪੱਟੀ,  ਲਖਵਰਿ ਸਿੰਘ ਸਰਪੰਚ ਪੱਟੀ,  ਜਗਤਾਰ ਸਿੰਘ ਭਿੰਡਰ ਪਿੰਡ ਬਡਲਾ, ਬੀਬੀ ਸਿਮਰਜੀਤ ਕੌਰ, ਸਿ¤ਖ ਯੂਥ ਆਂਫ ਪੰਜਾਬ ਦੇ ਜਿਲ੍ਹਾ ਪ੍ਰਧਾਨ ਗੁਰਪੀਤ ਸਿੰਘ, ਦਲ ਖਾਲਸਾ ਦੇ ਗੁਰਦੀਪ ਸਿੰਘ ਕਾਲਕ¤ਟ ਨੇ ਵੀ ਆਪਣੇ ਆਪਣੇ ਵੀਚਾਰ ਸਾਝੇ ਕੀਤੇ।
ਸਟੇਜ ਸਕੱਤਰ ਦੀ ਡਿਊਟੀ ਨਛ¤ਤਰ ਸਿੰਘ ਪ੍ਰਚਾਰਕ ਨੇ ਬਾਖੁਬੀ ਨਿਭਾਈ। ਇਸ ਮੌਕੇ ਹਰਵਿੰਦਰ ਸਿੰਘ ਪ੍ਰਧਾਨ ਗੁਰਦੁਵਾਰਾ ਖੇੜਾ ਕਲਾ, ਨਵਜੋਤ ਸਿੰਘ ਪ੍ਰਧਾਨ ਸ਼ਹੀਦ ਕਰਤਾਰ ਸਿੰਘ ਸਪੋਰਟਸ ਕਲ¤ਬ, ਪ੍ਰਿ. ਦੀਪਕ ਮੋਹਨ, ਡਾ.ਹਰਜਿੰਦਰ ਸਿੰਘ ਉਬਰਾਏ ਅੰਮ੍ਰਿਤਪਾਲ ਸਿੰਘ, ਹਰਨੇਕ ਸਿੰਘ, ਸੁਖਜਿੰਦਰ ਸਿੰਘ, ਗੁਲਵੰਤ ਸਿੰਘ , ਧਰਮਵੀਰ ਸਿੰਘ, ਦਵਿੰਦਰ ਸਿੰਘ, ਬਿਕਰਮਜੀਤ ਸਿੰਘ, ਜਸਵੀਰ ਸਿੰਘ, ਗੁਰਚਰਨ ਸਿੰਘ, ਪ੍ਰਮਿੰਦਰ ਸਿੰਘ ਹਾਜਰ ਸਨ।

Send this to a friend