ਬਟਾਲਾ, 20 ਫਰਵਰੀ (ਕਾਜਲ ਅਗਰਵਾਲ, ਲੱਕੀ)-ਹਰ ਸਾਲ ਦੀ ਤਰ੍ਹਾਂ ਹਸਤ ਸ਼ਿਲਪ ਡਿਗਰੀ ਕਾਲਜ ਤੇ ਆਈ.ਟੀ.ਆਈ ਕਾਹਨੂੰਵਾਨ ਰੋਡ ਬਟਾਲਾ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਆਰਭੰਤਾ ਦੀ ਅਰਦਾਸ ਤੋਂ ਬਾਅਦ ਗ੍ਰੰਥੀ ਸਿੰਘ ਅਤੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਕੀਤੇ ਗਏ। ਇਸ ਮੌਕੇ ਕਾਲਜ ਦੀ ਸਮੂਹ ਮੈਨੇਜਿੰਗ ਕਮੇਟੀ ਅਧਿਆਪਕ ‘ਤੇ ਵਿਦਿਆਰਥੀਆਂ ਵੱਲੋਂ ਪੂਰੀ ਤਨ੍ਹ ਮਨ ਅਤੇ ਧਨ ਨਾਲ ਸੇਵਾ ਕੀਤੀ ਗਈ। ਇਸ ਮੌਕੇ ’ਤੇ ਕਾਲਜ ਦੇ ਚੇਅਰਮੈਨ ਸ੍ਰੀ ਵਿਸ਼ਵਾ ਮਿੱਤਰ ’ਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰੁਣ ਕੁਮਾਰ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਜੋਨਲ ਇੰਚਾਰਜ਼ ਡਾ.ਰਮਨਦੀਪ ਸਿੰਘ ਦੀਪ ਦੀ ਅਗਵਾਈ ਹੇਠ ਕਰਵਾਈ ਗਈ । ਨੈਤਿਕ ਸਿੱਖਿਆ ਦੀ ਪ੍ਰੀਖਿਆ ਦੌਰਾਨ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਰਾਗੀ ਜਥੇ ਵੱਲੋਂ ਰੱਬੀ ਬਾਣੀ ਦੇ ਂਿੲਲਾਹੀ ਕੀਰਤਨ ਵੱਲੋਂ ਸੰਗਤਾਂ ’ਤੇ ਗੁਰੂ ਚਰਨਾਂ ਨਾਲ ਜੋੜਿਆ । ਸਮੂਹ ਮੈਨੇਜਿੰਗ ਕਮੇਟੀ ਵੱਲੋਂ ਗ੍ਰੰਥੀ ਸਿੰਘ ’ਤੇ ਕੀਰਤਨੀਏ ਜਥੇ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਸਰਬਜੀਤ ਕੌਰ ਵੱਲੋਂ ਆਈ ਹੋਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਕਾਲਜ ਵੱਲੋਂ ਅੰਤ ਵਿੱਚ ਅਤੁੱਟ ¦ਗਰ ਵਰਤਾਇਆ ਗਿਆ। ਇਸ ਮੌਕੇ ਕਾਲਜ ਦੇ ਸਟਾਫ ਵਿੱਚ ਲੈਕਚਰਾਰ ਮਨਜੀਤ ਸਿੰਘ, ਰਣਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਦਿਵਰਾਜ ਸਿੰਘ, ਗੁਰਸਰਨ ਸਿੰਘ, ਬਿਕਰਮਪਾਲ ਸਿੰਘ, ਰਾਘਵ, ਮੈਡਮ ਰੁਪਿੰਦਰ ਕੌਰ, ਰਜਵੰਤ ਕੋਰ, ਸ਼ਰਨਜੀਤ ਕੌਰ, ਰਾਜੇਸ ਸ਼ਰਮਾ, ਰਿੰਪੀ, ਅਮਨਪ੍ਰੀਤ, ਅਮਰਦੀਪ ਕੌਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ ’ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਇਲਾਕੇ ਦੀਆਂ ਸੰਗਤਾਂ ਹਾਜਰ ਸਨ।