ਮਾਨਸਾ, 20 ਫਰਵਰੀ (ਬਲਜੀਤ ਪਾਲ)-ਵਿਦਿਅਕ ਸੰਸਥਾਂ ਭਾਈ ਗੁਰਦਾਸ ਅਕੈਡਮੀ ਮਾਖਾ ਵੱਲੋਂ ਦਸਵੀਂ ਸਾਲਾਨਾ ਅਥਲੈਟਿਕਸ ਮੀਟ-2018 ਡੀ.ਪੀ. ਬਰਿੰਦਰ ਸਿੰਘ ਅਤੇ ਰਣਜੀਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ।ਜਿਸ ਦਾ ਉਦਘਾਟਨ ਸੰਸਥਾਂ ਦੀ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਧਾਲੀਵਾਲ ਨੇ ਮਸ਼ਾਲ ਰੌਸ਼ਨ ਕਰਕੇ ਕੀਤਾ।ਉਨ੍ਹਾ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ, ਬੱਚਿਆਂ ਨੂੰ ਸਕੂਲੀ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।ਮੁਕਾਬਲਿਆਂ ਦੀ ਸੁਰੂਆਤ ਸੰਸਥਾਂ ਦੇ ਤਿੰਨ ਹਾਊਸਾਂ ਮਦਰ ਟਰੇਸਾ, ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ-ਪਾਸਟ ਕਰਕੇ ਕੀਤੀ।ਇਸ ਅਥਲੈਟਿਕਸ ਮੀਟ ਵਿੱਚ 100ਮੀ:, 200ਮੀ: ਰੇਸ, ਲੇਮਨ ਰੇਸ, ਬੋਰਾ ਰੇਸ, ਸ਼ਾਟ ਪੁੱਟ, ਜੈਵਲਿਨ ਥਰੋਅ, ਡਿਸਕਸ ਥਰੋਅ, ਲੰਬੀ ਛਾਲ ਅਤੇ ਉ¤ਚੀ ਛਾਲ ਮੁਕਾਬਲੇ ਕਰਵਾਏ ਗਏ।ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬੱਚਿਆਂ ਨੇ ਪੂਰੀ ਗਰਮਜੋਸ਼ੀ ਨਾਲ ਹਿੱਸਾ ਲਿਆ।ਸੁਨੀਤਾ ਵਿਲੀਅਮ ਹਾਊਸ ਨੇ ਓਵਰ ਆਲ ਟਰਾਫੀ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ।ਜੇਤੂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਨਾਮ ਵੰਡ ਸਮਾਰੋਹ ਵਿੱਚ ਭੁਪਿੰਦਰ ਸਿੰਘ ਮਾਨ ਪ੍ਰਧਾਨ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਬਠਿੰਡਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਉਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਸੰਸਥਾਂ ਵੱਲੋਂ ਮੁਹੱਈਆਂ ਕਰਵਾਏ ਜਾਦੇ ਪਲੇਟਫਾਰਮਾ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਅਜਿਹੇ ਈਵੈਟਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ।ਸੰਸਥਾ ਦੇ ਚੇਅਰਮੈਨ ਗੁਰਚਰਨ ਸਿੰਘ ਧਾਲੀਵਾਲ ਨੇ ਅਥਲੈਟਿਕਸ ਮੀਟ ਦੇ ਸਫਲ ਅਯੋਜਨ ਲਈ ਸਮੂਹ ਸਟਾਫ ਦੀ ਪ੍ਰਸੰਸਾ ਕਰਦੇ ਹੋਏ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ।ਅੰਤ ਵਿੱਚ ਸੰਸਥਾ ਦੇ ਸਕੱਤਰ ਗੁਰਪ੍ਰੀਤ ਸਿੰਘ ਮੰਟੀ ਵੱਲੋਂ ਮੁੱਖ ਮਹਿਮਾਨ ਜੀ ਦਾ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ ਗਿਆ।ਇਸ ਮੀਟ ਸਫਲ ਬਣਾਉਣ ਵਿੱਚ ਸੰਸਥਾਂ ਦੀ ਵਾਈਸ ਪ੍ਰਿੰਸੀਪਲ ਮੈਡਮ ਏਕਤਾ ਬਾਂਸਲ, ਕੁਆਰਡੀਨੇਟਰ ਮੈਡਮ ਨਿਰਮਲਾ ਦੇਵੀ, ਕਰਮਜੀਤ ਕੌਰ, ਮਨਦੀਪ ਕੌਰ ਆਦਿ ਨੇ ਆਪਣਾ ਪੂਰਾ ਸਹਿਯੋਗ ਦਿੱਤਾ।ਇਸ ਮੌਕੇ ਕੋਆਰਡੀਨੇਟਰ (ਪ੍ਰਾ) ਮੈਡਮ ਕੁਲਵਿੰਦਰ ਕੌਰ, ਨੀਰਜ ਸ਼ਰਮਾਂ, ਮਿਸ ਪਲਵੀ, ਨਵਪ੍ਰੀਤ ਕੌਰ, ਹਰਦੀਪ ਕੌਰ, ਸਰਬਜੀਤ ਕੌਰ, ਰਾਜਵੀਰ ਕੌਰ ਗਗਨਪ੍ਰੀਤ ਸਿੰਘ ਆਦਿ ਅਧਿਆਪਕ ਹਾਜਰ ਸਨ।